ਚੰਡੀਗੜ, 21 ਮਾਰਚ – ਅੱਜ ਹੋਮਗਾਰਡ ਦੇ ਜਵਾਨ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਇਹ ਘਟਨਾ ਮੁਕਤਸਰ ਦੀ ਹੈ, ਜਿਥੇ ਅਚਾਨਕ ਗੋਲੀ ਚੱਲਣ ਹੋਮਗਾਰਡ ਦੇ ਜਵਾਨ ਦੀ ਮੌਤ ਹੋ ਗਈ।
ਇਸ ਦੌਰਾਨ ਪੁਲਿਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਬੰਦੂਕ ਵਿਚ ਮੈਗਜੀਨ ਭਰਦੇ ਸਮੇਂ ਗੋਲੀ ਚੱਲ ਪਈ, ਜਿਸ ਕਾਰਨ ਹੋਮਗਾਰਡ ਮੁਲਾਜਮ ਗੁਰਮੀਤ ਸਿੰਘ ਦੀ ਮੌਤ ਹੋ ਗਈ।