ਨਵੀਂ ਦਿੱਲੀ, 26 ਮਾਰਚ – ਪ੍ਰਸਿੱਧ ਅਭਿਨੇਤਰੀ ਤੇ ਸਾਬਕਾ ਸੰਸਦ ਮੈਂਬਰ ਜਯਾ ਪ੍ਰਦਾ ਅੱਜ ਭਾਜਪਾ ਵਿਚ ਸ਼ਾਮਿਲ ਹੋ ਗਈ।
ਜਯਾ ਪ੍ਰਦਾ ਦਾ ਜਨਮ 3 ਅਪ੍ਰੈਲ 1962 ਨੂੰ ਹੋਇਆ। ਉਹ ਤੇਲਗੂ, ਤਮਿਲ, ਹਿੰਦੀ, ਕੰਨੜ, ਮਲਿਆਲਮ, ਬੰਗਾਲੀ ਤੇ ਮਰਾਠੀ ਫਿਲਮਾਂ ਦੇ ਅਦਾਕਾਰ ਰਹਿ ਚੁੱਕੇ ਹਨ। ਉਹ ਸਮਾਜਵਾਦੀ ਪਾਰਟੀ ਲਈ ਰਾਮਪੁਰ ਤੋਂ 2004 ਤੋਂ 2014 ਤੱਕ 2 ਵਾਰੀ ਸੰਸਦ ਮੈਂਬਰ ਵੀ ਰਹੇ।