Canada ‘ਚ ਪੰਜਾਬੀ ਕਾਰੋਬਾਰੀ ਦਾ ਗੋਲੀ ਮਾਰ ਕੇ ਕਤਲ
– ਅਣਪਛਾਤੇ ਹਮਲਾਵਰਾਂ ਨੇ ਦਿੱਤਾ ਘਟਨਾ ਨੂੰ ਅੰਜ਼ਾਮ
ਚੰਡੀਗੜ੍ਹ, 14 ਜਨਵਰੀ 2026 (ਵਿਸ਼ਵ ਵਾਰਤਾ): ਕੈਨੇਡਾ (Canada) ‘ਚ ਇੱਕ ਪੰਜਾਬੀ ਕਾਰੋਬਾਰੀ ਦੀ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਹਮਲੇ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਇਸ ਕਤਲ ਕਾਂਡ ਕਾਰਨ ਇਲਾਕੇ ਵਿੱਚ ਰਹਿੰਦੇ ਪੰਜਾਬੀ ਭਾਈਚਾਰੇ ਵਿੱਚ ਦਹਿਸ਼ਤ ਦਾ ਮਾਹੌਲ ਹੈ।
ਕਤਲ ਦੀ ਜਾਣਕਾਰੀ ਮਿਲਦੇ ਹੀ ਕੈਨੇਡੀਅਨ ਪੁਲਿਸ ਮੌਕੇ ‘ਤੇ ਪਹੁੰਚੀ। ਕੈਨੇਡੀਅਨ ਪੁਲਿਸ ਸੂਤਰਾਂ ਅਨੁਸਾਰ, ਬਿੰਦਰ ਗਰਚਾ ਨੂੰ ਬੁੱਧਵਾਰ ਨੂੰ 176 ਸਟਰੀਟ, 35 ਐਵੇਨਿਊ ਨੇੜੇ ਗੋਲੀ ਮਾਰ ਦਿੱਤੀ ਗਈ ਸੀ। ਉਨ੍ਹਾਂ ਨੇ ਕਤਲ ਨਾਲ ਸਬੰਧਤ ਸੀਸੀਟੀਵੀ ਫੁਟੇਜ ਪ੍ਰਾਪਤ ਕੀਤੀ ਅਤੇ ਇਸਦੇ ਆਧਾਰ ‘ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮ੍ਰਿਤਕ ਕਾਰੋਬਾਰੀ ਕੈਨੇਡਾ ਵਿੱਚ ਸਟੂਡੀਓ 12 ਚਲਾਉਂਦਾ ਸੀ, ਅਤੇ ਇੱਕ ਕਲੱਬ ਦਾ ਮਾਲਕ ਵੀ ਸੀ।
ਜਾਣਕਾਰੀ ਅਨੁਸਾਰ, ਬਿੰਦਰ ਗਰਚਾ (48), ਜੋ ਕਿ ਮੂਲ ਰੂਪ ਵਿੱਚ ਤਰਨਤਾਰਨ ਦੇ ਪਿੰਡ ਮੂਲੋ ਬੇਦੀਆਂ ਦਾ ਰਹਿਣ ਵਾਲਾ ਸੀ ਕਈ ਸਾਲ ਪਹਿਲਾਂ ਆਪਣੇ ਪਰਿਵਾਰ ਨਾਲ ਕੈਨੇਡਾ ਦੇ ਸਰੀ ਚਲਾ ਗਿਆ ਸੀ। ਜਿਸ ਸੜਕ ‘ਤੇ ਉਸਨੂੰ ਗੋਲੀ ਮਾਰੀ ਗਈ ਉਹ ਅਮਰੀਕੀ ਸਰਹੱਦ ਨਾਲ ਜੁੜਦੀ ਹੈ। ਫਿਲਹਾਲ ਕਤਲ ਦੇ ਪਿੱਛੇ ਦਾ ਕਾਰਨ ਅਤੇ ਇਸ ਪਿੱਛੇ ਕੌਣ ਹੈ, ਇਸ ਬਾਰੇ ਪਤਾ ਨਹੀਂ ਲੱਗ ਸਕਿਆ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























