IND vs PAK U19 : ਭਾਰਤ ਨੇ ਪਾਕਿਸਤਾਨ ਨੂੰ ਦਿੱਤਾ 253 ਦੌੜਾਂ ਦਾ ਟੀਚਾ
– ਸਮੀਰ ਮਿਨਹਾਸ ਨੌਂ ਦੌੜਾਂ ਬਣਾ ਕੇ ਆਊਟ, ਜਾਣੋ 10 ਓਵਰਾਂ ਬਾਅਦ ਪਾਕਿਸਤਾਨ ਦਾ ਸਕੋਰ
ਨਵੀ ਦਿੱਲੀ, 1 ਫਰਵਰੀ 2026 (ਵਿਸ਼ਵ ਵਾਰਤਾ)- ਅੱਜ ਭਾਰਤ ਅਤੇ ਪਾਕਿਸਤਾਨ (IND vs PAK U19) ਵਿਚਕਾਰ ਅੰਡਰ-19 ਵਿਸ਼ਵ ਕੱਪ ਦਾ ਮੈਚ ਖੇਡਿਆ ਜਾ ਰਿਹਾ ਹੈ। ਅੰਡਰ-19 ਪੁਰਸ਼ ਵਿਸ਼ਵ ਕੱਪ ਦੇ ਸੁਪਰ ਸਿਕਸ ਮੈਚ ਵਿੱਚ ਭਾਰਤ ਨੇ ਪਾਕਿਸਤਾਨ ਨੂੰ 253 ਦੌੜਾਂ ਦਾ ਟੀਚਾ ਦਿੱਤਾ ਹੈ। ਬੁਲਾਵਾਯੋ ਵਿੱਚ ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ 49.5 ਓਵਰਾਂ ਵਿੱਚ 252 ਦੌੜਾਂ ‘ਤੇ ਆਲ ਆਊਟ ਹੋ ਗਿਆ।
ਪਾਕਿਸਤਾਨ ਨੇ 10 ਓਵਰਾਂ ਬਾਅਦ 1 ਵਿਕਟ ‘ਤੇ 56 ਦੌੜਾਂ ਬਣਾ ਲਈਆਂ ਹਨ। ਹਮਜ਼ਾ ਜ਼ਹੂਰ (28 ਦੌੜਾਂ) ਅਤੇ ਉਸਮਾਨ ਖਾਨ (18 ਦੌੜਾਂ) ਕ੍ਰੀਜ਼ ‘ਤੇ ਹਨ। ਭਾਰਤ ਨੂੰ ਪਹਿਲੀ ਸਫਲਤਾ ਹੀਨਿਲ ਪਟੇਲ ਨੇ ਦਿਵਾਈ, ਜਿਸਨੇ ਸਮੀਰ ਮਿਨਹਾਸ ਨੂੰ 9 ਦੌੜਾਂ ‘ਤੇ ਆਊਟ ਕੀਤਾ।
ਦੋਵਾਂ ਟੀਮਾਂ ਦੀ ਪਲੇਇੰਗ ਇਲੈਵਨ
ਇੰਡੀਆ U19 (ਪਲੇਇੰਗ ਇਲੈਵਨ): ਆਰੋਨ ਜਾਰਜ, ਵੈਭਵ ਸੂਰਿਆਵੰਸ਼ੀ, ਆਯੂਸ਼ ਮਹਾਤਰੇ (ਕਪਤਾਨ), ਵਿਹਾਨ ਮਲਹੋਤਰਾ, ਅਭਿਗਿਆਨ ਕੁੰਡੂ (ਵਿਕਟਕੀਪਰ), ਵੇਦਾਂਤ ਤ੍ਰਿਵੇਦੀ, ਆਰਐਸ ਅੰਬਰੀਸ, ਕਨਿਸ਼ਕ ਚੌਹਾਨ, ਖਿਲਨ ਪਟੇਲ, ਹੇਨਿਲ ਪਟੇਲ, ਦੀਪੇਸ਼ ਦੇਵੇਂਦਰਨ
ਪਾਕਿਸਤਾਨ U19 (ਪਲੇਇੰਗ ਇਲੈਵਨ): ਹਮਜ਼ਾ ਜ਼ਹੂਰ (ਵਿਕੇਟ), ਸਮੀਰ ਮਿਨਹਾਸ, ਉਸਮਾਨ ਖਾਨ, ਅਹਿਮਦ ਹੁਸੈਨ, ਫਰਹਾਨ ਯੂਸਫ (ਕਪਤਾਨ), ਹੁਜ਼ੈਫਾ ਅਹਿਸਾਨ, ਅਲੀ ਹਸਨ ਬਲੋਚ, ਅਬਦੁਲ ਸੁਭਾਨ, ਮੋਮਿਨ ਕਮਰ, ਮੁਹੰਮਦ ਸਯਾਮ, ਅਲੀ ਰਜ਼ਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























