Bank Holiday February : ਫਰਵਰੀ ‘ਚ ਕਿੰਨੇ ਦਿਨ ਬੰਦ ਰਹਿਣਗੇ ਬੈਂਕ ? ਦੇਖੋ ਪੂਰੀ List
ਚੰਡੀਗੜ੍ਹ, 1 ਫਰਵਰੀ 2026 (ਵਿਸ਼ਵ ਵਾਰਤਾ) – ਜੇਕਰ ਤੁਸੀਂ ਇਸ ਮਹੀਨੇ ਬੈਂਕ ਨਾਲ ਸਬੰਧਤ ਕੋਈ ਮਹੱਤਵਪੂਰਨ ਕੰਮ ਪੂਰਾ ਕਰਨ ਦੀ ਯੋਜਨਾ ਬਣਾ ਰਹੇ ਹੋ, ਤਾਂ ਪਹਿਲਾਂ ਛੁੱਟੀਆਂ ਦੀ ਸੂਚੀ ਦੀ ਦੇਖਣਾ ਫਾਇਦੇਮੰਦ ਹੋਵੇਗਾ। ਇਸ ਮਹੀਨੇ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਵਿੱਚ ਬੈਂਕ ਕੁੱਲ ਨੌਂ ਦਿਨ ਬੰਦ ਰਹਿਣਗੇ। ਇਸ ਵਿੱਚ ਹਫ਼ਤਾਵਾਰੀ ਛੁੱਟੀਆਂ ਦੇ ਨਾਲ-ਨਾਲ ਕੁਝ ਰਾਜਾਂ ਵਿੱਚ ਸਥਾਨਕ ਤਿਉਹਾਰ ਅਤੇ ਖਾਸ ਮੌਕੇ ਸ਼ਾਮਲ ਹਨ।
ਫਰਵਰੀ 2026 ‘ਚ ਕੁੱਲ 4 ਐਤਵਾਰ ਆ ਰਹੇ ਹਨ: 1, 8, 15 ਅਤੇ 22 ਫਰਵਰੀ। ਇਨ੍ਹਾਂ ਸਾਰੇ ਦਿਨਾਂ ਵਿੱਚ ਦੇਸ਼ ਭਰ ਵਿੱਚ ਬੈਂਕਿੰਗ ਸੇਵਾਵਾਂ ਬੰਦ ਰਹਿਣਗੀਆਂ। ਇਸ ਤੋਂ ਇਲਾਵਾ, 14 ਫਰਵਰੀ (ਦੂਜਾ ਸ਼ਨੀਵਾਰ) ਅਤੇ 28 ਫਰਵਰੀ (ਚੌਥਾ ਸ਼ਨੀਵਾਰ) ਨੂੰ ਵੀ ਸਾਰੇ ਸਰਕਾਰੀ ਅਤੇ ਨਿੱਜੀ ਬੈਂਕ ਬੰਦ ਰਹਿਣਗੇ। ਇਸ ਤਰ੍ਹਾਂ ਸਿਰਫ਼ ਹਫ਼ਤਾਵਾਰੀ ਛੁੱਟੀਆਂ ਕਾਰਨ ਹੀ 6 ਦਿਨ ਬੈਂਕ ਨਹੀਂ ਖੁੱਲ੍ਹਣਗੇ।
ਇਸ ਤੋਂ ਇਲਾਵਾ 18 ਫਰਵਰੀ (ਬੁੱਧਵਾਰ) ਨੂੰ ਸਿੱਕਮ ‘ਚ ਇਸ ਦਿਨ ਲੋਸਰ ਤਿਉਹਾਰ ਕਾਰਨ ਸਾਰੇ ਬੈਂਕ ਬੰਦ ਰਹਿਣਗੇ। 19 ਫਰਵਰੀ (ਵੀਰਵਾਰ) ਨੂੰ ਛਤਰਪਤੀ ਸ਼ਿਵਾਜੀ ਮਹਾਰਾਜ ਜਯੰਤੀ ਦੇ ਮੌਕੇ ‘ਤੇ ਮਹਾਰਾਸ਼ਟਰ ਵਿੱਚ ਜਨਤਕ ਛੁੱਟੀ ਹੋਵੇਗੀ। 20 ਫਰਵਰੀ (ਸ਼ੁੱਕਰਵਾਰ) ਨੂੰ ਅਰੁਣਾਚਲ ਪ੍ਰਦੇਸ਼ ਅਤੇ ਮਿਜ਼ੋਰਮ ਰਾਜ ਸਥਾਪਨਾ ਦਿਵਸ ਹੈ। ਇਸ ਮੌਕੇ ਦੋਵਾਂ ਰਾਜਾਂ ਵਿੱਚ ਸਾਰੇ ਬੈਂਕ ਬੰਦ ਰਹਿਣਗੇ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























