U19 World Cup SemiFinal: ਟੀਮ ਇੰਡੀਆ ਨੇ ਜਿੱਤਿਆ ਮੁਕਾਬਲਾ, ਵਿਸ਼ਵ ਕੱਪ ਦੇ ਫਾਈਨਲ ’ਚ ਪਹੁੰਚਿਆ ਭਾਰਤ
– ਅਫਗਾਨਿਸਤਾਨ ਨੂੰ 7 ਵਿਕਟਾਂ ਨਾਲ ਹਰਾਇਆ
– ਜਾਣੋ ਕਦੋ ਅਤੇ ਕਿਥੇ ਹੋਵੇਗਾ ਭਾਰਤ ਬਨਾਮ ਇੰਗਲੈਂਡ ਅੰਡਰ-19 ਫਾਈਨਲ
ਨਵੀ ਦਿੱਲੀ, 4 ਫਰਵਰੀ 2026 (ਵਿਸ਼ਵ ਵਾਰਤਾ): ਭਾਰਤ ਅਤੇ ਅਫ਼ਗਾਨਿਸਤਾਨ ਦੀਆਂ ਟੀਮਾਂ ਵਿਚਕਾਰ ਆਈ.ਸੀ.ਸੀ. ਅੰਡਰ-19 ਵਿਸ਼ਵ ਕੱਪ 2026 ਦਾ ਦੂਜਾ ਸੈਮੀਫਾਈਨਲ ਖੇਡਿਆ ਗਿਆ। ਅਫ਼ਗਾਨਿਸਤਾਨ ਦੇ ਕਪਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ, ਜਿਸ ਵਿੱਚ ਉਨ੍ਹਾਂ ਨੇ 50 ਓਵਰਾਂ ਵਿੱਚ ਚਾਰ ਵਿਕਟਾਂ ਦੇ ਨੁਕਸਾਨ ‘ਤੇ 310 ਦੌੜਾਂ ਦਾ ਸਕੋਰ ਬਣਾਇਆ। ਇਸ ਤੋਂ ਬਾਅਦ ਟੀਚੇ ਦਾ ਪਿੱਛਾ ਕਰਦਿਆਂ ਟੀਮ ਇੰਡੀਆ ਵੱਲੋਂ ਸ਼ਾਨਦਾਰ ਬੱਲੇਬਾਜ਼ੀ ਦਾ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਭਾਰਤ ਨੇ ਅੰਡਰ-19 ਵਿਸ਼ਵ ਕੱਪ ਦੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ।
ਭਾਰਤੀ ਟੀਮ ਨੇ ਇਹ ਮੁਕਾਬਲਾ 7 ਵਿਕਟਾਂ ਨਾਲ ਜਿੱਤ ਲਿਆ ਹੈ। ਟੀਮ ਇੰਡੀਆ ਵੱਲੋਂ ਬੱਲੇਬਾਜ਼ੀ ਵਿੱਚ ਆਰੋਨ ਜਾਰਜ ਨੇ ਜਿੱਥੇ 115 ਦੌੜਾਂ ਦੀ ਪਾਰੀ ਖੇਡੀ, ਉੱਥੇ ਹੀ ਵੈਭਵ ਸੂਰਿਆਵੰਸ਼ੀ ਨੇ 68 ਅਤੇ ਕਪਤਾਨ ਆਯੂਸ਼ ਮਹਾਤਰੇ ਨੇ 62 ਦੌੜਾਂ ਬਣਾਈਆਂ। ਹੁਣ ਭਾਰਤੀ ਟੀਮ ਦਾ ਫਾਈਨਲ ਮੈਚ ਵਿੱਚ 6 ਫਰਵਰੀ ਨੂੰ ਸਾਹਮਣਾ ਇੰਗਲੈਂਡ ਦੀ ਟੀਮ ਨਾਲ ਹੋਵੇਗਾ।
ਇੰਗਲੈਂਡ ਨੇ ਸੈਮੀਫਾਈਨਲ ਮੁਕਾਬਲੇ ਵਿੱਚ ਆਸਟ੍ਰੇਲੀਆ ਨੂੰ ਹਰਾਇਆ ਸੀ। ਇੰਗਲੈਂਡ ਨੇ ਉਹ ਮੁਕਾਬਲਾ 27 ਦੌੜਾਂ ਨਾਲ ਆਪਣੇ ਨਾਂ ਕੀਤਾ ਸੀ। ਅੰਡਰ-19 ਵਰਲਡ ਕੱਪ 2026 ਦਾ ਫਾਈਨਲ ਮੁਕਾਬਲਾ ਸ਼ੁੱਕਰਵਾਰ, 6 ਫਰਵਰੀ ਨੂੰ ਖੇਡਿਆ ਜਾਵੇਗਾ। ਇਹ ਮੁਕਾਬਲਾ ਹਰਾਰੇ ਸਪੋਰਟਸ ਕਲੱਬ, ਹਰਾਰੇ ਵਿੱਚ ਖੇਡਿਆ ਜਾਵੇਗਾ, ਜੋ ਭਾਰਤੀ ਸਮੇਂ ਅਨੁਸਾਰ ਦੁਪਹਿਰ 1 ਵਜੇ ਸ਼ੁਰੂ ਹੋਵੇਗਾ।
ਦੋਵਾਂ ਟੀਮਾਂ ਦੀ ਪਲੇਇੰਗ-11
ਭਾਰਤ: ਆਯੂਸ਼ ਮਹਾਤਰੇ (ਕਪਤਾਨ), ਆਰੋਨ ਜਾਰਜ, ਵੈਭਵ ਸੂਰਿਆਵੰਸ਼ੀ, ਵਿਹਾਨ ਮਲਹੋਤਰਾ, ਅਭਿਗਿਆਨ ਕੁੰਡੂ (ਵਿਕਟਕੀਪਰ), ਵੇਦਾਂਤ ਤ੍ਰਿਵੇਦੀ, ਆਰ.ਐਸ. ਅੰਬ੍ਰਿਸ਼, ਕਨਿਸ਼ਕ ਚੌਹਾਨ, ਖਿਲਨ ਪਟੇਲ, ਹੇਨਿਲ ਪਟੇਲ ਅਤੇ ਦੀਪੇਸ਼ ਦੇਵੇਂਦਰਨ।
ਅਫ਼ਗਾਨਿਸਤਾਨ: ਮਹਿਬੂਬ ਖਾਨ (ਕਪਤਾਨ), ਉਸਮਾਨ ਸਾਦਾਤ, ਖਾਲਿਦ ਅਹਿਮਦਜ਼ਈ, ਫੈਜ਼ਲ ਸ਼ਿਨੋਜ਼ਾਦਾ, ਉਜ਼ੈਰੁੱਲਾ ਨਿਆਜ਼ਈ, ਅਜ਼ੀਜ਼ੁੱਲਾ ਮਿਆਖਿਲ, ਖਾਤਿਰ ਸਟਾਨਿਕਜ਼ਈ, ਅਬਦੁਲ ਅਜ਼ੀਜ਼, ਰੂਹੁੱਲਾ ਅਰਬ, ਨੂਰੀਸਤਾਨੀ ਉਮਰਜ਼ਈ ਅਤੇ ਵਹੀਦੁੱਲਾ ਜ਼ਾਦਰਾਨ।
ਹੋਰ ਖਬਰਾਂ (Punjab) ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























