ਬਦਲ ਗਿਆ PMO ਦਾ ਪਤਾ, ਹੁਣ Sewa Teerth ਤੋਂ ਚੱਲੇਗੀ ਦੇਸ਼ ਦੀ ਸਰਕਾਰ!
- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਉਦਘਾਟਨ
- ਪੜ੍ਹੋ ਨਵੇਂ PMO ਦੀ ਖਾਸੀਅਤ
ਨਵੀ ਦਿੱਲੀ, 13 ਫਰਵਰੀ 2026 (ਵਿਸ਼ਵ ਵਾਰਤਾ) – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ‘ਸੇਵਾ ਤੀਰਥ’ ਕੰਪਲੈਕਸ ਦਾ ਉਦਘਾਟਨ ਕੀਤਾ। ਇਸ ਵਿੱਚ ਹੁਣ ਪ੍ਰਧਾਨ ਮੰਤਰੀ ਦਫ਼ਤਰ (PMO), ਰਾਸ਼ਟਰੀ ਸੁਰੱਖਿਆ ਕੌਂਸਲ ਸਕੱਤਰੇਤ (NSCS) ਅਤੇ ਕੈਬਨਿਟ ਸਕੱਤਰੇਤ ਕੰਮ ਕਰਨਗੇ। PMO ਅੱਜ ਤੋਂ ਰਾਏਸੀਨਾ ਹਿੱਲ ਸਥਿਤ ਸਾਊਥ ਬਲਾਕ ਤੋਂ ਸੇਵਾ ਤੀਰਥ ਵਿੱਚ ਸ਼ਿਫਟ ਹੋ ਜਾਵੇਗਾ।
ਸੇਵਾ ਤੀਰਥ ਭਵਨ ਦੇ ਉਦਘਾਟਨ ਸਮੇਂ ਰਿਹਾਇਸ਼ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਮਨੋਹਰ ਲਾਲ, ਪ੍ਰਧਾਨ ਮੰਤਰੀ ਦਫ਼ਤਰ ਵਿੱਚ ਰਾਜ ਮੰਤਰੀ ਜਤਿੰਦਰ ਸਿੰਘ ਅਤੇ ਪ੍ਰਧਾਨ ਮੰਤਰੀ ਦਫ਼ਤਰ ਦੇ ਅਧਿਕਾਰੀ ਮੌਜੂਦ ਸਨ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਨਵੇਂ ਕੰਪਲੈਕਸ ਵਿਖੇ “ਸੇਵਾ ਤੀਰਥ” ਤਖ਼ਤੀ ਦਾ ਵੀ ਉਦਘਾਟਨ ਕੀਤਾ। ਕੰਪਲੈਕਸ ਦੀ ਕੰਧ ‘ਤੇ ਦੇਵਨਾਗਰੀ ਲਿਪੀ ਵਿੱਚ “ਸੇਵਾ ਤੀਰਥ” ਲਿਖਿਆ ਹੋਇਆ ਹੈ। ਇਸਦੇ ਹੇਠਾਂ “ਨਾਗਰਿਕ ਦੇਵੋ ਭਵ” ਮੰਤਰ ਵੀ ਲਿਖਿਆ ਹੋਇਆ ਹੈ।
ਦੱਸ ਦਈਏ ਕਿ ਸੇਵਾ ਤੀਰਥ ਪੂਰੀ ਤਰ੍ਹਾਂ ਹਾਈ-ਟੈਕ ਸਹੂਲਤਾਂ ਨਾਲ ਲੈਸ ਹੈ। ਇੱਥੇ ਹਾਈ-ਸਪੀਡ ਇੰਟਰਨੈੱਟ ਦੀ ਸਹੂਲਤ ਹੈ। ਪੇਪਰਲੈੱਸ (ਕਾਗਜ਼ ਰਹਿਤ) ਵਰਕ ਕਲਚਰ ਲਈ ਡਿਜੀਟਲ ਆਰਕਾਈਵਜ਼ ਹਨ ਅਤੇ ਤਕਨੀਕੀ ਸਹੂਲਤਾਂ ਨਾਲ ਲੈਸ ਕਾਨਫਰੰਸ ਰੂਮ ਵੀ ਬਣਾਏ ਗਏ ਹਨ।
ਸੇਵਾ ਤੀਰਥ ਵਿੱਚ ਸਮਾਰਟ ਐਕਸੈਸ ਕੰਟਰੋਲ ਸਿਸਟਮ, ਮਾਨੀਟਰਿੰਗ ਨੈੱਟਵਰਕ ਅਤੇ ਐਡਵਾਂਸਡ ਐਨਰਜੀ ਰਿਸਪਾਂਸ ਇੰਫਰਾਸਟਰੱਕਚਰ ਦਿੱਤਾ ਗਿਆ ਹੈ, ਤਾਂ ਜੋ ਪ੍ਰਧਾਨ ਮੰਤਰੀ ਨੂੰ ਮਿਲਣਾ ਲੋਕਾਂ ਲਈ ਆਸਾਨ ਬਣਾਇਆ ਜਾ ਸਕੇ। ਇਸ ਨਾਲ ਅਧਿਕਾਰੀਆਂ ਅਤੇ ਆਉਣ ਵਾਲੇ ਲੋਕਾਂ ਲਈ ਸੁਰੱਖਿਅਤ ਅਤੇ ਸੁਖਾਵਾਂ ਵਾਤਾਵਰਣ ਯਕੀਨੀ ਹੋਵੇਗਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























