WPL 2026 : ਮਹਿਲਾ ਪ੍ਰੀਮੀਅਰ ਲੀਗ ਵਿੱਚ ਅੱਜ ਰਾਇਲ ਚੈਲੇਂਜਰਜ਼ ਬੰਗਲੌਰ ਅਤੇ UP ਵਾਰੀਅਰਜ਼ ਹੋਣਗੇ ਆਹਮੋ-ਸਾਹਮਣੇ

ਚੰਡੀਗੜ੍ਹ, 29 ਜਨਵਰੀ(ਵਿਸ਼ਵ ਵਾਰਤਾ) WPL 2026 : ਮਹਿਲਾ ਪ੍ਰੀਮੀਅਰ ਲੀਗ 2026 ਸੀਜ਼ਨ 4 ਦਾ 18ਵਾਂ ਮੈਚ ਅੱਜ ਰਾਇਲ ਚੈਲੇਂਜਰਜ਼ ਬੰਗਲੌਰ ਅਤੇ UP ਵਾਰੀਅਰਜ਼ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਵਡੋਦਰਾ ਦੇ ਕੋਟਾਂਬੀ ਸਟੇਡੀਅਮ ਵਿੱਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ।

ਗੌਰਤਲਬ ਹੈ ਕਿ RCB ਆਪਣੇ ਪਿਛਲੇ ਦੋ ਮੈਚ ਹਾਰ ਗਈ ਹੈ, ਹਾਲਾਂਕਿ ਉਸਨੇ ਆਪਣੇ ਪਿਛਲੇ ਸਾਰੇ ਪੰਜ ਮੈਚ ਜਿੱਤੇ ਹਨ। ਵਰਤਮਾਨ ਵਿੱਚ, RCB ਪੁਆਇੰਟ ਟੇਬਲ ਵਿੱਚ ਸਿਖਰ ‘ਤੇ ਹੈ। ਜੇਕਰ ਅੱਜ RCB ਜਿੱਤ ਜਾਂਦੀ ਹੈ ਤਾਂ ਉਹ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਸਕਦੀ ਹੈ। ਜੇਕਰ ਗੱਲ ਕਰੀਏ UP ਵਾਰੀਅਰਜ਼ ਤਾਂ UP ਵਾਰੀਅਰਜ਼ ਪਲੇਆਫ ਦੌੜ ਵਿੱਚ ਬਣੇ ਰਹਿਣ ਲਈ ਸੰਘਰਸ਼ ਕਰ ਰਹੀ ਹੈ ਅਤੇ ਪੁਆਇੰਟ ਟੇਬਲ ਵਿੱਚ ਸਭ ਤੋਂ ਹੇਠਾਂ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























