WPL 2026 : ਅੱਜ ਦਾ ਮੁਕਾਬਲਾ ਮੁੰਬਈ ਇੰਡੀਅਨਜ਼ ਅਤੇ ਰਾਇਲ ਚੈਲੇਂਜਰਜ਼ ਬੰਗਲੌਰ ਵਿਚਾਲੇ

ਚੰਡੀਗੜ੍ਹ, 26 ਜਨਵਰੀ(ਵਿਸ਼ਵ ਵਾਰਤਾ)WPL 2026 : ਮਹਿਲਾ ਪ੍ਰੀਮੀਅਰ ਲੀਗ 2026 ਸੀਜ਼ਨ 4 ਦਾ 16ਵਾਂ ਮੈਚ ਅੱਜ ਮੁੰਬਈ ਇੰਡੀਅਨਜ਼ ਅਤੇ ਰਾਇਲ ਚੈਲੇਂਜਰਜ਼ ਬੰਗਲੌਰ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ। ਜਿਸ ਲਈ ਟਾਸ ਸ਼ਾਮ 7 ਵਜੇ ਹੋਵੇਗੀ। ਦੋਵਾਂ ਟੀਮਾਂ ਵਿਚਕਾਰ ਮੈਚ ਵਡੋਦਰਾ ਦੇ ਕੋਟੰਬੀ ਸਟੇਡੀਅਮ ਖੇਡਿਆ ਜਾਵੇਗਾ।

RCB ਇਸ ਸਮੇਂ ਅੰਕ ਸੂਚੀ ਵਿੱਚ ਸਿਖਰ ‘ਤੇ ਹੈ, ਜਦੋਂ ਕਿ ਪਿਛਲੇ ਸਾਲ ਦੀ ਚੈਂਪੀਅਨ, ਮੁੰਬਈ ਇੰਡੀਅਨਜ਼ ਸੰਘਰਸ਼ ਕਰ ਰਹੀ ਹੈ। ਮੁੰਬਈ ਇੰਡੀਅਨਜ਼ ਇਸ ਸਮੇਂ ਪੁਆਇੰਟ ਟੇਬਲ ਵਿੱਚ ਚੌਥੇ ਸਥਾਨ ‘ਤੇ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























