Punjab: ਲੋਕ ਸੰਪਰਕ ਵਿਭਾਗ ਦੇ ਤਿੰਨ ਤਰੱਕੀ ਹੋਏ ਅਧਿਕਾਰੀਆਂ ਨੇ ਸੰਭਾਲੇ ਅਹੁਦੇ
ਚੰਡੀਗੜ੍ਹ, 25 ਜਨਵਰੀ 2025 (ਵਿਸ਼ਵ ਵਾਰਤਾ): ਹਾਲ ਹੀ ‘ਚ ਪੰਜਾਬ (Punjab) ਦੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਤਿੰਨ ਅਧਿਕਾਰੀਆਂ ਨੂੰ ਤਰੱਕੀ ਦਿੱਤੀ ਗਈ ਸੀ। ਤਿੰਨਾਂ ਅਧਿਕਾਰੀਆਂ ਨੇ ਹੁਣ ਅਹੁਦੇ ਸੰਭਾਲ ਲਏ ਹਨ। ਇਨ੍ਹਾਂ ਅਧਿਕਾਰੀਆਂ ‘ਚ ਬਿਖਾ ਨੇਹਰਾ, ਨਰਿੰਦਰ ਪਾਲ ਸਿੰਘ ਜਗਦਿਓ ਤੇ ਸ਼ੇਰਜੰਗ ਸਿੰਘ ਹੁੰਦਲ ਸ਼ਾਮਿਲ ਹਨ।

ਦੱਸ ਦਈਏ ਕਿ ਡਿਪਟੀ ਡਾਇਰੈਕਟਰ ਬਿਖਾ ਨੇਹਰਾ ਨੂੰ ਜੁਆਇੰਟ ਡਾਇਰੈਕਟਰ, ਨਰਿੰਦਰ ਪਾਲ ਸਿੰਘ ਜਗਦਿਓ ਤੇ ਸ਼ੇਰਜੰਗ ਸਿੰਘ ਹੁੰਦਲ ਨੂੰ ਡਿਪਟੀ ਡਾਇਰੈਕਟਰ ਬਣਾਇਆ ਗਿਆ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























