AI Impact Summit : ਭਾਰਤ ਆਉਣਗੇ 20 ਦੇਸ਼ਾਂ ਦੇ ਵੱਡੇ ਨੇਤਾ; ਸਾਹਮਣੇ ਆਈ ਪੂਰੀ LIST
– ਭਾਰਤ ‘ਚ ਪਹਿਲੀ ਵਾਰ ਆਯੋਜਿਤ ਹੋ ਰਿਹਾ ਗਲੋਬਲ ਏਆਈ ਸੰਮੇਲਨ
ਨਵੀ ਦਿੱਲੀ, 13 ਫਰਵਰੀ (ਵਿਸ਼ਵ ਵਾਰਤਾ): ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ 16 ਤੋਂ ਲੈ ਕੇ 20 ਫਰਵਰੀ ਤੱਕ ਭਾਰਤ ‘ਏਆਈ ਇਮਪੈਕਟ ਸਮਿਟ’ ਦਾ ਆਯੋਜਨ ਕੀਤਾ ਜਾਵੇਗਾ। ਇਸ ਸਮਿਟ ਵਿੱਚ ਦੁਨੀਆ ਭਰ ਦੇ ਦੇਸ਼ਾਂ ਦੇ ਪ੍ਰਤੀਨਿਧੀ ਸ਼ਾਮਲ ਹੋਣਗੇ। ਇਹ ਗਲੋਬਲ ਸਾਊਥ ਵਿੱਚ ਹੋਣ ਵਾਲਾ ਪਹਿਲਾ ਏਆਈ ਸਮਿਟ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਮਿਟ ਦਾ ਉਦਘਾਟਨ ਕਰਨਗੇ।
ਇਸ ਸੰਮੇਲਨ ਵਿੱਚ ਦੁਨੀਆ ਭਰ ਦੇ ਨੇਤਾ, ਨੀਤੀ ਨਿਰਮਾਤਾ, ਉਦਯੋਗਪਤੀ ਅਤੇ ਮਾਹਰ ਸ਼ਾਮਲ ਹੋਣਗੇ। ਮਿਲੀ ਜਾਣਕਾਰੀ ਅਨੁਸਾਰ ਇਸ ਸੰਮੇਲਨ ਵਿੱਚ 20 ਦੇਸ਼ਾਂ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਜਾਂ ਉਪ ਰਾਸ਼ਟਰਪਤੀ ਹਿੱਸਾ ਲੈਣਗੇ। 45 ਤੋਂ ਵੱਧ ਦੇਸ਼ਾਂ ਦੇ ਮੰਤਰੀ ਪੱਧਰ ਦੇ ਵਫ਼ਦ ਵੀ ਹਿੱਸਾ ਲੈਣਗੇ।
ਪ੍ਰਧਾਨ ਮੰਤਰੀ ਮੋਦੀ ਦੇ ਸੱਦੇ ‘ਤੇ ਇੰਡੀਆ-ਏਆਈ ਇਮਪੈਕਟ ਸਮਿਟ 2026 ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਭੂਟਾਨ ਦੇ ਪ੍ਰਧਾਨ ਮੰਤਰੀ ਸ਼ੇਰਿੰਗ ਤੋਬਗੇ, ਬੋਲੀਵੀਆ ਦੇ ਉਪ-ਰਾਸ਼ਟਰਪਤੀ ਐਡਮੰਡ ਲਾਰਾ ਮੋਂਟਾਨੋ, ਬ੍ਰਾਜ਼ੀਲ ਦੇ ਰਾਸ਼ਟਰਪਤੀ ਲੂਲਾ ਦਾ ਸਿਲਵਾ, ਕਰੋਸ਼ੀਆ ਦੇ ਪ੍ਰਧਾਨ ਮੰਤਰੀ ਆਂਦਰੇਜ ਪਲੇਨਕੋਵਿਕ, ਐਸਟੋਨੀਆ ਦੇ ਰਾਸ਼ਟਰਪਤੀ ਅਲਾਰ ਕਾਰਿਸ, ਫਿਨਲੈਂਡ ਦੇ ਪ੍ਰਧਾਨ ਮੰਤਰੀ ਪੈਟੇਰੀ ਓਰਪੋ, ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ, ਗ੍ਰੀਸ ਦੇ ਪ੍ਰਧਾਨ ਮੰਤਰੀ ਕੀਰੀਆਕੋਸ ਮਿਤਸੋਤਾਕਿਸ, ਗੁਆਨਾ ਦੇ ਉਪ-ਰਾਸ਼ਟਰਪਤੀ ਡਾ. ਭਰਤ ਜਗਦੇਵ ਅਤੇ ਕਜ਼ਾਕਿਸਤਾਨ ਦੇ ਪ੍ਰਧਾਨ ਮੰਤਰੀ ਓਲਜ਼ਾਸ ਬੇਕਟੇਨੋਵ ਸ਼ਾਮਲ ਹਨ।
ਇਸ ਦੇ ਨਾਲ ਹੀ ਲਿਕਟੇਨਸਟਾਈਨ ਦੇ ਵੰਸ਼ਾਨੁਗਤ ਰਾਜਕੁਮਾਰ ਅਲੋਇਸ, ਮਾਰੀਸ਼ਸ ਦੇ ਪ੍ਰਧਾਨ ਮੰਤਰੀ ਡਾ. ਨਵੀਨਚੰਦਰ ਰਾਮਗੁਲਾਮ, ਸਰਬੀਆ ਦੇ ਰਾਸ਼ਟਰਪਤੀ ਅਲੈਗਜ਼ੈਂਡਰ ਵੁਚਿਚ, ਸਲੋਵਾਕੀਆ ਦੇ ਰਾਸ਼ਟਰਪਤੀ ਪੀਟਰ ਪੇਲੇਗ੍ਰਿਨੀ, ਸਪੇਨ ਦੇ ਰਾਸ਼ਟਰਪਤੀ ਪੇਦਰੋ ਸਾਂਚੇਜ਼ ਪੇਰੇਜ਼, ਸ਼੍ਰੀਲੰਕਾ ਦੇ ਰਾਸ਼ਟਰਪਤੀ ਅਨੁਰ ਕੁਮਾਰ ਦਿਿਸਾਨਾਇਕੇ, ਸੇਸ਼ੇਲਸ ਦੇ ਉਪ-ਰਾਸ਼ਟਰਪਤੀ ਸੇਬੇਸਟਿਅਨ ਪਿੱਲੇ, ਸਵਿਟਜ਼ਰਲੈਂਡ ਦੇ ਰਾਸ਼ਟਰਪਤੀ ਗਾਈ ਪਾਰਮੇਲਿਨ, ਨੀਦਰਲੈਂਡਜ਼ ਦੇ ਪ੍ਰਧਾਨ ਮੰਤਰੀ ਡਿਕ ਸਕੋਫ਼ ਅਤੇ ਯੂ.ਏ.ਈ. (UAE) ਦੇ ਅਬੂ ਧਾਬੀ ਦੇ ਕਰਾਊਨ ਪ੍ਰਿੰਸ ਸ਼ੇਖ ਖਾਲਿਦ ਬਿਨ ਮੁਹੰਮਦ ਬਿਨ ਜਾਇਦ ਅਲ ਨਾਹਯਾਨ ਵੀ ਇੰਡੀਆ-ਏਆਈ ਇਮਪੈਕਟ ਸਮਿਟ 2026 ਵਿੱਚ ਸ਼ਿਰਕਤ ਕਰਨ ਆ ਰਹੇ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























