Cricket ਮੈਚ ਦੌਰਾਨ ਮਧੂਮੱਖੀਆਂ ਦਾ ਹਮਲਾ; ਅੰਪਾਇਰ ਦੀ ਮੌਤ
ਨਵੀ ਦਿੱਲੀ, 19 ਫਰਵਰੀ 2026 (ਵਿਸ਼ਵ ਵਾਰਤਾ) – ਉੱਤਰ ਪ੍ਰਦੇਸ਼ ਦੇ ਉਨਾਵ ਜ਼ਿਲ੍ਹੇ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ, ਸ਼ੁਕਲਾਗੰਜ ਦੇ ਸਪਰੂ ਸਟੇਡੀਅਮ ਵਿੱਚ ਚੱਲ ਰਹੇ ਅੰਡਰ-13 ਕ੍ਰਿਕਟ ਲੀਗ ਮੈਚ ਦੌਰਾਨ ਮਧੂਮੱਖੀਆਂ ਦੇ ਝੁੰਡ ਨੇ ਅਚਾਨਕ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਕਾਨਪੁਰ ਕ੍ਰਿਕਟ ਐਸੋਸੀਏਸ਼ਨ (KCA) ਦੇ ਸੀਨੀਅਰ ਅੰਪਾਇਰ ਮਾਨਿਕ ਗੁਪਤਾ ਦੀ ਮੌਤ ਹੋ ਗਈ, ਜਦੋਂ ਕਿ 15-20 ਖਿਡਾਰੀ, ਦੂਜਾ ਅੰਪਾਇਰ ਅਤੇ ਗਰਾਊਂਡ ਸਟਾਫ ਜ਼ਖਮੀ ਹੋ ਗਏ।
ਦੱਸ ਦਈਏ ਕਿ ਕ੍ਰਿਕਟ ਮੈਚ ਦੌਰਾਨ ਮਧੂਮੱਖੀਆਂ ਦੇ ਝੁੰਡ ਨੇ ਖਿਡਾਰੀਆਂ ਨੂੰ ਡੰਗ ਮਾਰਨੇ ਸ਼ੁਰੂ ਕਰ ਦਿੱਤੇ। ਇਹ ਦੇਖ ਕੇ ਅੰਪਾਇਰ ਬਚਣ ਲਈ ਭੱਜੇ, ਪਰ ਉਹ ਡਿੱਗ ਗਏ ਅਤੇ ਮਧੂਮੱਖੀਆਂ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਮਧੂਮੱਖੀਆਂ ਨੇ 58 ਸਾਲਾ ਅੰਪਾਇਰ ਮਾਨਿਕ ਗੁਪਤਾ ਨੂੰ 50 ਤੋਂ ਵੱਧ ਡੰਗ ਮਾਰੇ। ਕਰੀਬ 10 ਮਿੰਟ ਤੱਕ ਮਧੂਮੱਖੀਆਂ ਉਨ੍ਹਾਂ ਨੂੰ ਕੱਟਦੀਆਂ ਰਹੀਆਂ।
ਅੰਪਾਇਰ ਸਮੇਤ 10 ਲੋਕਾਂ ਨੂੰ ਕਾਨਪੁਰ ਦੇ ਇੱਕ ਨਰਸਿੰਗ ਹੋਮ ਲਿਜਾਇਆ ਗਿਆ, ਪਰ ਡਾਕਟਰਾਂ ਨੇ ਅੰਪਾਇਰ ਦੀ ਹਾਲਤ ਨਾਜ਼ੁਕ ਦੇਖਦੇ ਹੋਏ ਮੁਢਲੀ ਸਹਾਇਤਾ ਤੋਂ ਬਾਅਦ ਉਨ੍ਹਾਂ ਨੂੰ ਕਾਨਪੁਰ ਦੇ ਹੈਲਟ ਹਸਪਤਾਲ ਰੈਫਰ ਕਰ ਦਿੱਤਾ। ਰਸਤੇ ਵਿੱਚ ਹੀ ਉਨ੍ਹਾਂ ਦੀ ਮੌਤ ਹੋ ਗਈ। ਕਾਨਪੁਰ ਦੇ ਰਹਿਣ ਵਾਲੇ ਅੰਪਾਇਰ ਮਾਨਿਕ ਗੁਪਤਾ ਪਿਛਲੇ 30 ਸਾਲਾਂ ਤੋਂ ਕਾਨਪੁਰ ਕ੍ਰਿਕਟ ਐਸੋਸੀਏਸ਼ਨ (KCA) ਲਈ ਅੰਪਾਇਰਿੰਗ ਕਰ ਰਹੇ ਸਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























