WPL 2026 MI Vs UPW : ਯੂਪੀ ਵਾਰੀਅਰਜ਼ ਨੇ ਮੁੰਬਈ ਖਿਲਾਫ ਜਿੱਤਿਆ ਟਾਸ; ਲਿਆ ਇਹ ਫੈਸਲਾ
ਨਵੀ ਦਿੱਲੀ, 15 ਜਨਵਰੀ (ਵਿਸ਼ਵ ਵਾਰਤਾ) : ਮਹਿਲਾ ਪ੍ਰੀਮੀਅਰ ਲੀਗ (WPL) 2026 ਦੇ ਰੋਮਾਂਚਕ ਸਫ਼ਰ ਵਿੱਚ ਅੱਜ ਨਵੀਂ ਮੁੰਬਈ ਦੇ DY ਪਾਟਿਲ ਸਪੋਰਟਸ ਅਕੈਡਮੀ ਵਿੱਚ ਮੁੰਬਈ ਇੰਡੀਅਨਜ਼ (MI) ਅਤੇ ਯੂਪੀ ਵਾਰੀਅਰਜ਼ (UPW) ਵਿਚਕਾਰ ਮੁਕਾਬਲਾ ਹੈ। ਮੈਚ ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ ਵਿੱਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ। ਯੂਪੀ ਵਾਰੀਅਰਜ਼ ਦੀ ਕਪਤਾਨ ਮੇਗ ਲੈਨਿੰਗ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।
ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਮੁੰਬਈ ਇੰਡੀਅਨਜ਼ ਸ਼ਾਨਦਾਰ ਫਾਰਮ ਵਿੱਚ ਹੈ, ਉਨ੍ਹਾਂ ਨੇ ਆਪਣੇ ਪਿਛਲੇ ਤਿੰਨ ਮੈਚਾਂ ਵਿੱਚੋਂ ਦੋ ਜਿੱਤੇ ਹਨ। ਜਦੋਂ ਕਿ ਇੱਕ ਮੈਚ ‘ਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਹ ਮੈਚ ਮੇਗ ਲੈਨਿੰਗ ਦੀ ਕਪਤਾਨੀ ਵਾਲੀ ਯੂਪੀ ਵਾਰੀਅਰਜ਼ ਲਈ ਸਾਖ ਬਚਾਉਣ ਵਰਗਾ ਹੈ। ਯੂਪੀ ਵਾਰੀਅਰਜ਼ ਆਪਣੇ ਪਿਛਲੇ ਤਿੰਨੋਂ ਮੈਚ ਹਾਰੇ ਹਨ। ਐਮਆਈ ਅੰਕ ਸੂਚੀ ਵਿੱਚ ਦੂਜੇ ਸਥਾਨ ‘ਤੇ ਹੈ, ਜਦੋਂ ਕਿ ਯੂਪੀਡਬਲਯੂ ਪੰਜਵੇਂ ਸਥਾਨ ‘ਤੇ ਹੈ।
ਸੰਭਾਵੀ ਪਲੇਇੰਗ 11
ਯੂਪੀ ਵਾਰੀਅਰਜ਼ (UPW) :
ਮੇਗ ਲੈਨਿੰਗ (ਸੀ), ਫੋਬੀ ਲਿਚਫੀਲਡ, ਹਰਲੀਨ ਦਿਓਲ, ਕਿਰਨ ਨਵਗੀਰੇ, ਦੀਪਤੀ ਸ਼ਰਮਾ, ਕਲੋਏ ਟ੍ਰਾਇਓਨ, ਸ਼ਵੇਤਾ ਸਹਿਰਾਵਤ (ਡਬਲਯੂਕੇ), ਸੋਫੀ ਏਕਲਸਟੋਨ, ਆਸ਼ਾ ਸ਼ੋਭਨਾ ਜੋਏ, ਸ਼ਿਖਾ ਪਾਂਡੇ, ਕ੍ਰਾਂਤੀ ਗੌਡ
ਮੁੰਬਈ ਇੰਡੀਅਨਜ਼ (MI):
ਹੇਲੀ ਮੈਥਿਊਜ਼, ਗੁਣਲਨ ਕਮਲਿਨੀ (ਡਬਲਯੂ.ਕੇ.), ਨੈਟ ਸਾਇਵਰ-ਬਰੰਟ, ਹਰਮਨਪ੍ਰੀਤ ਕੌਰ (ਸੀ), ਨਿਕੋਲਾ ਕੈਰੀ, ਸਜੀਵਨ ਸੱਜਣਾ, ਅਮਨਜੋਤ ਕੌਰ, ਸੰਸਕ੍ਰਿਤੀ ਗੁਪਤਾ, ਪੂਨਮ ਖੇਮਨਾਰ, ਸ਼ਬਨੀਮ ਇਸਮਾਈਲ, ਤ੍ਰਿਵੇਣੀ ਵਸ਼ਿਸ਼ਟ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























