ਅੰਮ੍ਰਿਤਸਰ, 15 ਮਾਰਚ – ਜਲੰਧਰ ਤੋਂ ਅੱਜ ਇਕ ਪਾਕਿਸਤਾਨੀ ਜਾਸੂਸ ਨੂੰ ਗ੍ਰਿਫਤਾਰ ਕੀਤਾ ਗਿਆ। ਆਈ ਐਸ ਆਈ ਜਾਸੂਸ ਰਾਮ ਕੁਮਾਰ ਨੂੰ ਅੰਮ੍ਰਿਤਸਰ ਦੀ ਅਦਾਲਤ ਚ ਪੇਸ਼ ਕੀਤਾ ਗਿਆ, ਜਿਥੇ ਉਸ ਨੂੰ 19 ਮਾਰਚ ਤੱਕ ਪੁਲਿਸ ਰਿਮਾਂਡ ਤੇ ਭੇਜ ਦਿਤਾ ਗਿਆ।
ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨੀ ਖ਼ੁਫ਼ੀਆਂ ਏਜੇਂਸੀਆਂ ਦੇ ਸੰਪਰਕ ਚ ਸੀ ਰਾਮ ਕੁਮਾਰ। ਇਸ ਦੌਰਾਨ ਸਟੇਟ ਸਪੈਸ਼ਲ ਅਪਰੇਸ਼ਨ ਸੈੱਲ ਨੇ ਉਸ ਨੂੰ ਬਿਆਸ ਤੋਂ ਗਿਰਫ਼ਤਾਰ ਕਰ ਲਿਆ।
ਉਸ ਕੋਲੋਂ 2 ਮੋਬਾਇਲ ਫੋਨ ਅਤੇ 4 ਸਿਮ ਬਰਾਮਦ ਕੀਤੇ ਗਏ ਹਨ। ਫਾਜਿਲਕਾ ਨਾਲ ਸਬੰਧਿਤ ਰਾਮ ਕੁਮਾਰ ਵਿਖੇ ਜਲੰਧਰ ਐਮ ਈ ਏ ਵਿਚ ਇਲੈਕਟ੍ਰੀਸ਼ਨ ਵਜੋਂ ਕੰਮ ਕਰਦਾ ਸੀ।