ਜੋਗਾ ਪੁਲੀਸ ਨੇ 13 ਲੱਖ ਰੁਪਏ ਦੀ ਨਗਦੀ ਬਰਾਮਦ ਕੀਤੀ

Advertisement


ਜਾਂਚ ਲਈ ਇਨਕਮ ਟੈਕਸ ਵਿਭਾਗ ਨੂੰ ਸੌਂਪੀ

ਮਾਨਸਾ, 25 ਮਾਰਚ- ਨਾਕੇ *ਤੇ ਜੋਗਾ ਪੁਲੀਸ ਵੱਲੋਂ ਇੱਕ ਪ®ਾਈਵੇਟ ਸਕੂਲ ਦੇ ਚੇਅਰਮੈਨ ਪਾਸੋਂ 13 ਲੱਖ ਰੁਪਏ ਦੀ ਨਗਦੀ ਬਰਾਮਦ ਕੀਤੀ ਹੈ, ਜਿਸ ਨੂµ ਜਾਂਚ ਲਈ ਇਨਕਮ ਟੈਕਸ ਵਿਭਾਗ ਦੇ ਹਾਵਲੇ ਕੀਤਾ ਗਿਆ ਹੈ। ਪੁਲੀਸ ਨੇ ਇਸ ਦੌਰਾਨ ਕਈ ਚਲਾਨ ਵੀ ਕੱਟੇ।
ਜਾਣਕਾਰੀ ਅਨੁਸਾਰ ਜੋਗਾ ਪੁਲੀਸ ਨੇ ਮੁਖੀ ਜਰਨੈਲ ਸਿµਘ ਦੀ ਅਗਵਾਈ ਵਿੱਚ ਜੋਗਾ ਵਿਖੇ ਨਾਕਾ ਲਾਇਆ ਹੋਇਆ ਸੀ। ਇਸ ਦੌਰਾਨ ਸੇਂਟ ਬਚਨਪੁਰੀ ਇµਟਰਨੈਸ਼ਨਲ ਸਕੂਲ ਪੱਖੋਂ ਕਲਾਂ ਦੇ ਕਾਰ ਸਵਾਰ ਚੇਅਰਮੈਨ ਰਵਿੰਦਰ ਸਿੰਘ ਨੂµ ਰੋਕਿਆ, ਜਿਸ ਪਾਸੋਂ ਤਲਾਸੀ ਲੈਣ *ਤੇ 13 ਲੱਖ ਰੁਪਏ ਦੀ ਨਗਦੀ ਬਰਾਮਦ ਹੋਈ।
ਥਾਣਾ ਮੁੱਖੀ ਜਰਨੈਲ ਸਿੰਘ ਨੇ ਦੱਸਿਆ ਕਿ ਇਸ ਰਕਮ ਨੂੰ ਇੱਕ ਵਾਰ ਜਾਂਚ ਲਈ ਇਨਕਮ ਟੈਕਸ ਵਿਭਾਗ ਦੇ ਹਵਾਲੇ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਚੋਣਾਂ ਨੂੰ ਲੈਕੇ ਲਾਏ ਨਾਕੇ ਦੌਰਾਨ ਵਾਹਨਾਂ ਦੇ ਚਲਾਣ ਵੀ ਕੱਟੇ ਗਏ।