T20 World Cup: ਪੜ੍ਹੋ ਸ਼੍ਰੀਲੰਕਾ ਨੇ ਓਮਾਨ ਨੂੰ ਕਿੰਨੀਆਂ ਦੌੜਾਂ ਦਾ ਦਿੱਤਾ ਟੀਚਾ
ਨਵੀਂ ਦਿੱਲੀ, 12 ਫਰਵਰੀ 2026 – ਟੀ-20 ਵਿਸ਼ਵ ਕੱਪ 2026 (T20 World Cup) ਦੇ ਗਰੁੱਪ ਬੀ ਮੈਚ ਵਿੱਚ ਓਮਾਨ ਨੇ ਸ੍ਰੀਲੰਕਾ ਵਿਰੁੱਧ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸ੍ਰੀਲੰਕਾ ਨੇ 5 ਵਿਕਟਾਂ ‘ਤੇ 225 ਦੌੜਾਂ ਬਣਾਈਆਂ। ਹੁਣ ਓਮਾਨ ਨੂੰ ਮੈਚ ਜਿੱਤਣ ਲਈ 226 ਦੌੜਾਂ ਦੀ ਲੋੜ ਹੈ।
ਸ੍ਰੀਲੰਕਾ ਲਈ ਕੁਸਲ ਮੈਂਡਿਸ ਨੇ 45 ਗੇਂਦਾਂ ‘ਤੇ 61 ਦੌੜਾਂ, ਪਵਨ ਰਥਨਾਇਕੇ ਨੇ 28 ਗੇਂਦਾਂ ‘ਤੇ 60 ਦੌੜਾਂ ਅਤੇ ਦਾਸੁਨ ਸ਼ਨਾਕਾ ਨੇ 50 ਦੌੜਾਂ ਬਣਾਈਆਂ। ਸ੍ਰੀਲੰਕਾ ਨੇ ਆਪਣੀ ਮੁਹਿੰਮ ਦੀ ਸ਼ੁਰੂਆਤ ਆਇਰਲੈਂਡ ‘ਤੇ 20 ਦੌੜਾਂ ਦੀ ਜਿੱਤ ਨਾਲ ਕੀਤੀ, ਜਿਸ ਵਿੱਚ ਕੁਸਲ ਮੈਂਡਿਸ ਨੇ ਅਰਧ ਸੈਂਕੜਾ ਅਤੇ ਕਾਮਿੰਦੂ ਮੈਂਡਿਸ ਨੇ 19 ਗੇਂਦਾਂ ‘ਤੇ 44 ਦੌੜਾਂ ਬਣਾਈਆਂ। ਦੂਜੇ ਪਾਸੇ, ਓਮਾਨ ਆਪਣਾ ਪਹਿਲਾ ਮੈਚ ਜ਼ਿੰਬਾਬਵੇ ਤੋਂ 8 ਵਿਕਟਾਂ ਨਾਲ ਹਾਰ ਗਿਆ ਸੀ।

ਓਮਾਨ ਦੀ ਵੀ ਬੈਟਿੰਗ ਸ਼ੁਰੂ ਹੋ ਗਈ ਹੈ। ਹੁਣ ਤੱਕ 2 ਓਵਰਾਂ ਦੀ ਖੇਡ ਹੋ ਚੁੱਕੀ ਹੈ ਅਤੇ ਓਮਾਨ ਨੇ 2 ਓਵਰਾਂ ‘ਚ 2 ਵਿਕਟਾਂ ਦੇ ਨੁਕਸਾਨ ‘ਤੇ 15 ਦੌੜਾਂ ਬਣਾ ਲਈਆਂ ਹਨ।
ਸ੍ਰੀਲੰਕਾ (ਪਲੇਇੰਗ ਇਲੈਵਨ): ਪਥੁਮ ਨਿਸਾਂਕਾ, ਕਾਮਿਲ ਮਿਸ਼ਰਾ, ਕੁਸਲ ਮੈਂਡਿਸ (ਵਿਕਟਕੀਪਰ), ਪਵਨ ਰਥਨਾਇਕ, ਕਾਮਿੰਡੂ ਮੈਂਡਿਸ, ਦਾਸੁਨ ਸ਼ਨਾਕਾ (ਕਪਤਾਨ), ਦੁਸ਼ਨ ਹੇਮੰਥਾ, ਦੁਨੀਥ ਵੇਲਾਲੇਜ, ਦੁਸ਼ਮੰਥਾ ਚਮੀਰਾ, ਮਹੇਸ਼ ਥੀਕਸ਼ਾਨਾ, ਮਥੀਸ਼ਾ ਪਾਥੀਰਾਨਾ।
ਓਮਾਨ (ਪਲੇਇੰਗ ਇਲੈਵਨ): ਆਮਿਰ ਕਲੀਮ, ਜਤਿੰਦਰ ਸਿੰਘ (ਕਪਤਾਨ), ਹਮਾਦ ਮਿਰਜ਼ਾ, ਵਸੀਮ ਅਲੀ, ਮੁਹੰਮਦ ਨਦੀਮ, ਜਿਤੇਨ ਰਾਮਾਨੰਦੀ, ਵਿਨਾਇਕ ਸ਼ੁਕਲਾ (ਵਿਕਟਕੀਪਰ), ਸੂਫਯਾਨ ਮਹਿਮੂਦ, ਨਦੀਮ ਖਾਨ, ਸ਼ਾਹ ਫੈਸਲ, ਜੇ ਓਡੇਦਰਾ।






















