Punjab: CM ਮਾਨ ਦੇ ਮਹਾਰਾਸ਼ਟਰ ਦੌਰੇ ਦਾ ਅੱਜ ਦੂਜਾ ਦਿਨ
– ਪਹਿਲੇ ਦਿਨ ਵੱਖ-ਵੱਖ ਕਾਰਪੋਰੇਟ ਅਤੇ ਉਦਯੋਗ ਸਮੂਹਾਂ ਨਾਲ ਉੱਚ ਪੱਧਰੀ ਮੀਟਿੰਗਾਂ ਕੀਤੀਆਂ
ਚੰਡੀਗੜ੍ਹ, 4 ਫਰਵਰੀ 2026 (ਵਿਸ਼ਵ ਵਾਰਤਾ) – ਪੰਜਾਬ (Punjab) ਮੁੱਖ ਮੰਤਰੀ ਭਗਵੰਤ ਸਿੰਘ ਦੇ ਮਹਾਰਾਸ਼ਟਰ ਦੌਰੇ ਦਾ ਅੱਜ ਦੂਜਾ ਦਿਨ ਹੈ। ਅੱਜ ਉਹ ਮੁੰਬਈ ਵਿਖੇ ਮਹਾਰਾਸ਼ਟਰ ਦੇ ਸਨਅਤਕਾਰਾਂ ਨਾਲ ਪੰਜਾਬ ਵਿਚ ਨਿਵੇਸ਼ ਸੰਬੰਧੀ ਇਕ ਮਹੱਤਵਪੂਰਨ ਮੀਟਿੰਗ ਕਰਨਗੇ। ਬੀਤੇ ਦਿਨ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਵਫਦ ਵੱਲੋਂ ਵੱਖ-ਵੱਖ ਕਾਰਪੋਰੇਟ ਅਤੇ ਉਦਯੋਗ ਸਮੂਹਾਂ ਨਾਲ ਉੱਚ ਪੱਧਰੀ ਮੀਟਿੰਗਾਂ ਕੀਤੀਆਂ ਗਈਆਂ ਸੀ।
ਮੁੱਖ ਮੰਤਰੀ ਭਗਵੰਤ ਸਿੰਘ ਦੀ ਅਗਵਾਈ ਹੇਠ ਪੰਜਾਬ ਦੇ ਵਫ਼ਦ ਨੇ ਪਹਿਲੇ ਦਿਨ, ਪੰਜਾਬ ਦੇ ਵਫ਼ਦ ਨੇ ਹਿੰਦੁਸਤਾਨ ਯੂਨੀਲੀਵਰ ਲਿਮਟਿਡ, ਮੋਤੀਲਾਲ ਓਸਵਾਲ ਗਰੁੱਪ, ਕਾਰਗਿਲ ਇੰਡੀਆ, ਹਿੰਦੂਜਾ ਗਰੁੱਪ, ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ, ਐਚਪੀਸੀਐਲ-ਮਿੱਤਲ ਐਨਰਜੀ ਲਿਮਟਿਡ, ਵਾਰੀ ਗਰੁੱਪ, ਪਾਰਕਸਨ ਪੈਕੇਜਿੰਗ ਅਤੇ ਵਿਸਲਿੰਗ ਵੁੱਡਜ਼ ਇੰਟਰਨੈਸ਼ਨਲ ਸਮੇਤ ਪ੍ਰਮੁੱਖ ਕਾਰਪੋਰੇਟ ਸਮੂਹਾਂ ਦੀ ਸੀਨੀਅਰ ਲੀਡਰਸ਼ਿਪ ਨਾਲ ਉੱਚ-ਪੱਧਰੀ ਇਕ-ਤੋਂ-ਇਕ ਮੀਟਿੰਗਾਂ ਦੀ ਇੱਕ ਲੜੀ ਕੀਤੀ।

ਚਰਚਾ ਦੌਰਾਨ ਪੰਜਾਬ ਵਿੱਚ ਫਾਸਟਟਰੈਕ ਸਿੰਗਲ-ਵਿੰਡੋ ਕਲੀਅਰੈਂਸ ਪ੍ਰਣਾਲੀ, ਸਮਾਂ-ਬੱਧ ਪ੍ਰਵਾਨਗੀਆਂ, ਕਾਰੋਬਾਰ ਦਾ ਅਧਿਕਾਰਤ ਢਾਂਚਾ, ਨੀਤੀ ਸਥਿਰਤਾ, ਹੁਨਰਮੰਦ ਮਨੁੱਖੀ ਸ਼ਕਤੀ ਅਤੇ ਮਜ਼ਬੂਤ ਉਦਯੋਗਿਕ ਬੁਨਿਆਦੀ ਢਾਂਚੇ ਨੂੰ ਉਜਾਗਰ ਕੀਤਾ ਗਿਆ।
ਮੁੱਖ ਮੰਤਰੀ (Punjab) ਨੇ ਉਦਯੋਗ ਦੇ ਆਗੂਆਂ ਨੂੰ ਦੱਸਿਆ ਕਿ ਸੂਬੇ ਨੇ ਸੈਕਟਰ-ਵਿਸ਼ੇਸ਼ ਨੀਤੀਆਂ ਤਿਆਰ ਕਰਨ ਲਈ 24 ਸੈਕਟਰਲ ਕਮੇਟੀਆਂ ਦਾ ਗਠਨ ਕੀਤਾ ਹੈ, ਜਿਨ੍ਹਾਂ ਵਿੱਚੋਂ ਹਰੇਕ ਦੀ ਪ੍ਰਧਾਨਗੀ ਉਦਯੋਗ ਦੇ ਆਗੂਆਂ ਦੁਆਰਾ ਕੀਤੀ ਜਾਂਦੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, ‘‘ਰਾਜ ਸਰਕਾਰ ਉਦਯੋਗਾਂ ਅਤੇ ਕਾਰੋਬਾਰਾਂ ਨਾਲ ਸਮਾਨਤਾ, ਪਾਰਦਰਸ਼ਤਾ ਅਤੇ ਆਪਸੀ ਸਹਾਇਤਾ ਦੀ ਭਾਈਵਾਲੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।’’
13 ਤੋਂ 15 ਮਾਰਚ ਤੱਕ ਮੋਹਾਲੀ, ਪੰਜਾਬ ਦੇ ਆਈਟੀ ਸਿਟੀ, ਪਲਾਕਸ਼ਾ ਯੂਨੀਵਰਸਿਟੀ ਵਿਖੇ ਹੋਣ ਵਾਲੇ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ- 2026 ਲਈ ਉਦਯੋਗ ਦੇ ਆਗੂਆਂ ਨੂੰ ਸੱਦਾ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਸੰਮੇਲਨ ਉਦਯੋਗ ਦੇ ਆਗੂਆਂ, ਨੀਤੀ ਨਿਰਮਾਤਾਵਾਂ ਅਤੇ ਨਵੀਨਤਾਕਾਰਾਂ ਨੂੰ ਇੱਕਜੁੱਟ ਕਰੇਗਾ। ” ਉਨ੍ਹਾਂ ਕਿਹਾ, ‘‘ਇਹ ਵਿਚਾਰ ਸਾਂਝੇ ਕਰਨ ਅਤੇ ਪੰਜਾਬ ਦੇ ਭਵਿੱਖ ਦੇ ਉਦਯੋਗਿਕ ਸੁਪਨੇ ਨੂੰ ਆਕਾਰ ਦੇਣ ਲਈ ਸਹਿਯੋਗ ਕਰਨ ਲਈ ਇੱਕ ਪਲੇਟਫਾਰਮ ਵਜੋਂ ਕੰਮ ਕਰੇਗਾ,’’।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























