ਚੰਡੀਗੜ੍ਹ, 20 ਮਾਰਚ – ਹਿਮਾਲਿਆ ਕੁਈਨ ਐਕਸਪ੍ਰੈੱਸ ਅੱਜ ਪਟੜੀ ਤੋਂ ਉਤਰ ਗਈ, ਜਿਸ ਕਾਰਨ ਦਿੱਲੀ-ਅੰਬਾਲਾ ਟਰੈਕ ਉਤੇ ਆਵਾਜਾਈ ਪ੍ਰਭਾਵਿਤ ਹੋਈ।
ਇਹ ਘਟਨਾ ਸਵੇਰ ਸਮੇਂ ਪਾਨੀਪਤ ਦੇ ਭੋਡਵਾਲ ਮਾਜਰੀ ਰੇਲਵੇ ਸਟੇਸ਼ਨ ਉਤੇ ਵਾਪਰੀ, ਜਿਥੇ ਟਰੇਨ ਦੀ ਗਾਰਡ ਬੋਗੀ ਪਟੜੀ ਤੋਂ ਉਤਰ ਗਈ। ਇਹ ਟਰੇਨ ਦਿੱਲੀ ਤੋਂ ਚੰਡੀਗੜ ਜਾ ਰਹੀ ਸੀ।