ਮੁੰਬਈ, 15 ਮਾਰਚ – ਅਮਰੀਕਾ ਵਿਚ ਹੋਈ ਭਾਰੀ ਬਰਫਬਾਰੀ ਤੋਂ ਬਾਅਦ ਆਏ ਤੂਫਾਨ ਨੇ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ‘ਬੰਬ ਸਾਈਕਲੋਨ’ ਨਾਮਕ ਇਸ ਬਰਫਬਾਰੀ ਕਾਰਨ ਜਿਥੇ ਕਈ ਉਡਾਨਾਂ ਰੱਦ ਕਰ ਦਿਤੀਆਂ ਹਨ, ਉਥੇ ਸੜਕੀ ਆਵਾਜਾਈ ਵਿਚ ਵੀ ਵਿਘਨ ਪਿਆ ਹੈ ਅਤੇ ਕਈ ਸੜਕ ਹਾਦਸੇ ਵਾਪਰ ਚੁਕੇ ਹਨ।
ਇਸ ਦੌਰਾਨ ਲੋਕਾਂ ਦੇ ਘਰ ਬਰਫ ਨਾਲ ਢਕ ਚੁੱਕੇ ਹਨ, ਜਿਸ ਕਾਰਨ ਬਿਜਲੀ ਸਪਲਾਈ ਵਿਚ ਵਿਘਨ ਪਿਆ ਹੈ। ਇਸ ਦੌਰਾਨ ਲੋਕ ਆਪਣੇ ਘਰਾਂ ਵਿਚ ਹੀ ਰਹਿਣ ਲਈ ਮਜਬੂਰ ਹੋ ਗਏ ਹਨ।