T20 World Cup: ਭਾਰਤ ਅਤੇ ਜ਼ਿੰਬਾਬਵੇ ਵਿਚਾਲੇ ਅੱਜ ਕਰੋ ਜਾਂ ਮਰੋ ਵਾਲਾ ਮੁਕਾਬਲਾ: ਹਾਰਨ ਵਾਲੀ ਟੀਮ ਹੋ ਜਾਵੇਗੀ ਬਾਹਰ
ਚੇੱਨਈ, 26 ਫਰਵਰੀ 2026 (ਵਿਸ਼ਵ ਵਾਰਤਾ) – ਟੀ-20 ਵਿਸ਼ਵ ਕੱਪ ਦਾ ਅੱਠਵਾਂ ਸੁਪਰ 8 ਮੈਚ ਅੱਜ ਭਾਰਤ ਅਤੇ ਜ਼ਿੰਬਾਬਵੇ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਚੇਨਈ ਦੇ ਐਮਏ ਚਿਦੰਬਰਮ ਸਟੇਡੀਅਮ ਵਿੱਚ ਸ਼ਾਮ 7 ਵਜੇ ਸ਼ੁਰੂ ਹੋਵੇਗਾ। ਟਾਸ ਸ਼ਾਮ 6:30 ਵਜੇ ਤੈਅ ਹੈ। ਦੋਵਾਂ ਟੀਮਾਂ ਲਈ ਇਹ ਕਰੋ ਜਾਂ ਮਰੋ ਦਾ ਮੁਕਾਬਲਾ ਹੈ। ਹਾਰਨ ਵਾਲੀ ਟੀਮ ਸੈਮੀਫਾਈਨਲ ਦੀ ਦੌੜ ਤੋਂ ਬਾਹਰ ਹੋ ਜਾਵੇਗੀ। ਜਿੱਤਣ ਵਾਲੀ ਟੀਮ ਕੋਲ ਅਜੇ ਵੀ ਮੌਕਾ ਹੋਵੇਗਾ। ਜਿੱਤਣ ਵਾਲੀ ਟੀਮ ਵੈਸਟ ਇੰਡੀਜ਼ ਦੀ ਹਾਰ ਦੀ ਵੀ ਉਡੀਕ ਕਰ ਰਹੀ ਹੈ। ਜੇਕਰ ਵੈਸਟ ਇੰਡੀਜ਼ ਅੱਜ ਦਾ ਪਹਿਲਾ ਮੈਚ ਜਿੱਤ ਲੈਂਦਾ ਹੈ, ਤਾਂ ਰਾਤ ਦਾ ਦੂਜਾ ਮੈਚ ਜਿੱਤਣ ਵਾਲੀ ਟੀਮ ਲਈ ਰਸਤਾ ਅਜੇ ਵੀ ਮੁਸ਼ਕਲ ਰਹੇਗਾ।
ਸੁਪਰ 8 ਪੜਾਅ ਵਿੱਚ ਦੋਵਾਂ ਟੀਮਾਂ ਦੀ ਸ਼ੁਰੂਆਤ ਮਾੜੀ ਰਹੀ। ਭਾਰਤ ਨੂੰ ਦੱਖਣੀ ਅਫਰੀਕਾ ਨੇ 76 ਦੌੜਾਂ ਨਾਲ ਹਰਾਇਆ, ਜਦੋਂ ਕਿ ਜ਼ਿੰਬਾਬਵੇ ਨੂੰ ਵੈਸਟ ਇੰਡੀਜ਼ ਨੇ 107 ਦੌੜਾਂ ਨਾਲ ਹਰਾਇਆ ਹੈ। ਭਾਰਤ ਅਤੇ ਜ਼ਿੰਬਾਬਵੇ ਨੇ ਹੁਣ ਤੱਕ 13 ਟੀ-20 ਮੈਚ ਖੇਡੇ ਹਨ, ਜਿਨ੍ਹਾਂ ਵਿੱਚੋਂ ਟੀਮ ਇੰਡੀਆ ਨੇ 10 ਜਿੱਤੇ ਹਨ। ਜ਼ਿੰਬਾਬਵੇ ਨੇ ਸਿਰਫ਼ ਤਿੰਨ ਜਿੱਤੇ ਹਨ। ਦੋਵੇਂ ਟੀਮਾਂ ਇਸ ਤੋਂ ਪਹਿਲਾਂ 2022 ਵਿੱਚ ਟੀ-20 ਵਿਸ਼ਵ ਕੱਪ ਵਿੱਚ ਆਹਮੋ-ਸਾਹਮਣੇ ਹੋਈਆਂ ਸਨ, ਜਦੋਂ ਭਾਰਤ ਨੇ ਸੂਰਿਆਕੁਮਾਰ ਯਾਦਵ ਦੇ ਅਜੇਤੂ ਅਰਧ ਸੈਂਕੜਿਆਂ ਦੀ ਬਦੌਲਤ ਜਿੱਤ ਪ੍ਰਾਪਤ ਕੀਤੀ ਸੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























