T20 World Cup : ਭਾਰਤ ਬਨਾਮ ਅਮਰੀਕਾ ; ਟੀਮ ਇੰਡੀਆ ਨੇ ਅਮਰੀਕਾ ਲਈ ਸੈੱਟ ਕੀਤਾ ਟਾਰਗੇਟ

ਚੰਡੀਗੜ੍ਹ, 7ਫਰਵਰੀ(ਵਿਸ਼ਵ ਵਾਰਤਾ) T20 World Cup : ਅੱਜ(7 ਫਰਵਰੀ) ਟੀ-20 ਵਿਸ਼ਵ ਕੱਪ ਦਾ ਤੀਜਾ ਮੈਚ ਭਾਰਤ ਅਤੇ ਅਮਰੀਕਾ ਵਿਚਕਾਰ ਖੇਡਿਆ ਜਾ ਰਿਹਾ ਹੈ। ਇਹ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਜਿੱਥੇ ਅਮਰੀਕਾ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।

ਟੀ-20 ਵਿਸ਼ਵ ਕੱਪ ਵਿੱਚ ਆਪਣਾ ਪਹਿਲਾ ਹੀ ਮੈਚ ਖੇਡ ਰਹੀ ਟੀਮ ਇੰਡੀਆ ਦੀ ਪਾਰੀ ਬਹੁਤ ਖ਼ਰਾਬ ਰਹੀ। ਅਮਰੀਕਾ ਵਿਰੁੱਧ ਟੀਮ ਨੇ 20 ਓਵਰਾਂ ਵਿੱਚ 8 ਵਿਕਟਾਂ ਗੁਆ ਕੇ 161 ਦੌੜਾਂ ਬਣਾਈਆਂ ਹਨ। ਅਮਰੀਕਾ ਨੂੰ ਜਿੱਤ ਲਈ 162 ਦੌੜਾਂ ਦੀ ਜਰੂਰਤ ਹੈ। ਕਪਤਾਨ ਸੂਰਿਆਕੁਮਾਰ ਯਾਦਵ ਨੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ, ਤੇ ਟੀਮ ਲਈ 84 ਦੌੜਾਂ ਦੀ ਪਾਰੀ ਖੇਡੀ।

ਅਕਸ਼ਰ ਪਟੇਲ 14 ,ਹਾਰਦਿਕ ਪੰਡਯਾ 5 ਦੌੜਾਂ ‘ਤੇ ਬਣਾ ਕੇ ਆਊਟ ਹੋ ਗਏ। ਇਸ ਤੋਂ ਪਹਿਲਾਂ ਰਿੰਕੂ ਸਿੰਘ (6 ਦੌੜਾਂ) ਬਣਾ ਕੇ ਹੀ ਪਵੇਲੀਅਨ ਪਰਤ ਗਏ। ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਪਾਵਰਪਲੇ ਵਿੱਚ ਚਾਰ ਵਿਕਟਾਂ ਗੁਆ ਦਿੱਤੀਆਂ। ਛੇਵੇਂ ਓਵਰ ਵਿੱਚ, ਵੇਨ ਸ਼ਾਲਕਵਿਕ ਨੇ ਈਸ਼ਾਨ ਕਿਸ਼ਨ, ਤਿਲਕ ਵਰਮਾ ਅਤੇ ਸ਼ਿਵਮ ਦੂਬੇ ਨੂੰ ਆਊਟ ਕੀਤਾ। ਅਭਿਸ਼ੇਕ ਸ਼ਰਮਾ ਦੂਜੇ ਓਵਰ ਵਿੱਚ ਜ਼ੀਰੋ ‘ਤੇ ਆਊਟ ਹੋਏ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























