Punjabi ਗਾਇਕਾ ਜੋਤੀ ਨੂਰਾਂ ਦੇ ਘਰ ਬਾਹਰ ਹੋਈ ਫਾਇਰਿੰਗ ਮਾਮਲੇ ‘ਚ ਵੱਡੀ ਅਪਡੇਟ
ਜਲੰਧਰ, 13 ਫਰਵਰੀ 2026 (ਵਿਸ਼ਵ ਵਾਰਤਾ): ਬੀਤੇ ਦਿਨੀ ਸੂਫੀ ਗਾਇਕਾ ਜਯੋਤੀ ਨੂਰਾਂ ਦੇ ਘਰ ਦੇ ਬਾਹਰ ਫਾਇਰਿੰਗ ਹੋਈ। ਜਲੰਧਰ ਦੇ ਵਸੰਤ ਕੁੰਜ ਇਲਾਕੇ ਵਿੱਚ ਸਥਿਤ ਉਨ੍ਹਾਂ ਦੀ ਰਿਹਾਇਸ਼ ‘ਤੇ ਬਾਹਰ ਇੱਕ ਅਣਪਛਾਤੇ ਸਕੂਟੀ ਸਵਾਰ ਨੇ ਫਾਇਰਿੰਗ ਕੀਤੀ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ। ਹੁਣ ਇਸ ਮਾਮਲੇ ਨਾਲ ਜੁੜੀ ਵੱਡੀ ਅਪਡੇਟ ਸਾਹਮਣੇ ਆਈ ਹੈ।
ਸੂਫ਼ੀ ਗਾਇਕ ਜਯੋਤੀ ਨੂਰਾਂ ਤੋਂ 1 ਕਰੋੜ ਰੁਪਏ ਦੀ ਫਿਰੌਤੀ ਮੰਗੀ ਜਾ ਰਹੀ ਹੈ। ਇਸ ਦਾ ਖੁਲਾਸਾ ਖ਼ੁਦ ਜਯੋਤੀ ਨੂਰਾਂ ਦੇ ਪਤੀ ਅਭੀ ਨੇ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਕਿਸੇ ਸੰਪਤ ਨਹਿਰਾ ਦੇ ਨਾਂ ‘ਤੇ ਧਮਕੀ ਦੇ ਕੇ ਫਿਰੌਤੀ ਮੰਗੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ 2 ਦਿਨ ਪਹਿਲਾਂ ਘਰ ਬਾਹਰ ਜੋ ਫਾਇਰਿੰਗ ਹੋਈ ਹੈ, ਉਨ੍ਹਾਂ ਨੂੰ ਸ਼ੱਕ ਹੈ ਕਿ ਉਹ ਵੀ ਇਸੇ ਮਾਮਲੇ ਵਿੱਚ ਹੋਈ ਹੈ। ਇਸ ਤੋਂ ਪਹਿਲਾਂ ਵੀ ਕੁਝ ਸ਼ੱਕੀ ਵਿਅਕਤੀ ਘਰ ਦੇ ਬਾਹਰ ਚੱਕਰ ਲਗਾ ਚੁੱਕੇ ਹਨ।”
ਜਯੋਤੀ ਨੂਰਾਂ ਦੇ ਪਤੀ ਉਸਮਾਨ ਉਰਫ ਅਭੀ ਨੇ ਦੱਸਿਆ ਕਿ ਜਯੋਤੀ ਤੋਂ 1 ਕਰੋੜ ਰੁਪਏ ਦੀ ਫਿਰੌਤੀ ਮੰਗੀ ਜਾ ਰਹੀ ਹੈ। ਫਿਰੌਤੀ ਮੰਗਣ ਵਾਲੇ ਵਟਸਐਪ ਕਾਲ ਕਰਦੇ ਹਨ। ਫਿਰੌਤੀ ਨਾ ਦੇਣ ‘ਤੇ ਜਾਨੋਂ ਮਾਰਨ ਦੀ ਧਮਕੀ ਵੀ ਦਿੰਦੇ ਹਨ। ਉਸਮਾਨ ਨੇ ਦੱਸਿਆ ਕਿ ਫਿਰੌਤੀ ਮੰਗਣ ਵਾਲੇ ਲੋਕ ਉਨ੍ਹਾਂ ਨੂੰ ਡਰਾਉਣ ਲਈ ਰਾਤ ਨੂੰ ਕਈ ਵਾਰ ਘਰ ਦੇ ਬਾਹਰ ਚੱਕਰ ਲਗਾ ਚੁੱਕੇ ਹਨ। ਉਸਮਾਨ ਦੇ ਅਨੁਸਾਰ, ਵਟਸਐਪ ਕਾਲਰ ਸੰਪਤ ਨਹਿਰਾ ਦੇ ਨਾਮ ‘ਤੇ 1 ਕਰੋੜ ਰੁਪਏ ਦੀ ਮੰਗ ਕਰ ਰਿਹਾ ਹੈ ਅਤੇ ਜੇਕਰ ਉਹ ਪੈਸੇ ਨਹੀਂ ਦਿੰਦੇ ਤਾਂ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਜਾ ਰਹੀ ਹੈ। ਪੁਲਿਸ ਕੋਲ ਵੀ ਸ਼ਿਕਾਇਤ ਦਰਜ ਕਰਵਾਈ ਗਈ ਹੈ।
ਜਿਸ ਸੰਪਤ ਨਹਿਰਾ ਦੇ ਨਾਂ ‘ਤੇ ਜਯੋਤੀ ਨੂਰਾਂ ਤੋਂ 1 ਕਰੋੜ ਰੁਪਏ ਦੀ ਫਿਰੌਤੀ ਮੰਗੀ ਜਾ ਰਹੀ ਹੈ, ਉਸਨੂੰ ਲਾਰੈਂਸ ਦਾ ਰਾਈਟ ਹੈਂਡ ਮੰਨਿਆ ਜਾਂਦਾ ਹੈ। ਉਸ ਨੂੰ ਲਾਰੈਂਸ ਗੈਂਗ ਦਾ ਸਭ ਤੋਂ ਭਰੋਸੇਮੰਦ ਸ਼ਾਰਪਸ਼ੂਟਰ ਕਿਹਾ ਜਾਂਦਾ ਹੈ। ਉਹ ਗੈਂਗ ਲਈ ਫਿਰੌਤੀ ਮੰਗਣ, ਕਤਲ ਅਤੇ ਧਮਕੀ ਦੇਣ ਵਰਗੇ ਕੰਮ ਸੰਭਾਲਦਾ ਹੈ।”























