Africa ਤੋਂ 8 ਚੀਤੇ ਲਿਆਂਦੇ ਜਾਣਗੇ ਭਾਰਤ
ਨਵੀਂ ਦਿੱਲੀ, 28 ਫਰਵਰੀ 2026 (ਵਿਸ਼ਵ ਵਾਰਤਾ) – ਅਫਰੀਕਾ ਤੋਂ 8 ਚੀਤੇ ਭਾਰਤ ਲਿਆਂਦੇ ਜਾਣਗੇ। ਇਨ੍ਹਾਂ ‘ਚ 6 ਮਾਦਾ, 2 ਨਰ ਚੀਤੇ ਅਫਰੀਕਾ ਤੋਂ ਲਿਆਂਦੇ ਜਾਣਗੇ। ਅੱਜ 28 ਫਰਵਰੀ ਨੂੰ, 8 ਚੀਤੇ ਅਫਰੀਕਾ ਤੋਂ ਭਾਰਤ ਨੂੰ ਹਵਾਈ ਜਹਾਜ਼ ਰਾਹੀਂ ਭੇਜੇ ਜਾਣਗੇ। ਮਿਲੀ ਜਾਣਕਰੀ ਅਨੁਸਾਰ ਅਫਰੀਕਾ ਦੇ ਬੋਤਸਵਾਨਾ ਤੋਂ ਛੇ ਮਾਦਾ ਅਤੇ 2 ਨਰ ਚੀਤੇ ਹਵਾਈ ਸੈਨਾ ਦੇ ਜਹਾਜ਼ ਰਾਹੀਂ ਗਵਾਲੀਅਰ ਪਹੁੰਚਣਗੇ।
ਗਵਾਲੀਅਰ ਤੋਂ, ਭਾਰਤੀ ਹਵਾਈ ਸੈਨਾ ਦੇ ਦੋ ਹੈਲੀਕਾਪਟਰ ਚੀਤਿਆਂ ਨੂੰ ਮੱਧ ਪ੍ਰਦੇਸ਼ ਦੇ ਕੁਨੋ ਨੈਸ਼ਨਲ ਪਾਰਕ ਲੈ ਕੇ ਆਉਣਗੇ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਅਤੇ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰੀ ਭੂਪੇਂਦਰ ਯਾਦਵ ਚੀਤਿਆਂ ਨੂੰ ਪਾਰਕ ਵਿੱਚ ਛੱਡਣਗੇ। ਇਹ ਚੀਤੇ ‘ਚੀਤਾ ਪੁਨਰ ਸੁਰਜੀਤੀ ਪ੍ਰੋਗਰਾਮ’ ਦੇ ਤਹਿਤ ਅੰਤਰ-ਮਹਾਂਦੀਪੀ ਟ੍ਰਾਂਸਲੋਕੇਸ਼ਨ ਰਾਹੀਂ ਭਾਰਤ ਆਉਣਗੇ। ਇਹ ਭਾਰਤ ਵਿੱਚ ਪਹੁੰਚਣ ਵਾਲਾ ਚੀਤਿਆਂ ਦਾ ਤੀਜਾ ਬੈਚ ਹੋਵੇਗਾ। ਇਸ ਤੋਂ ਪਹਿਲਾਂ, ਨਾਮੀਬੀਆ ਅਤੇ ਦੱਖਣੀ ਅਫਰੀਕਾ ਤੋਂ ਚੀਤਿਆਂ ਨੂੰ ਭਾਰਤ ਲਿਆਂਦਾ ਜਾ ਚੁੱਕਾ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























