ਨਵੀਂ ਦਿੱਲੀ, 22 ਮਾਰਚ – ਚੰਡੀਗੜ੍ਹ ਤੋਂ ਆਸਾਮ ਜਾ ਰਹੀ ਟਰੇਨ ਦੇ ਇੰਜਣ ਨੂੰ ਅੱਗ ਲੱਗ ਗਈ, ਹਾਲਾਂਕਿ ਇਸ ਟਰੇਨ ਵਿਚ ਸਵਾਰ ਮੁਸਾਫਿਰ ਸੁਰੱਖਿਅਤ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਪੱਛਮੀ ਬੰਗਾਲ ਵਿਚ ਵਾਪਰੀ, ਜਿਥੇ ਇਸ ਟਰੇਨ ਦੇ ਇੰਜਣ ਵਿਚੋਂ ਧੂੰਆਂ ਨਿਕਲਦਾ ਦੇਖਿਆ ਗਿਆ। ਇਸ ਦੌਰਾਨ ਤੁਰੰਤ ਇਸ ਟਰੇਨ ਨੂੰ ਰੋਕਿਆ ਗਿਆ ਤੇ ਯਾਤਰੀ ਫਟਾਫਟ ਬਾਹਰ ਆ ਗਏ।