WPL 2026 : ਗੁਜਰਾਤ ਜਾਇੰਟਸ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਮੁਕਾਬਲਾ ਜਾਰੀ
– ਐਸ਼ਲੇ ਗਾਰਡਨਰ ਨੇ ਬਣਾਈਆਂ 46 ਦੌੜਾਂ; ਗੁਜਰਾਤ ਨੇ ਮੁੰਬਈ ਨੂੰ ਦਿੱਤਾ ਇੰਨ੍ਹੀਆਂ ਦੌੜਾਂ ਦਾ ਟੀਚਾ
ਨਵੀ ਦਿੱਲੀ, 30 ਜਨਵਰੀ 2026 (ਵਿਸ਼ਵ ਵਾਰਤਾ) – ਅੱਜ ਮਹਿਲਾ ਪ੍ਰੀਮੀਅਰ ਲੀਗ 2026 ਦਾ 19ਵਾਂ ਮੈਚ ਗੁਜਰਾਤ ਜਾਇੰਟਸ ਅਤੇ ਮੁੰਬਈ ਇੰਡੀਅਨਜ਼ ਵਿਚਕਾਰ ਖੇਡਿਆ ਜਾ ਰਿਹਾ ਹੈ। ਗੁਜਰਾਤ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ।ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਤੋਂ ਬਾਅਦ, ਗੁਜਰਾਤ ਨੇ 20 ਓਵਰਾਂ ਵਿੱਚ ਚਾਰ ਵਿਕਟਾਂ ‘ਤੇ 167 ਦੌੜਾਂ ਬਣਾਈਆਂ। ਇਸ ਤਰ੍ਹਾਂ ਗੁਜਰਾਤ ਨੇ ਮੁੰਬਈ ਨੂੰ 168 ਦੌੜਾਂ ਦਾ ਟੀਚਾ ਦਿੱਤਾ ਹੈ। ਟੀਮ ਲਈ ਐਸ਼ਲੇ ਗਾਰਡਨਰ ਨੇ 46 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਜਾਰਜੀਆ ਵੇਅਰਹੈਮ ਨੇ 44 ਦੌੜਾਂ ਦੀ ਨਾਬਾਦ ਪਾਰੀ ਖੇਡੀ।
ਦੋਵਾਂ ਟੀਮਾਂ ਦੀ ਪਲੇਇੰਗ 11
ਗੁਜਰਾਤ ਜਾਇੰਟਸ: ਬੈਥ ਮੂਨੀ (ਵਿਕਟਕੀਪਰ), ਸੋਫੀ ਡੇਵਾਈਨ, ਅਨੁਸ਼ਕਾ ਸ਼ਰਮਾ, ਐਸ਼ਲੇ ਗਾਰਡਨਰ (ਕਪਤਾਨ), ਜਾਰਜੀਆ ਵੇਅਰਹੈਮ, ਭਾਰਤੀ ਫੁਲਮਾਲੀ, ਕਨਿਕਾ ਆਹੂਜਾ, ਕਾਸ਼ਵੀ ਗੌਤਮ, ਤਨੂਜਾ ਕੰਵਰ, ਰੇਣੂਕਾ ਸਿੰਘ ਠਾਕੁਰ, ਰਾਜੇਸ਼ਵਰੀ ਗਾਇਕਵਾੜ
ਮੁੰਬਈ ਇੰਡੀਅਨਜ਼: ਹੇਲੀ ਮੈਥਿਊਜ਼, ਸਜੀਵਨਾ ਸਾਜਨਾ, ਨੈਟ ਸ਼ੀਵਰ ਬਰੰਟ, ਹਰਮਨਪ੍ਰੀਤ ਕੌਰ (ਕਪਤਾਨ), ਅਮਨਜੋਤ ਕੌਰ, ਅਮੇਲੀਆ ਕੇਰ, ਰਾਹੀਲਾ ਫਿਰਦੌਸ (ਵਿਕਟਕੀਪਰ), ਸੰਸਕ੍ਰਿਤੀ ਗੁਪਤਾ, ਵੈਸ਼ਨਵੀ ਸ਼ਰਮਾ, ਸ਼ਬਨੀਮ ਇਸਮਾਈਲ, ਪੂਨਮ ਖੇਮਨਾਰ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























