Big News: ਕ੍ਰਿਕਟਰ ਰਿੰਕੂ ਸਿੰਘ ਦੇ ਪਿਤਾ ਦਾ ਦੇਹਾਂਤ
ਨੋਇਡਾ, 27 ਫਰਵਰੀ 2026 (ਵਿਸ਼ਵ ਵਾਰਤਾ) – ਕ੍ਰਿਕਟਰ ਰਿੰਕੂ ਸਿੰਘ ਦੇ ਪਿਤਾ ਖਾਨਚੰਦ ਸਿੰਘ (60) ਦਾ ਸ਼ੁੱਕਰਵਾਰ ਸਵੇਰੇ ਲਗਭਗ 4:36 ਵਜੇ ਦੇਹਾਂਤ ਹੋ ਗਿਆ। ਉਨ੍ਹਾਂ ਨੂੰ ਚੌਥੀ ਸਟੇਜ ਦਾ ਜਿਗਰ ਦਾ ਕੈਂਸਰ ਸੀ। ਕੁਝ ਦਿਨ ਪਹਿਲਾਂ ਉਨ੍ਹਾਂ ਦੀ ਹਾਲਤ ਵਿਗੜ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਗ੍ਰੇਟਰ ਨੋਇਡਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਨੂੰ ਵੈਂਟੀਲੇਟਰ ਸਪੋਰਟ ‘ਤੇ ਰੱਖਿਆ ਗਿਆ ਸੀ। ਉਨ੍ਹਾਂ ਦੀ ਸਿਹਤ ਲਗਾਤਾਰ ਵਿਗੜ ਰਹੀ ਸੀ।
ਆਪਣੇ ਪਿਤਾ ਦੀ ਵਿਗੜਦੀ ਸਿਹਤ ਦੀ ਖ਼ਬਰ ਮਿਲਣ ‘ਤੇ, ਰਿੰਕੂ ਸਿੰਘ ਮੰਗਲਵਾਰ ਨੂੰ ਟੀਮ ਇੰਡੀਆ ਛੱਡ ਕੇ ਘਰ ਵਾਪਸ ਆ ਗਏ ਸਨ ਅਤੇ ਉਸ ਸਮੇਂ ਰਿੰਕੂ ਚੇਨਈ ਵਿੱਚ ਟੀਮ ਦੇ ਨਾਲ ਸਨ। ਪਰ ਖਬਰ ਮਿਲਣ ਤੋਂ ਬਾਅਦ ਉਹ ਘਰ ਆ ਗਏ ਸਨ ਅਤੇ ਟੀਮ ਦੇ ਅਭਿਆਸ ਸੈਸ਼ਨ ‘ਚ ਸ਼ਾਮਿਲ ਨਹੀਂ ਹੋਏ ਸਨ।
ਆਪਣੇ ਪਿਤਾ ਨੂੰ ਮਿਲਣ ਤੋਂ ਬਾਅਦ ਰਿੰਕੂ ਸਿੰਘ ਮੁੜ 25 ਫਰਵਰੀ ਨੂੰ ਚੇਨਈ ਵਾਪਸ ਆ ਕੇ ਟੀਮ ਵਿੱਚ ਦੁਬਾਰਾ ਜਸ ਗਏ ਸਨ। ਹਾਲਾਂਕਿ, ਉਹ 26 ਫਰਵਰੀ ਨੂੰ ਚੇਨਈ ਵਿੱਚ ਜ਼ਿੰਬਾਬਵੇ ਵਿਰੁੱਧ ਸੁਪਰ 8 ਮੈਚ ਵਿੱਚ ਪਲੇਇੰਗ ਇਲੈਵਨ ਦਾ ਹਿੱਸਾ ਨਹੀਂ ਸੀ। ਪਰ ਉਹ ਸਬਸੀਟਿਊਟ ਵਜੋਂ ਗਰਾਉਂਡ ‘ਚ ਫੀਲਡਿੰਗ ਕਰ ਰਹੇ ਸਨ।
ਸੂਤਰਾਂ ਅਨੁਸਾਰ, ਰਿੰਕੂ ਆਪਣੇ ਪਿਤਾ ਦੇ ਦੇਹਾਂਤ ਦੀ ਖ਼ਬਰ ਮਿਲਣ ਤੋਂ ਤੁਰੰਤ ਬਾਅਦ ਵਾਪਸ ਆ ਰਹੇ ਹਨ ਅਤੇ ਅਜੇ ਤੱਕ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਉਹ ਟੀਮ ਇੰਡੀਆ ਦੇ ਨਾਲ ਵਰਲਡ ਕੱਪ ਦੇ ਬਾਕੀ ਮੈਚਾਂ ਲਈ ਜੁੜਨਗੇ ਜਾਂ ਨਹੀਂ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















