ਨਵੀਂ ਦਿੱਲੀ, 25 ਮਾਰਚ – ਭਾਰਤੀ ਹਵਾਈ ਸੈਨਾ ਵਿਚ ਅੱਜ 4 ਚਿਕੂਨ ਹੈਲੀਕਾਪਟਰ ਸ਼ਾਮਿਲ ਕੀਤੇ ਗਏ। ਇਹਨਾਂ ਹੈਲੀਕਾਪਟਰਾਂ ਨੂੰ ਅਮਰੀਕਾ ਦੀ ਕੰਪਨੀ ਬੋਇੰਗ ਦੁਆਰਾ ਤਿਆਰ ਕੀਤਾ ਗਿਆ, ਜੋ ਕਿ 11 ਹਜਾਰ ਕਿਲੋ ਤੱਕ ਦੇ ਹਥਿਆਰ ਤੇ ਸੈਨਿਕਾਂ ਨੂੰ ਆਸਾਨੀ ਨਾਲ ਲਿਫਟ ਕਰ ਸਕਦਾ ਹੈ।
ਇਸ ਹੈਲੀਕਾਪਟਰ ਦੀ ਖਾਸੀਅਤ ਇਹ ਹੈ ਕਿ ਇਹ ਰਾਤ ਨੂੰ ਵੀ ਉਡਾਣ ਭਰ ਸਕਦਾ ਹੈ ਅਤੇ ਇਹ ਪਹਾੜੀ ਇਲਾਕਿਆਂ ਵਿਚ ਆਸਾਨੀ ਨਾਲ ਉਡਾਣ ਭਰ ਸਕਦਾ ਹੈ ਤੇ ਉਤਰ ਵੀ ਸਕਦਾ ਹੈ।