T20 World Cup: ਨੇਪਾਲ ਨੇ ਵੈਸਟਇੰਡੀਜ਼ ਨੂੰ ਜਿੱਤ ਲਈ ਦਿੱਤਾ ਕਿੰਨੀਆਂ ਦੌੜਾਂ ਦਾ ਟੀਚਾ, ਪੜ੍ਹੋ ਵੇਰਵਾ
ਮੁੰਬਈ, 15 ਫਰਵਰੀ 2026 (ਵਿਸ਼ਵ ਵਾਰਤਾ) – ਟੀ-20 ਵਿਸ਼ਵ ਕੱਪ (T20 World Cup) ਦਾ 25ਵਾਂ ਮੈਚ ਨੇਪਾਲ ਅਤੇ ਵੈਸਟਇੰਡੀਜ਼ ਵਿਚਕਾਰ ਖੇਡਿਆ ਜਾ ਰਿਹਾ ਹੈ। ਵੈਸਟਇੰਡੀਜ਼ ਨੇ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਨੇਪਾਲ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਰਧਾਰਿਤ 20 ਓਵਰਾਂ ‘ਚ 8 ਵਿਕਟਾਂ ‘ਤੇ 133 ਦੌੜਾਂ ਬਣਾਈਆਂ ਅਤੇ ਵੈਸਟਇੰਡੀਜ਼ ਨੂੰ ਜਿੱਤ ਲਈ 134 ਦੌੜਾਂ ਦਾ ਟੀਚਾ ਦਿੱਤਾ।
ਨੇਪਾਲ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਗੁਲਸ਼ਨ ਝਾਅ (11), ਲੋਕੇਸ਼ ਬਾਮ (13), ਆਰਿਫ਼ ਸ਼ੇਖ (2), ਆਸਿਫ਼ ਸ਼ੇਖ (11), ਰੋਹਿਤ ਪੌਡੇਲ (5), ਅਤੇ ਕੁਸ਼ਲ ਭੂਰਟੇਲ (1) ਸਸਤੇ ‘ਚ ਹੀ ਆਊਟ ਹੋ ਗਏ। ਨੇਪਲ ਦੀ ਸਭ ਤੋਂ ਵੱਧ ਦੀਪਿੰਦਰ ਸਿੰਘ ਐਰੀ ਨੇ 58 ਦੌੜਾਂ ਦਾ ਯੋਗਦਾਨ ਦਿੱਤਾ ਅਤੇ ਉਸ ਤੋਂ ਇਲਾਵਾ ਸੋਮਪਾਲ ਕਾਮੀ ਨੇ 26 ਦੌੜਾਂ ਦਾ ਯੋਗਦਾਨ ਦਿੱਤਾ। ਵੈਸਟਇੰਡੀਜ਼ ਲਈ ਜੇਸਨ ਹੋਲਡਰ ਨੇ 4 ਵਿਕਟਾਂ ਲਈਆਂ।
ਪਲੇਇੰਗ ਇਲੈਵਨ ਨੇਪਾਲ: ਕੁਸ਼ਾਲ ਭੁਰਟੇਲ, ਆਸਿਫ਼ ਸ਼ੇਖ, ਰੋਹਿਤ ਪੌਡੇਲ (ਕਪਤਾਨ), ਦੀਪੇਂਦਰ ਸਿੰਘ ਐਰੀ, ਆਰਿਫ਼ ਸ਼ੇਖ, ਲੋਕੇਸ਼ ਬਾਮ, ਗੁਲਸ਼ਨ ਝਾਅ, ਸੋਮਪਾਲ ਕਾਮੀ, ਕਰਨ ਕੇਸੀ, ਨੰਦਨ ਯਾਦਵ, ਸੰਦੀਪ ਲਾਮਿਛਾਨੇ।
ਪਲੇਇੰਗ ਇਲੈਵਨ ਵੈਸਟਇੰਡੀਜ਼: ਸ਼ਾਈ ਹੋਪ (ਕਪਤਾਨ), ਬ੍ਰੈਂਡਨ ਰੋਵੇਲ ਕਿੰਗ, ਬ੍ਰਾਂਡਨ ਰੋਵੇਲ ਕਿੰਗ, ਪੋ, ਰੋਵੇਲ, ਸ਼ਾਈ ਹੋਪ, ਸ਼ੇਰਫੇਨ ਰਦਰਫੋਰਡ, ਰੋਮਾਰੀਓ ਸ਼ੈਫਰਡ, ਜੇਸਨ ਹੋਲਡਰ, ਮੈਥਿਊ ਫੋਰਡ, ਅਕੇਲ ਹੁਸੈਨ, ਗੁਦਾਕੇਸ਼ ਮੋਟੀ, ਸ਼ਮਰ ਜੋਸਫ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















