Breaking: ਚੰਡੀਗੜ੍ਹ ‘ਚ ਪੁਲਿਸ ਅਤੇ ਸ਼ਾਰਪ ਸ਼ੂਟਰਾਂ ਵਿਚਾਲੇ ਹੋਇਆ ਮੁਕਾਬਲਾ
ਚੰਡੀਗੜ੍ਹ, 21 ਜਨਵਰੀ 2026 (ਵਿਸ਼ਵ ਵਾਰਤਾ) – ਚੰਡੀਗੜ੍ਹ (Breaking) ਵਿੱਚ ਮੰਗਲਵਾਰ ਸਵੇਰੇ ਪੁਲਿਸ ਅਤੇ ਗੈਂਗਸਟਰਾਂ ਵਿਚਕਾਰ ਮੁਕਾਬਲਾ ਹੋਇਆ। ਪੁਲਿਸ ਨੇ ਅੱਜ ਸਵੇਰੇ ਗੁਪਤ ਜਾਣਕਾਰੀ ਦੇ ਆਧਾਰ ‘ਤੇ ਜਦੋਂ ਪੁਲਿਸ ਨੇ ਗੈਂਗਸਟਰਾਂ ਦੀ ਕਾਰ ਨੂੰ ਘੇਰ ਲਿਆ ਤਾਂ ਉਨ੍ਹਾਂ ਨੇ ਗੋਲੀਆਂ ਚਲਾ ਦਿੱਤੀਆਂ। ਜਿਸ ਦੇ ਜਵਾਬ ‘ਚ ਪੁਲਿਸ ਨੇ ਜਵਾਬੀ ਗੋਲੀਬਾਰੀ ਕੀਤੀ। ਇਸ ਮੁਕਾਬਲੇ ਦੌਰਾਨ ਕੁੱਲ 11 ਰਾਊਂਡ ਫਾਇਰ ਹੋਣ ਦੀ ਖਬਰ ਹੈ।

ਇਸ ਮੁਕਾਬਲੇ ਦੌਰਾਨ ਇੱਕ ਕਾਂਸਟੇਬਲ ਦੀ ਛਾਤੀ ਵਿੱਚ ਗੋਲੀ ਲੱਗੀ, ਪਰ ਬੁਲੇਟਪਰੂਫ ਜੈਕੇਟ ਕਾਰਨ ਉਸ ਦੀ ਜਾਨ ਬਚ ਗਈ। ਇਸ ਮੁਕਾਬਲੇ ‘ਚ ਦੋ ਗੈਂਗਸਟਰਾਂ ਨੂੰ ਵੀ ਗੋਲੀ ਲੱਗੀ ਹੈ, ਅਤੇ ਪੁਲਿਸ ਇਨ੍ਹਾਂ ਦੋਵੇਂ ਜ਼ਖਮੀ ਗੈਂਗਸਟਰਾਂ ਸਮੇਤ ਤੀਜੇ ਸਾਥੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਦੋਵੇਂ ਜ਼ਖਮੀ ਗੈਂਗਸਟਰਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲਿਸ ਜਾਂਚ ਅਨੁਸਾਰ, ਇਨ੍ਹਾਂ ਅਪਰਾਧੀਆਂ ਨੇ ਕੁਝ ਦਿਨ ਪਹਿਲਾਂ ਚੰਡੀਗੜ੍ਹ ਵਿੱਚ ਇੱਕ ਕੈਮਿਸਟ ਦੀ ਦੁਕਾਨ ‘ਤੇ ਗੋਲੀਬਾਰੀ ਕੀਤੀ ਸੀ। ਉਨ੍ਹਾਂ ਨੇ ਜਲੰਧਰ ਵਿੱਚ ਇੱਕ ਫਾਰਚੂਨਰ ‘ਤੇ ਵੀ ਗੋਲੀਬਾਰੀ ਕੀਤੀ। ਉਨ੍ਹਾਂ ਨੇ ਮੋਹਾਲੀ ਅਤੇ ਜੈਪੁਰ ਵਿੱਚ ਕਾਰਾਂ ਖੋਹਣ ਦੀ ਕੋਸ਼ਿਸ਼ ਵੀ ਕੀਤੀ।
ਅੱਜ ਸਵੇਰੇ (21 ਜਨਵਰੀ) ਉਹ ਗੋਲੀਬਾਰੀ (Breaking) ਕਰਨ ਲਈ ਇੱਕ ਟੈਕਸੀ ਸਟੈਂਡ ‘ਤੇ ਆਏ ਸਨ। ਉਨ੍ਹਾਂ ਨੇ ਮਾਲਕ ਤੋਂ 50 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ, ਪਰ ਪੁਲਿਸ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ। ਇਹ ਗੈਂਗਸਟਰ ਸਾਬਾ ਗੈਂਗ ਦੇ ਨਾਲ ਜੁੜੇ ਹੋਏ ਹਨ। ਇਨ੍ਹਾਂ ‘ਚ ਰਾਹੁਲ ਤੇ ਵਿੱਕੀ ਪੁਲਿਸ ਨਾਲ ਮੁਕਾਬਲੇ ‘ਚ ਜ਼ਖਮੀ ਹੋਏ ਹਨ ਅਤੇ ਤੀਜਾ ਸਾਥੀ ਸਾਬੀ ਕਲ ਚਾਲ ਰਿਹਾ ਸੀ। ਪੁਲਿਸ ਨੇ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























