IND vs NZ: ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਦੂਜੇ ਵਨਡੇ ਮੈਚ ਦੀ ਖੇਡ ਜਾਰੀ
ਰਾਜਕੋਟ, 14 ਜਨਵਰੀ 2026 (ਵਿਸ਼ਵ ਵਾਰਤਾ) – ਭਾਰਤ ਅਤੇ ਨਿਊਜ਼ੀਲੈਂਡ (IND vs NZ) ਵਿਚਕਾਰ ਇੱਕ ਰੋਜ਼ਾ ਲੜੀ ਦਾ ਦੂਜਾ ਮੈਚ ਰਾਜਕੋਟ ਦੇ ਨਿਰੰਜਨ ਸ਼ਾਹ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।

ਭਾਰਤੀ ਟੀਮ ਨੇ 17 ਓਵਰਾਂ ਵਿੱਚ ਇੱਕ ਵਿਕਟ ‘ਤੇ 100 ਦੌੜਾਂ ਬਣਾ ਲਈਆਂ ਹਨ। ਸ਼੍ਰੇਅਸ਼ ਅਈਅਰ ਅਤੇ ਵਿਰਾਟ ਕੋਹਲੀ ਕ੍ਰੀਜ਼ ‘ਤੇ ਹਨ। ਰੋਹਿਤ ਸ਼ਰਮਾ 24 ਦੌੜਾਂ ਬਣਾ ਕੇ ਆਊਟ ਹੋ ਗਏ ਹਨ। ਉਨ੍ਹਾਂ ਨੂੰ ਕ੍ਰਿਸ਼ਚੀਅਨ ਕਲਾਰਕ ਦੀ ਗੇਂਦ ‘ਤੇ ਵਿਲ ਯੰਗ ਨੇ ਕੈਚ ਆਊਟ ਕੀਤਾ। ਰੋਹਿਤ ਤੋਂ ਬਾਅਦ ਕਪਤਾਨ ਸ਼ੁਭਮਨ ਗਿੱਲ ਵੀ 56 ਦੌੜਾਂ ਬਣਾ ਕੇ ਆਊਟ ਹੋ ਗਏ ਹਨ।
ਪਹਿਲੇ ਮੈਚ ਵਿੱਚ ਜ਼ਖਮੀ ਹੋਏ ਵਾਸ਼ਿੰਗਟਨ ਸੁੰਦਰ ਨੂੰ ਲੜੀ ਤੋਂ ਬਾਹਰ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀ ਜਗ੍ਹਾ ਆਲਰਾਊਂਡਰ ਨਿਤੀਸ਼ ਕੁਮਾਰ ਰੈੱਡੀ ਨੂੰ ਪਲੇਇੰਗ ਇਲੈਵਨ ਵਿੱਚ ਸ਼ਾਮਲ ਕੀਤਾ ਗਿਆ ਹੈ। ਟੀਮ ਇੰਡੀਆ ਤਿੰਨ ਮੈਚਾਂ ਦੀ ਲੜੀ 1-0 ਨਾਲ ਅੱਗੇ ਹੈ। ਜੇਕਰ ਭਾਰਤ ਅੱਜ ਜਿੱਤਦਾ ਹੈ, ਤਾਂ ਉਹ ਲੜੀ ਵੀ ਜਿੱਤ ਲਵੇਗਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























