Rishabh Pant Injured: ਪਹਿਲੇ ਵਨਡੇ ਤੋਂ ਪਹਿਲਾਂ ਨੈੱਟ ਪ੍ਰੈਕਟਿਸ ਦੌਰਾਨ ਰਿਸ਼ਭ ਪੰਤ ਹੋਏ ਜ਼ਖਮੀ
– ਨਿਊਜ਼ੀਲੈਂਡ ਵਿਰੁੱਧ ਪਹਿਲਾ ਵਨਡੇ ਖੇਡਣਾ ਸ਼ੱਕੀ
ਵਡੋਦਰਾ, 11 ਜਨਵਰੀ 2026 (ਵਿਸ਼ਵ ਵਾਰਤਾ) – ਟੀਮ ਇੰਡੀਆ ਦੇ ਵਿਕਟਕੀਪਰ-ਬੱਲੇਬਾਜ਼ ਰਿਸ਼ਭ ਪੰਤ (Rishabh Pant Injured) ਨੂੰ ਵਡੋਦਰਾ ਵਿੱਚ ਨੈੱਟ ਪ੍ਰੈਕਟਿਸ ਦੌਰਾਨ ਸੱਟ ਲੱਗ ਗਈ। ਉਹ ਸ਼ਨੀਵਾਰ ਸ਼ਾਮ ਨੂੰ ਅਭਿਆਸ ਦੌਰਾਨ ਇੱਕ ਥ੍ਰੋਡਾਊਨ ਮਾਹਰ ਵਿਰੁੱਧ ਬੱਲੇਬਾਜ਼ੀ ਕਰ ਰਿਹਾ ਸੀ ਜਦੋਂ ਉਸਦੇ ਪੇਟ ਦੇ ਸੱਜੇ ਪਾਸੇ ਗੇਂਦ ਲੱਗੀ। ਪੰਤ ਗੇਂਦ ਲੱਗਣ ਤੋਂ ਬਾਅਦ ਦਰਦ ਨਾਲ ਕੁਰਲਾਉਂਦਾ ਹੋਇਆ ਜ਼ਮੀਨ ‘ਤੇ ਬੈਠ ਗਿਆ। ਜਿਸ ਤੋਂ ਬਾਅਦ ਟੀਮ ਦਾ ਸਹਾਇਕ ਸਟਾਫ ਅਤੇ ਮੈਡੀਕਲ ਸਟਾਫ ਉਸਨੂੰ ਮੈਦਾਨ ਤੋਂ ਬਾਹਰ ਲੈ ਗਿਆ।

ਨਿਊਜ਼ ਏਜੰਸੀ ਆਈਏਐਨਐਸ ਦੇ ਅਨੁਸਾਰ, ਟੀਮ ਦੇ ਡਾਕਟਰ ਨੇ ਉਸਦੀ ਜਾਂਚ ਕੀਤੀ ਅਤੇ ਪਾਇਆ ਕਿ ਰਿਸ਼ਭ ਨੂੰ ਸੱਜੀ ਪਸਲੀ ‘ਤੇ ਸੱਟ ਲੱਗੀ (Rishabh Pant Injured) ਹੈ ਅਤੇ ਉਸ ‘ਚ ਖਿਚਾਅ ਆ ਗਿਆ ਹੈ।
ਅੱਜ ਨਿਊਜ਼ੀਲੈਂਡ ਵਿਰੁੱਧ ਪਹਿਲਾ ਵਨਡੇ ਹੈ। ਮੈਚ ਵਿੱਚ ਉਸ ਦਾ ਖੇਡਣਾ ਅਜੇ ਸ਼ੱਕੀ ਹੈ। ਜੇ ਸੱਟ ਜ਼ਿਆਦਾ ਹੋਈ ਅਤੇ ਠੀਕ ਨਾ ਹੋਈ ਤਾਂ ਉਹ ਲੜੀ ਦੇ ਬਾਕੀ ਦੋ ਮੈਚਾਂ ਤੋਂ ਵੀ ਭਰ ਹੋ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ, ਤਾਂ ਧਰੁਵ ਜੁਰੇਲ ਜਾਂ ਈਸ਼ਾਨ ਕਿਸ਼ਨ ਨੂੰ ਉਸਦੀ ਜਗ੍ਹਾ ਚੁਣਿਆ ਜਾ ਸਕਦਾ ਹੈ।
ਵਡੋਦਰਾ ਦੇ ਕੋਟੰਬੀ ਸਟੇਡੀਅਮ ਵਿੱਚ ਪਹਿਲੀ ਵਾਰ ਪੁਰਸ਼ਾਂ ਦਾ ਅੰਤਰਰਾਸ਼ਟਰੀ ਮੈਚ ਹੋ ਰਿਹਾ ਹੈ। ਦੂਜਾ ਵਨਡੇ 14 ਜਨਵਰੀ ਨੂੰ ਰਾਜਕੋਟ ਵਿੱਚ ਅਤੇ ਤੀਜਾ ਮੈਚ 18 ਜਨਵਰੀ ਨੂੰ ਇੰਦੌਰ ਵਿੱਚ ਹੋਵੇਗਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























