ਚੰਡੀਗੜ੍ਹ,28 ਮਾਰਚ: ਚੰਡੀਗੜ੍ਹ ਨੰਬਰਦਾਰ ਯੂਨੀਅਨ ਦਾ ਉੱਚ ਪੱਧਰੀ ਵਫਦ ਜਥੇਬੰਦੀ ਦੇ ਪ੍ਰਧਾਨ ਰਾਜਿੰਦਰ ਸਿੰਘ ਬਡਹੇੜੀ ਦੀ ਅਗਵਾਈ ਹੇਠ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਸ੍ਰੀ ਮਨਦੀਪ ਸਿੰਘ ਬਰਾੜ ਨੂੰ ਮਿਲਿਆ ਜਿਸ ਦੌਰਾਨ ਨੰਬਰਦਾਰਾਂ ਨੇ ਪਿੰਡਾਂ ਦੀਆਂ ਸਮੱਸਿਆਵਾਂ ਅਤੇ ਮੰਗਾਂ ਸਬੰਧੀ ਵਿਸਥਾਰਪੂਰਵਕ ਚਰਚਾ ਕੀਤੀ । ਬਡਹੇੜੀ ਨੇ ਦੱਸਿਆ ਕਿ ਨੰਬਰਦਾਰਾਂ ਦਾ ਮਾਣ ਭੱਤਾ ਪੰਜਾਬ ਦੀ ਤਰਜ਼ ‘ਤੇ 1500 ਰੁਪਏ ਪ੍ਰਤੀ ਮਹੀਨਾ ਕਰਨ, ਪਿੰਡ ਬਡਹੇੜੀ ਦਾ ਪਟਵਾਰਖਾਨਾ ਜੋ ਬੁੜੈਲ ਵਿਖੇ ਹੈ ਤਬਦੀਲ ਕਰ ਕੇ ਅਟਾਵਾ, ਕਜਹੇੜੀ,ਪਲਸੌਰਾ ਅਤੇ ਬਡਹੇੜੀ ਪਿੰਡ ਜੋੜ ਕੇ ਬਹੁਮੰਤਵੀ ਕੰਪਲੈਕਸ ਵਿਖੇ ਬਣਾਇਆ ਜਾਵੇ ਅਤੇ ਮਨੀਮਾਜਰਾ ਦੇ ਪਟਵਾਰਖਾਨਾ ਦੀ ਉਸਾਰੀ ਦਾ ਕੰਮ ਜਲਦੀ ਸ਼ੁਰੂ ਕਰਨ ਸਬੰਧੀ ਗੱਲਬਾਤ ਕੀਤੀ ।ਬਡਹੇੜੀ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਨੇ ਸਾਰੀਆਂ ਮੰਗਾਂ ਪੂਰੀਆਂ ਕਰਨ ਸਬੰਧੀ ਹਾਮੀ ਭਰੀ ਕਿਹਾ ਕਿ ਚੋਣਾਂ ਸਬੰਧੀ ਆਦਰਸ਼ ਚੋਣ ਜ਼ਾਬਤਾ ਲੱਗ ਚੁੱਕਾ ਹੈ ਨੰਬਰਦਾਰਾਂ ਦੀਆਂ ਸਾਰੀਆਂ ਮੰਗਾਂ ਚੋਣਾਂ ਤੋਂ ਬਾਅਦ ਪੂਰੀਆਂ ਕਰਨ ਦਾ ਭਰੋਸਾ ਦਿੱਤਾ । ਵਫਦ ਵਿੱਚ ਨੰਬਰਦਾਰ ਭੁਪਿੰਦਰ ਸਿੰਘ ਕਜਹੇੜੀ,ਚੌਧਰੀ ਗੁਲਾਬ ਸਿੰਘ ਬੁੜੈਲ,ਦਲਜੀਤ ਸਿੰਘ ਪਲਸੌਰਾ,ਗੁਰਬਚਨ ਸਿੰਘ ਬਹਿਲਾਣਾ,ਹਰਬੰਸ ਸਿੰਘ ਬਹਿਲਾਣਾ,ਬਲਜਿੰਦਰ ਸਿੰਘ ਬੁੜੈਲ,ਹਰਦਿਆਲ ਸਿੰਘ ਮਨੀਮਾਜਰਾ,ਹਰਵਿੰਦਰ ਸਿੰਘ ਮਨੀਮਾਜਰਾ,ਬਲਜੀਤ ਸਿੰਘ ਮਲੋਆ,ਸੁਰੇਸ਼ ਕੁਮਾਰ ਕੈਂਬਾਲਾ ਅਤੇ ਚੌਧਰੀ ਪ੍ਰਹਿਲਾਦ ਸਿੰਘ ਬੁੜੈਲ ਵੀ ਸ਼ਾਮਲ ਸਨ ਸਾਰੇ ਨੰਬਰਦਾਰਾਂ ਨੇ ਮੁਲਾਕਾਤ ਉਪਰੰਤ ਡਿਪਟੀ ਕਮਿਸ਼ਨਰ ਵੱਲੋਂ ਦਿੱਤੇ ਭਰੋਸੇ ‘ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ।
ਜੋ ਲੀਡਰ ਪਾਰਟੀ ਬਦਲ ਕੇ ਆਉਂਦੇ ਹਨ, ਸੰਵਿਧਾਨਹੀਣ ਲੋਕ ਹਨ: ਡਾ. ਅਮਰ ਸਿੰਘ
ਜੋ ਲੀਡਰ ਪਾਰਟੀ ਬਦਲ ਕੇ ਆਉਂਦੇ ਹਨ, ਸੰਵਿਧਾਨਹੀਣ ਲੋਕ ਹਨ: ਡਾ. ਅਮਰ ਸਿੰਘ ਚੰਡੀਗੜ੍ਹ, 25ਅਪ੍ਰੈਲ(ਵਿਸ਼ਵ ਵਾਰਤਾ)- ਲੋਕ ਸਭਾ ਹਲਕਾ ਫਤਿਹਗੜ੍ਹ...