Australian Open : ਆਸਟ੍ਰੇਲੀਅਨ ਓਪਨ ‘ਚ ਨੋਵਾਕ ਜੋਕੋਵਿਚ ਅਤੇ ਕਾਰਲੋਸ ਅਲਕਾਰਾਜ਼ ਵਿਚਾਲੇ ਖਿਤਾਬੀ ਮੁਕਾਬਲਾ ਅੱਜ

ਚੰਡੀਗੜ੍ਹ, 1ਫਰਵਰੀ(ਵਿਸ਼ਵ ਵਾਰਤਾ) Australian Open : 2026 ਦੇ ਆਸਟ੍ਰੇਲੀਅਨ ਓਪਨ ਦਾ ਪੁਰਸ਼ ਸਿੰਗਲਜ਼ ਫਾਈਨਲ ਅੱਜ 1 ਫਰਵਰੀ ਨੂੰ 24 ਗ੍ਰੈਂਡ ਸਲੈਮ ਖਿਤਾਬ ਜਿੱਤਣ ਵਾਲੇ ਨੋਵਾਕ ਜੋਕੋਵਿਚ ਅਤੇ ਦੁਨੀਆ ਦੇ ਨੰਬਰ 1 ਕਾਰਲੋਸ ਅਲਕਾਰਾਜ਼ ਵਿਚਕਾਰ ਖੇਡਿਆ ਜਾਵੇਗਾ। ਇਹ ਮੈਚ ਦੁਪਹਿਰ 2 ਵਜੇ ਰਾਡ ਲੇਵਰ ਅਰੇਨਾ ਵਿਖੇ ਸ਼ੁਰੂ ਹੋਵੇਗਾ। ਜ਼ਿਕਰਯੋਗ ਹੈ ਕਿ ਜੋਕੋਵਿਚ 11ਵੀਂ ਵਾਰ ਇਸ ਟੂਰਨਾਮੈਂਟ ਦੇ ਫਾਈਨਲ ਵਿੱਚ ਪਹੁੰਚੇ ਹਨ, ਜਦੋਂ ਕਿ ਸਪੇਨ ਦੇ ਕਾਰਲੋਸ ਅਲਕਾਰਾਜ਼ ਪਹਿਲੀ ਵਾਰ ਫਾਈਨਲ ਵਿੱਚ ਪਹੁੰਚੇ ਹਨ।

38 ਸਾਲਾ ਜੋਕੋਵਿਚ ਨੇ ਪੁਰਸ਼ ਸਿੰਗਲਜ਼ ਸੈਮੀਫਾਈਨਲ ਵਿੱਚ ਮੌਜੂਦਾ ਚੈਂਪੀਅਨ ਜੈਨਿਕ ਸਿਨਰ ਨੂੰ 3-6, 6-3, 4-6, 6-4, 6-4 ਨਾਲ ਹਰਾਇਆ। ਉਹ ਓਪਨ ਏਰਾ ਵਿੱਚ ਇਸ ਟੂਰਨਾਮੈਂਟ ਦੇ ਫਾਈਨਲ ਵਿੱਚ ਪਹੁੰਚਣ ਵਾਲਾ ਸਭ ਤੋਂ ਵੱਧ ਉਮਰ ਦਾ ਖਿਡਾਰੀ ਬਣ ਗਿਆ ਹੈ।

ਦੱਸ ਦਈਏ ਕਿ ਸਪੇਨ ਦੇ ਵਿਸ਼ਵ ਨੰਬਰ 1 ਕਾਰਲੋਸ ਅਲਕਾਰਾਜ਼ ਪਹਿਲੀ ਵਾਰ ਇਸ ਟੂਰਨਾਮੈਂਟ ਦੇ ਫਾਈਨਲ ਵਿੱਚ ਪਹੁੰਚੇ ਹਨ। ਸੱਟ ਨਾਲ ਜੂਝ ਰਹੇ ਅਲਕਾਰਾਜ਼ ਨੇ ਸੈਮੀਫਾਈਨਲ ਵਿੱਚ ਪੰਜ ਸੈੱਟਾਂ ਦੇ ਮੈਚ ਵਿੱਚ ਜਰਮਨੀ ਦੇ ਅਲੈਗਜ਼ੈਂਡਰ ਜ਼ਵੇਰੇਵ ਨੂੰ ਹਰਾਇਆ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/
Australian Open : ਨੋਵਾਕ ਜੋਕੋਵਿਚ 11ਵੀਂ ਵਾਰ ਪਹੁੰਚੇ ਆਸਟ੍ਰੇਲੀਅਨ ਓਪਨ ਦੇ ਫਾਈਨਲ ‘ਚ























