• Latest
  • Trending
National : ਇੱਕ ਨਿਭਾਇਆ ਗਿਆ ਵਾਅਦਾ, ਇੱਕ ਯਾਦਗਾਰ ਹੀਰੋ

National : ਇੱਕ ਨਿਭਾਇਆ ਗਿਆ ਵਾਅਦਾ, ਇੱਕ ਯਾਦਗਾਰ ਹੀਰੋ

10 months ago
IPL 2027: ਹਾਰਦਿਕ ਪੰਡਯਾ ਪੰਜਾਬ ਕਿੰਗਜ਼ ’ਚ ਸ਼ਾਮਲ, ਹੁਣ ਅਰਸ਼ਦੀਪ ਸਿੰਘ ਮੁੰਬਈ ਇੰਡੀਅਨਜ਼ ਵੱਲੋਂ ਖੇਡਣਗੇ

IPL 2027: ਹਾਰਦਿਕ ਪੰਡਯਾ ਪੰਜਾਬ ਕਿੰਗਜ਼ ’ਚ ਸ਼ਾਮਲ, ਹੁਣ ਅਰਸ਼ਦੀਪ ਸਿੰਘ ਮੁੰਬਈ ਇੰਡੀਅਨਜ਼ ਵੱਲੋਂ ਖੇਡਣਗੇ

1 minute ago
Punjab: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਗੱਦੀ ਦਿਵਸ ਮੌਕੇ ਜਥੇਦਾਰ ਗੜਗੱਜ ਵੱਲੋਂ ਸਿੱਖ ਸੰਗਤ ਨੂੰ ਵਧਾਈ

Punjab: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਗੱਦੀ ਦਿਵਸ ਮੌਕੇ ਜਥੇਦਾਰ ਗੜਗੱਜ ਵੱਲੋਂ ਸਿੱਖ ਸੰਗਤ ਨੂੰ ਵਧਾਈ

38 minutes ago
National: ਅਸਾਮ ’ਚ ਰੇਲਗੱਡੀ ਦੇ ਇੰਜਣ ਸਮੇਤ 5 ਡੱਬੇ ਪਟੜੀ ਤੋਂ ਉਤਰੇ

National: ਅਸਾਮ ’ਚ ਰੇਲਗੱਡੀ ਦੇ ਇੰਜਣ ਸਮੇਤ 5 ਡੱਬੇ ਪਟੜੀ ਤੋਂ ਉਤਰੇ

57 minutes ago
Punjab: 25 ਤਹਿਸੀਲਦਾਰਾਂ ਦੇ ਤਬਾਦਲੇ, ਦੇਖੋ ਲਿਸਟ

Punjab: 25 ਤਹਿਸੀਲਦਾਰਾਂ ਦੇ ਤਬਾਦਲੇ, ਦੇਖੋ ਲਿਸਟ

1 hour ago
Punjab: 79 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ, ਦੇਖੋ ਲਿਸਟ

Punjab: 79 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ, ਦੇਖੋ ਲਿਸਟ

2 hours ago
Punjab: ਸੰਗਰੂਰ ‘ਚ ਸਵਾਰੀਆਂ ਨਾਲ ਭਰੀ PRTC ਬੱਸ ਨਾਲ ਹਾਦਸਾ, 3 ਯਾਤਰੀਆਂ ਦੀ ਮੌਤ

Punjab: ਸੰਗਰੂਰ ‘ਚ ਸਵਾਰੀਆਂ ਨਾਲ ਭਰੀ PRTC ਬੱਸ ਨਾਲ ਹਾਦਸਾ, 3 ਯਾਤਰੀਆਂ ਦੀ ਮੌਤ

2 hours ago
Punjab: CM ਭਗਵੰਤ ਅੱਜ 1000 ਮੁੱਖ ਮੰਤਰੀ ਖੇਡ ਮੈਦਾਨਾਂ ਦਾ ਕਰਨਗੇ ਵਰਚੁਅਲ ਉਦਘਾਟਨ

Punjab: CM ਭਗਵੰਤ ਅੱਜ 1000 ਮੁੱਖ ਮੰਤਰੀ ਖੇਡ ਮੈਦਾਨਾਂ ਦਾ ਕਰਨਗੇ ਵਰਚੁਅਲ ਉਦਘਾਟਨ

3 hours ago
Chardham Yatra-2026: ਕੇਦਾਰਨਾਥ ਅਤੇ ਯਮੁਨੋਤਰੀ ਮੰਦਰ ਦੇ ਕਿਵਾੜ ਅੱਜ ਸਰਦੀਆਂ ਲਈ ਹੋਣਗੇ ਬੰਦ

Chardham Yatra-2026: ਕੇਦਾਰਨਾਥ ਅਤੇ ਯਮੁਨੋਤਰੀ ਮੰਦਰ ਦੇ ਕਿਵਾੜ ਅੱਜ ਸਰਦੀਆਂ ਲਈ ਹੋਣਗੇ ਬੰਦ

3 hours ago
Morning News: ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

Morning News: ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

4 hours ago
🌷THOUGHT OF THE DAY: ਅੱਜ ਦਾ ਵਿਚਾਰ🌷 🌷Aaj ka vichar 🌷

🌷THOUGHT OF THE DAY: ਅੱਜ ਦਾ ਵਿਚਾਰ🌷 🌷Aaj ka vichar 🌷

4 hours ago
Punjab ਸਰਕਾਰ ਵੱਲੋਂ 9 ਹੋਰ IAS ਅਫਸਰਾਂ ਦੇ ਤਬਾਦਲੇ, ਦੇਖੋ ਸੂਚੀ

Punjab ਸਰਕਾਰ ਵੱਲੋਂ 9 ਹੋਰ IAS ਅਫਸਰਾਂ ਦੇ ਤਬਾਦਲੇ, ਦੇਖੋ ਸੂਚੀ

4 hours ago
Punjab ਸਰਕਾਰ ਵੱਲੋਂ 111 PCS ਅਧਿਕਾਰੀਆਂ ਦੇ ਤਬਾਦਲੇ, ਦੇਖੋ ਸੂਚੀ

Punjab ਸਰਕਾਰ ਵੱਲੋਂ 111 PCS ਅਧਿਕਾਰੀਆਂ ਦੇ ਤਬਾਦਲੇ, ਦੇਖੋ ਸੂਚੀ

4 hours ago
Hindi News
English News
Wednesday, November 11, 2026
No Result
View All Result
27 °c
Chandigarh
21 ° Thu
23 ° Fri
23 ° Sat
21 ° Sun
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

National : ਇੱਕ ਨਿਭਾਇਆ ਗਿਆ ਵਾਅਦਾ, ਇੱਕ ਯਾਦਗਾਰ ਹੀਰੋ

January 22, 2026
in ਖਬਰਾਂ, ਰਾਸ਼ਟਰੀ
National : ਇੱਕ ਨਿਭਾਇਆ ਗਿਆ ਵਾਅਦਾ, ਇੱਕ ਯਾਦਗਾਰ ਹੀਰੋ

National : ਇੱਕ ਨਿਭਾਇਆ ਗਿਆ ਵਾਅਦਾ, ਇੱਕ ਯਾਦਗਾਰ ਹੀਰੋ

– ਸ਼ਹੀਦ ਤ੍ਰਿਲੋਕ ਸਿੰਘ ਦੀ ਅਮਰ ਵਿਰਾਸਤ

ਲੇਖਕ: ਡਾ. ਅਮੀਤਪਾਲ ਕੌਰ
BDS, MHA

25 ਸਾਲ ਬਾਅਦ – ਚਾਚਾ ਤ੍ਰਿਲੋਕ ਸਿੰਘ ਦੀ ਯਾਦ ਵਿੱਚ
21 ਜਨਵਰੀ 2026 ਉਹ ਦਿਨ ਹੈ, ਜਿਸਨੂੰ ਬੀਤੇ ਅੱਜ 25 ਸਾਲ ਹੋ ਗਏ ਹਨ ਇੱਕ ਐਸਾ ਦਿਨ ਜਿਸਨੇ ਮੇਰੀ ਜ਼ਿੰਦਗੀ ਸਦਾ ਲਈ ਬਦਲ ਦਿੱਤੀ। ਇਸ ਗੰਭੀਰ ਮੌਕੇ ’ਤੇ ਮੈਂ ਆਪਣੇ ਪਿਆਰੇ ਚਾਚਾ, ਸ਼ਹੀਦ ਤ੍ਰਿਲੋਕ ਸਿੰਘ ਨੂੰ ਯਾਦ ਕਰਦੀ ਹਾਂ, ਜਿਨ੍ਹਾਂ ਨੂੰ ਮੈਂ ਪਿਆਰ ਨਾਲ ਲੋਕੀ ਅੰਕਲ ਕਹਿੰਦੀ ਸੀ। ਉਹ ਇੱਕ ਐਸੇ ਇਨਸਾਨ ਸੀ, ਜਿਨ੍ਹਾਂ ਦੀ ਜੀਵਨ ਸ਼ੈਲੀ ਮੇਰੇ ਬਚਪਨ ’ਤੇ ਅਮਿਟ ਛਾਪ ਛੱਡੀ ਅਤੇ ਅੱਜ ਵੀ ਹਰ ਰੋਜ਼ ਮੈਨੂੰ ਪ੍ਰੇਰਿਤ ਕਰਦੀ ਹੈ।

ਮੈਂ ਇੱਕ ਸਧਾਰਣ ਪਰ ਗਹਿਰੀਆਂ ਜੜ੍ਹਾਂ ਵਾਲੇ ਪਰਿਵਾਰ ਤੋਂ ਹਾਂ, ਜਿਸਨੇ ਮੈਨੂੰ ਜੀਵਨ ਦੇ ਮੁੱਲ ਉਸ ਵੇਲੇ ਸਿਖਾ ਦਿੱਤੇ, ਜਦੋਂ ਮੈਂ ਉਹਨਾਂ ਦੇ ਅਰਥ ਵੀ ਨਹੀਂ ਸਮਝਦੀ ਸੀ। ਅਸੀਂ ਦਰਦਪੋਰਾ, ਕਰੀਰੀ ਨਾਮਕ ਇੱਕ ਸੁੰਦਰ ਪਿੰਡ ਵਿੱਚ ਰਹਿੰਦੇ ਸੀ ਚਾਰੋਂ ਪਾਸੇ ਪਹਾੜ, ਸੇਬਾਂ ਦੇ ਬਾਗ ਅਤੇ ਗੁਲਮਰਗ ਦੇ ਨੇੜੇ ਕੁਦਰਤ ਦੀ ਗੋਦ ਵਿੱਚ ਵੱਸਿਆ ਹੋਇਆ ਸਾਡਾ ਪਿੰਡ, ਸਾਡਾ ਘਰ ਇੱਕ ਸਾਂਝੇ ਪਰਿਵਾਰ ਦਾ ਹਿੱਸਾ ਸੀ, ਜਿਸਦੀ ਅਗਵਾਈ ਮੇਰੇ ਦਾਦਾ ਜੀ, ਫੌਜ ਤੌਂ ਸੇਵਾ ਮੁਕਤ ਰਿਟਾਇਰਡ ਮਰਹੂਮ ਸੁਬੇਦਾਰ ਸੁਜਾਨ ਸਿੰਘ ਸਲਿਆਲ ਕਰਦੇ ਸਨ ਅਨੁਸ਼ਾਸਨ, ਗਰਿਮਾ ਅਤੇ ਚੁੱਪ ਤਾਕਤ ਦਾ ਪ੍ਰਤੀਕ।

ਸਾਡੀ ਵਿਰਾਸਤੀ ਹਵੇਲੀ ਸਧਾਰਣ ਸੀ, ਪਰ ਪਿਆਰ, ਹਾਸੇ ਅਤੇ ਇਕੱਠੇਪਣ ਨਾਲ ਭਰਪੂਰ। ਸਾਂਝੇ ਖਾਣੇ, ਸਾਂਝੀਆਂ ਖੁਸ਼ੀਆਂ ਅਤੇ ਸਾਂਝੇ ਦੁੱਖ, ਉਹ ਦਿਨ ਅੱਜ ਵੀ ਮੇਰੀਆਂ ਸਭ ਤੋਂ ਕੀਮਤੀ ਯਾਦਾਂ ਹਨ। ਇੱਕ ਬੱਚੇ ਵਜੋਂ, ਉਹ ਸਾਂਝਾ ਪਰਿਵਾਰ ਮੇਰੀ ਪੂਰੀ ਦੁਨੀਆ ਸੀ ਮੋਹ ਅਤੇ ਆਪਣੇਪਣ ਨਾਲ ਭਰਿਆ ਇੱਕ ਛੋਟਾ ਜਹਾਨ। ਇਸ ਹੀ ਮਾਹੌਲ ਵਿੱਚ ਚਾਚਾ ਤ੍ਰਿਲੋਕ ਦਾ ਪਿਆਰ, ਰਹਿਨੁਮਾਈ ਅਤੇ ਮੌਜੂਦਗੀ ਮੇਰੇ ਬਚਪਨ ਦਾ ਅਟੂਟ ਹਿੱਸਾ ਬਣੀ।

ਚਾਚਾ ਤ੍ਰਿਲੋਕ ਇੱਕ ਸਰਕਾਰੀ ਕਰਮਚਾਰੀ ਸਨ। ਉਹ ਸਿਹਤ ਵਿਭਾਗ ਵਿੱਚ ਡੈਂਟਲ ਟੈਕਨੀਸ਼ਨ ਵਜੋਂ ਨਿਹਾਲਪੋਰਾ, ਪੱਟਨ (ਜ਼ਿਲ੍ਹਾ ਬਾਰਾਮੂਲਾ) ਵਿੱਚ ਤਾਇਨਾਤ ਸਨ। ਹਰ ਸਵੇਰ ਉਹ ਆਪਣੀ ਡਿਊਟੀ ਨਿਸ਼ਠਾ ਅਤੇ ਦਇਆ ਨਾਲ ਨਿਭਾਉਂਦੇ, ਅਕਸਰ ਆਪਣੇ ਤੋਂ ਪਹਿਲਾਂ ਦੂਜਿਆਂ ਦੀ ਲੋੜ ਨੂੰ ਮੁੱਖ ਰੱਖਦੇ। ਉਹਨਾਂ ਲਈ ਨੌਕਰੀ ਸਿਰਫ਼ ਕੰਮ ਨਹੀਂ ਸੀ ਇਹ ਸੇਵਾ ਸੀ।

ਐਤਵਾਰ, 21 ਜਨਵਰੀ ਦਾ ਦਿਨ ਸੀ। ਜ਼ਿਆਦਾਤਰ ਲੋਕ ਘਰਾਂ ਵਿੱਚ ਪਰਿਵਾਰ ਨਾਲ ਸਮਾਂ ਬਿਤਾ ਰਹੇ ਸਨ। ਪਰ ਸਿਹਤ ਵਿਭਾਗ ਨੇ ਉਸ ਦਿਨ ਪਲਸ ਪੋਲਿਓ ਮੁਹਿੰਮ ਰੱਖੀ ਸੀ, ਤਾਂ ਜੋ ਹਰ ਬੱਚੇ ਤੱਕ ਪਹੁੰਚ ਬਣਾਈ ਜਾ ਸਕੇ। ਸਰਕਾਰੀ ਕਰਮਚਾਰੀ ਹੋਣ ਦੇ ਨਾਤੇ, ਚਾਚਾ ਤ੍ਰਿਲੋਕ ਸਿੱਘ ਨੂੰ ਵੀ ਡਿਊਟੀ ਲਈ ਤਾਇਨਾਤ ਕੀਤਾ ਗਿਆ ਇੱਕ ਜ਼ਿੰਮੇਵਾਰੀ, ਜਿਸਨੂੰ ਉਨ੍ਹਾਂ ਬਿਨਾਂ ਹਿਚਕ ਦੇ ਸਵੀਕਾਰ ਕੀਤਾ।

ਮੇਰੀ ਬਚਕਾਣੀ ਮਾਸੂਮਿਯਤ ਵਿੱਚ, ਡਿਊਟੀ ਅਤੇ ਫਰਜ਼ ਦੇ ਅਰਥਾਂ ਤੋਂ ਅਣਜਾਣ, ਮੈਂ ਉਨ੍ਹਾਂ ਦੇ ਪਿੱਛੇ-ਪਿੱਛੇ ਗਈ ਜਦੋਂ ਉਹ ਡਿਊਟੀ ਲਈ ਤਿਆਰ ਹੋ ਕੇ ਨਿਕਲ ਰਹੇ ਸੀ ਘਰ ਦੀ ਡਿਓਡੀ ਤੇ ਮੈਂ ਹੈਰਾਨੀ ਨਾਲ ਪੁੱਛਿਆ, “ਅੱਜ ਕਿਉਂ ਜਾ ਰਹੇ ਹੋ? ਅੱਜ ਤਾਂ ਐਤਵਾਰ ਹੈ, ਸਭ ਘਰ ਹਨ।” ਉਨ੍ਹਾਂ ਨੇ ਨਾ ਨੀਤੀਆਂ ਸਮਝਾਈਆਂ, ਨਾ ਕਾਨੂੰਨ। ਸਿਰਫ਼ ਪਿਆਰ ਨਾਲ ਮੁਸਕਰਾਏ ਅਤੇ ਮੈਨੂੰ ਘਰ ਵਾਪਸ ਜਾਣ ਲਈ ਕਿਹਾ। ਜਾਣ ਤੋਂ ਪਹਿਲਾਂ ਉਨ੍ਹਾਂ ਨੇ ਮੈਨੂੰ ਇੱਕ ਵਾਅਦਾ ਕੀਤਾ, ਜੋ ਅੱਜ ਤੱਕ ਮੇਰੇ ਨਾਲ ਹੈ:
“ਜਦੋਂ ਵਾਪਸ ਆਵਾਂਗਾ, ਸੰਤਰੇ ਲਿਆਵਾਂਗਾ।” ਕਹਿ ਕੇ ਅਪਣੇ ਫਰਜ਼ ਨੂੰ ਅੰਜਾਮ ਦੇਣ ਵਾਸਤੇ ਅਗੇ ਤੁਰ ਗਏ ਤੇ ਮੈਂ ਸੰਤਰੇ ਮਿੱਲਣ ਦੀ ਆਸ ਵਿੱਚ ਘਰ ਮੁੜ ਆਈ, ਉਹ ਕਰੀਰੀ ਤੋਂ ਸ੍ਰੀਨਗਰ ਵੱਲ ਬੱਸ ਰਾਹੀਂ ਜਾ ਰਹੇ ਸਨ ਕਿ ਰਸਤੇ ਚ ਆਓੰਦੇ ਪਿੰਡ ਤਾਪਰ ਦੇ ਨੇੜੇ ਇੱਕ ਭਿਆਨਕ ਘਟਨਾ ਵਾਪਰੀ। ਬੱਸ ਇੱਕ ਆਈ.ਈ.ਡੀ. (ਇੰਪਰੋਵਾਈਜ਼ਡ ਐਕਸਪਲੋਸਿਵ ਡਿਵਾਈਸ) ਨਾਲ ਟਕਰਾ ਗਈ, ਜੋ ਅੱਤਵਾਦੀਆਂ ਵੱਲੋਂ ਲਗਾਈ ਗਈ ਸੀ। ਇੱਕ ਪਲ ਵਿੱਚ, ਚਾਚਾ ਤ੍ਰਿਲੋਕ ਸਮੇਤ ਪੰਜ ਹੋਰ ਯਾਤਰੀ ਸ਼ਹੀਦ ਹੋ ਗਏ। ਮੇਰੇ ਆਪਣੇ ਪਿੰਡ ਦਰਦਪੁਰਾ (ਕਰੀਰੀ) ਦੀਆਂ ਦੋ ਨੌਜਵਾਨ ਭੈਣਾਂ, ਜੋ ਬੀ.ਐਸ.ਸੀ. ਨਰਸਿੰਗ ਕਰ ਰਹੀਆਂ ਸਨ, ਵੀ ਇਸ ਧਮਾਕੇ ਵਿੱਚ ਮਾਰੀ ਗਈਆਂ। ਦਰਜਨਾਂ ਲੋਕ ਜ਼ਖ਼ਮੀ ਹੋਏ। ਇਹ ਖ਼ਬਰ ਸਾਡੇ ਲਈ ਕਿਆਮਤ ਬਣ ਕੇ ਆਈ।
ਦੁਨੀਆ ਲਈ ਉਹ ਇੱਕ ਇਮਾਨਦਾਰ ਸਰਕਾਰੀ ਕਰਮਚਾਰੀ ਸਨ। ਮੇਰੇ ਲਈ, ਉਹ ਇਸ ਤੋਂ ਕਈ ਗੁਣਾ ਵੱਧ ਸਨ ਮੇਰੇ ਮੇਰੇ ਬੱਚਪਨ ਦੇ ਦੌਸਤ ਅਤੇ ਬੇਸ਼ਰਤ ਪਿਆਰ ਦਾ ਸਰੋਤ।
ਮੈਨੂੰ ਅੱਜ ਵੀ ਯਾਦ ਹੈ, ਬਚਪਨ ਵਿੱਚ ਉਨ੍ਹਾਂ ਦੇ ਕੋਲ ਲਿਪਟ ਕੇ ਬੈਠਣਾ, ਉਨ੍ਹਾਂ ਦੀ ਹਾਸੀ ਸੁਣਨੀ, ਅਤੇ ਰਾਤ ਨੂੰ ਉਨ੍ਹਾਂ ਦੀਆਂ ਕਹਾਣੀਆਂ ਵਿੱਚ ਖੋ ਜਾਣਾ। ਉਹ ਸਧਾਰਣ ਪਲਾਂ ਨੂੰ ਵੀ ਖਾਸ ਬਣਾ ਦਿੰਦੇ ਸਨ ਕਦੇ ਚੁੱਪਚਾਪ ਮਿੱਠਾਈਆਂ ਦੇਣਾ, ਕਦੇ ਹੌਲੀ ਜਿਹੀ ਹਾਸੀ।
ਮੇਰੀਆਂ ਸਭ ਤੋਂ ਪਿਆਰੀਆਂ ਯਾਦਾਂ ਵਿੱਚੋਂ ਇੱਕ ਇਹ ਹੈ ਕਿ ਮੈਂ ਉਨ੍ਹਾਂ ਦੇ ਡੈਂਟਲ ਸਾਜ਼ੋ-ਸਾਮਾਨ ਨਾਲ “ਡਾਕਟਰ-ਡਾਕਟਰ” ਖੇਡਿਆ ਕਰਨਾਂ ਉਹ ਮੁਸਕਰਾ ਕੇ ਮੈਨੂੰ ਬੜੇ ਹੋਕੇ ਡੈਂਟਲ ਡਾਕਟਰ ਬਣਦਾ ਦੇਖਣ ਦਾ ਸੁਪਨਾ ਵੇਖਦੇ ਅਤੇ ਹੌਲੀ-ਹੌਲੀ ਮੇਰੇ ਅੰਦਰ ਉਹ ਸੁਪਨਾ ਬੀਜ ਦਿੰਦੇ, ਜੋ ਬਾਅਦ ਵਿੱਚ ਮੇਰੀ ਕਿਸਮਤ ਬਣਿਆ।

ਉਹ ਸਵੇਰ ਮੇਰੀ ਜ਼ਿੰਦਗੀ ਦਾ ਸਭ ਤੋਂ ਭਿਆਨਕ ਦਿਨ। ਸੰਤਰੇਆਂ ਦਾ ਵਾਅਦਾ ਮੇਰੇ ਮਨ ਵਿੱਚ ਗੂੰਜਦਾ ਰਿਹਾ। ਪਰ ਚਾਚਾ ਮੁਸਕਰਾਉਂਦੇ ਵਾਪਸ ਨਹੀਂ ਆਏ। ਉਹ ਤਾਬੂਤ ਵਿੱਚ ਆਏ ਖੂਨ ਨਾਲ ਲਥਪਥ ਕੱਪੜਿਆਂ ਵਿੱਚ। ਉਹ ਦ੍ਰਿਸ਼ ਅੱਜ ਵੀ ਮੇਰੇ ਦਿਲ ’ਤੇ ਉੱਕਰਿਆ ਹੋਇਆ ਹੈ।
ਅੱਜ ਵੀ ਮੈਂ ਇੱਕ ਉਰਦੂ ਅਖ਼ਬਾਰ ਦੀ ਕਟਿੰਗ ਸੰਭਾਲ ਕੇ ਰੱਖੀ ਹੈ, ਜੋ ਉਨ੍ਹਾਂ ਦੀ ਸ਼ਹਾਦਤ ਦੀ ਗਵਾਹੀ ਦਿੰਦੀ ਹੈ।
ਚਾਚਾ ਤ੍ਰਿਲੋਕ ਆਪਣੇ ਪਿੱਛੇ ਇੱਕ ਦੁਖੀ ਪਰ ਹਿੰਮਤੀ ਪਰਿਵਾਰ ਛੱਡ ਗਏ ਉਨ੍ਹਾਂ ਦੀ ਪਤਨੀ ਰਣਬੀਰ ਕੌਰ, ਦੋ ਪੁੱਤਰ ਪਰਮਵੀਰ ਸਿੰਘ ਅਤੇ ਜਤਿੰਦਰਪਾਲ ਸਿੰਘ, ਅਤੇ ਪਿਆਰੀ ਧੀ ਸਿਮਰਨਪਾਲ ਕੌਰ। ਉਹਨਾਂ ਦੀ ਹਿੰਮਤ ਉਨ੍ਹਾਂ ਦੀ ਕਦਰਾਂ ਕੀਮਤਾਂ ਦਾ ਪਰਛਾਂਵ ਹੈ, ਜਿਨ੍ਹਾਂ ਤੇ ਚਾਚਾ ਜੀ ਜੀ ਗਏ,
ਉਨ੍ਹਾਂ ਦੀ ਸ਼ਹਾਦਤ ਦੇ ਦਿਨ, ਮੈਂ ਆਪਣੇ ਆਪ ਨਾਲ ਇੱਕ ਵਾਅਦਾ ਕੀਤਾ ਉਹ ਸੁਪਨਾ ਪੂਰਾ ਕਰਨਾ ਜੋ ਉਨ੍ਹਾਂ ਨੇ ਮੇਰੇ ਲਈ ਵੇਖਿਆ ਸੀ। ਜ਼ਿੰਦਗੀ ਵਿੱਚ ਕਈ ਰਾਹ ਹੋਣ ਦੇ ਬਾਵਜੂਦ, ਮੈਂ ਡੈਂਟਲ ਡਾਕਟਰ ਬਣੀ ਸਿਰਫ਼ ਉਸ ਵਾਅਦੇ ਨੂੰ ਨਿਭਾਉਣ ਲਈ।
ਅੱਜ, ਉੱਤਰੀ ਕਸ਼ਮੀਰ ਦੇ ਬਾਰਾਮੂਲਾ ਵਿੱਚ ਇੱਕ ਡੇਂਟਿਸਟ ਵਜੋਂ ਸੇਵਾ ਕਰਦਿਆਂ, ਮੈਂ ਹਰ ਕਦਮ ’ਤੇ ਉਨ੍ਹਾਂ ਨੂੰ ਆਪਣੇ ਨਾਲ ਮਹਿਸੂਸ ਕਰਦੀ ਹਾਂ। ਹਰ ਮਰੀਜ਼, ਹਰ ਫੈਸਲੇ ਵਿੱਚ ਉਹ ਮੇਰੇ ਨਾਲ ਹਨ।

25 ਸਾਲ ਬਾਅਦ ਵੀ, ਉਨ੍ਹਾਂ ਦੀ ਸਿੱਖਿਆ ਨਿਮਰਤਾ, ਹਿੰਮਤ, ਨਿਸ਼ਕਾਮਤਾ ਅਤੇ ਦਿਆ ਮੇਰੀ ਰਾਹਨੁਮਾਈ ਕਰਦੀ ਹੈ। ਚਾਚਾ ਤ੍ਰਿਲੋਕ ਸਿੰਘ ਦੀ ਜ਼ਿੰਦਗੀ ਛੋਟੀ ਰਹਿ ਗਈ, ਪਰ ਉਨ੍ਹਾਂ ਦੀ ਵਿਰਾਸਤ ਸਦੀਵੀ ਹੈ। ਇਸ 25ਵੀਂ ਬਰਸੀ ’ਤੇ, ਮੈਂ ਚਾਚਾ ਤ੍ਰਿਲੋਕ ਸਿੰਘ ਨੂੰ ਸਿਰਫ਼ ਇੱਕ ਸਰਕਾਰੀ ਕਰਮਚਾਰੀ ਵਜੋਂ ਨਹੀਂ ਜਿਸ ਨੇ ਅਪਣਾ ਫਰਜ਼ ਨਿਭਾਉਂਦੇ ਅਪਣੇ ਪ੍ਰਾਣਾ ਦਾ ਬਲਿਦਾਨ ਦਿੱਤਾ , ਬਲਕਿ ਉਸ ਪਿਆਰੇ ਚਾਚੇ ਵਜੋਂ ਯਾਦ ਕਰਦੀ ਹਾਂ, ਜਿਸਨੇ ਮੇਰਾ ਬਚਪਨ ਬਣਾਇਆ ਅਤੇ ਮੇਨੂੰ ਰਾਹ ਦਿਖਾਇਆ।

ਇੱਕ ਵਾਅਦਾ ਕੀਤਾ ਗਿਆ।
ਇੱਕ ਵਾਅਦਾ ਨਿਭਾਇਆ ਗਿਆ।
ਅਤੇ ਇੱਕ ਹੀਰੋ ਅੱਜ ਵੀ ਸਾਡੇ ਵਿੱਚ ਜਿੰਦਾ ਹੈ ਜੋ ਸਾਡੀ ਰਹਿਨੁਮਾਈ ਕਰ ਰਿਹਾ ਹੈ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

IPL 2027: ਹਾਰਦਿਕ ਪੰਡਯਾ ਪੰਜਾਬ ਕਿੰਗਜ਼ ’ਚ ਸ਼ਾਮਲ, ਹੁਣ ਅਰਸ਼ਦੀਪ ਸਿੰਘ ਮੁੰਬਈ ਇੰਡੀਅਨਜ਼ ਵੱਲੋਂ ਖੇਡਣਗੇ

IPL 2027: ਹਾਰਦਿਕ ਪੰਡਯਾ ਪੰਜਾਬ ਕਿੰਗਜ਼ ’ਚ ਸ਼ਾਮਲ, ਹੁਣ ਅਰਸ਼ਦੀਪ ਸਿੰਘ ਮੁੰਬਈ ਇੰਡੀਅਨਜ਼ ਵੱਲੋਂ ਖੇਡਣਗੇ

by Ranjit Singh
November 11, 2026
0

IPL 2027: ਹਾਰਦਿਕ ਪੰਡਯਾ ਪੰਜਾਬ ਕਿੰਗਜ਼ ’ਚ ਸ਼ਾਮਲ, ਹੁਣ ਅਰਸ਼ਦੀਪ ਸਿੰਘ ਮੁੰਬਈ ਇੰਡੀਅਨਜ਼ ਵੱਲੋਂ ਖੇਡਣਗੇ - 18 ਕਰੋੜ ਰੁਪਏ ਵਿੱਚ...

Punjab: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਗੱਦੀ ਦਿਵਸ ਮੌਕੇ ਜਥੇਦਾਰ ਗੜਗੱਜ ਵੱਲੋਂ ਸਿੱਖ ਸੰਗਤ ਨੂੰ ਵਧਾਈ

Punjab: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਗੱਦੀ ਦਿਵਸ ਮੌਕੇ ਜਥੇਦਾਰ ਗੜਗੱਜ ਵੱਲੋਂ ਸਿੱਖ ਸੰਗਤ ਨੂੰ ਵਧਾਈ

by Ranjit Singh
November 11, 2026
0

Punjab: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਗੱਦੀ ਦਿਵਸ ਮੌਕੇ ਜਥੇਦਾਰ ਗੜਗੱਜ ਵੱਲੋਂ ਸਿੱਖ ਸੰਗਤ ਨੂੰ ਵਧਾਈ ਚੰਡੀਗੜ੍ਹ, 11 ਨਵੰਬਰ...

National: ਅਸਾਮ ’ਚ ਰੇਲਗੱਡੀ ਦੇ ਇੰਜਣ ਸਮੇਤ 5 ਡੱਬੇ ਪਟੜੀ ਤੋਂ ਉਤਰੇ

National: ਅਸਾਮ ’ਚ ਰੇਲਗੱਡੀ ਦੇ ਇੰਜਣ ਸਮੇਤ 5 ਡੱਬੇ ਪਟੜੀ ਤੋਂ ਉਤਰੇ

by Ranjit Singh
November 11, 2026
0

National: ਅਸਾਮ ’ਚ ਰੇਲਗੱਡੀ ਦੇ ਇੰਜਣ ਸਮੇਤ 5 ਡੱਬੇ ਪਟੜੀ ਤੋਂ ਉਤਰੇ ਚੰਡੀਗੜ੍ਹ, 11 ਨਵੰਬਰ (ਵਿਸ਼ਵ ਵਾਰਤਾ): ਅਸਾਮ ਦੇ ਕਾਮਰੂਪ...

Punjab: 25 ਤਹਿਸੀਲਦਾਰਾਂ ਦੇ ਤਬਾਦਲੇ, ਦੇਖੋ ਲਿਸਟ

Punjab: 25 ਤਹਿਸੀਲਦਾਰਾਂ ਦੇ ਤਬਾਦਲੇ, ਦੇਖੋ ਲਿਸਟ

by Ranjit Singh
November 11, 2026
0

Punjab: 25 ਤਹਿਸੀਲਦਾਰਾਂ ਦੇ ਤਬਾਦਲੇ, ਦੇਖੋ ਲਿਸਟ ਚੰਡੀਗੜ੍ਹ, 11 ਨਵੰਬਰ (ਵਿਸ਼ਵ ਵਾਰਤਾ): ਪੰਜਾਬ ਸਰਕਾਰ ਵੱਲੋਂ 25 ਤਹਿਸੀਲਦਾਰਾਂ ਦੇ ਤਬਾਦਲੇ ਕੀਤੇ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

IPL 2027: ਹਾਰਦਿਕ ਪੰਡਯਾ ਪੰਜਾਬ ਕਿੰਗਜ਼ ’ਚ ਸ਼ਾਮਲ, ਹੁਣ ਅਰਸ਼ਦੀਪ ਸਿੰਘ ਮੁੰਬਈ ਇੰਡੀਅਨਜ਼ ਵੱਲੋਂ ਖੇਡਣਗੇ

IPL 2027: ਹਾਰਦਿਕ ਪੰਡਯਾ ਪੰਜਾਬ ਕਿੰਗਜ਼ ’ਚ ਸ਼ਾਮਲ, ਹੁਣ ਅਰਸ਼ਦੀਪ ਸਿੰਘ ਮੁੰਬਈ ਇੰਡੀਅਨਜ਼ ਵੱਲੋਂ ਖੇਡਣਗੇ

by Ranjit Singh
November 11, 2026
0

IPL 2027: ਹਾਰਦਿਕ ਪੰਡਯਾ ਪੰਜਾਬ ਕਿੰਗਜ਼ ’ਚ ਸ਼ਾਮਲ, ਹੁਣ ਅਰਸ਼ਦੀਪ ਸਿੰਘ ਮੁੰਬਈ ਇੰਡੀਅਨਜ਼ ਵੱਲੋਂ ਖੇਡਣਗੇ - 18 ਕਰੋੜ ਰੁਪਏ ਵਿੱਚ...

Most Popular

‘ਗੈਂਗਸਟਰਾਂ ’ਤੇ ਵਾਰ’ ਦਾ 277ਵਾਂ ਦਿਨ: ਪੰਜਾਬ ਪੁਲਿਸ ਵੱਲੋਂ 527 ਥਾਵਾਂ ’ਤੇ ਛਾਪੇਮਾਰੀ; 223 ਕਾਬੂ

‘ਗੈਂਗਸਟਰਾਂ ’ਤੇ ਵਾਰ’ ਦਾ 277ਵਾਂ ਦਿਨ: ਪੰਜਾਬ ਪੁਲਿਸ ਵੱਲੋਂ 527 ਥਾਵਾਂ ’ਤੇ ਛਾਪੇਮਾਰੀ; 223 ਕਾਬੂ

by Ankit
3 weeks ago
0

‘ਗੈਂਗਸਟਰਾਂ ’ਤੇ ਵਾਰ’ ਦਾ 277ਵਾਂ ਦਿਨ: ਪੰਜਾਬ ਪੁਲਿਸ ਵੱਲੋਂ 527 ਥਾਵਾਂ ’ਤੇ ਛਾਪੇਮਾਰੀ; 223 ਕਾਬੂ ਪੁਲਿਸ ਟੀਮਾਂ ਨੇ 175 ਵਿਅਕਤੀਆਂ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 