Katrina ਕੈਫ – ਵਿੱਕੀ ਕੌਸ਼ਲ ਨੇ ਆਪਣੇ ਲਾਡਲੇ ਪੁੱਤ ਦੀ ਦਿਖਾਈ ਪਹਿਲੀ ਝਲਕ
– ਰੱਖਿਆ ਇਹ ਪਿਆਰਾ ਜਿਹਾ ਨਾਮ
ਮੁੰਬਈ, 7 ਜਨਵਰੀ 2026 (ਵਿਸ਼ਵ ਵਾਰਤਾ): ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦੇ ਘਰ 7 ਨਵੰਬਰ, 2025 ਨੂੰ ਇਕ ਪੁੱਤਰ ਨੇ ਜਨਮ ਲਿਆ ਸੀ ਹੁਣ, ਆਪਣੇ ਪੁੱਤਰ ਦੇ ਜਨਮ ਤੋਂ ਦੋ ਮਹੀਨੇ ਬਾਅਦ, ਇਸ ਜੋੜੇ ਨੇ ਉਸਦੇ ਨਾਮ ਦਾ ਖੁਲਾਸਾ ਕੀਤਾ ਹੈ ਅਤੇ ਪਹਿਲੀ ਝਲਕ ਵੀ ਦਿਖਾਈ ਹੈ। ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਨੇ ਸੋਸ਼ਲ ਮੀਡੀਆ ‘ਤੇ ਇੱਕ ਪਿਆਰੀ ਫੋਟੋ ਸਾਂਝੀ ਕੀਤੀ ਹੈ, ਜਿਸ ਵਿੱਚ ਕੈਟਰੀਨਾ ਅਤੇ ਵਿੱਕੀ ਨੂੰ ਆਪਣੇ ਪੁੱਤਰ ਦੇ ਛੋਟੇ ਹੱਥਾਂ ਨਾਲ ਦੇਖਿਆ ਜਾ ਸਕਦਾ ਹੈ।

ਕੈਟਰੀਨਾ ਅਤੇ ਵਿੱਕੀ ਨੇ ਆਪਣੇ ਪੁੱਤਰ ਦਾ ਨਾਮ ਵਿਹਾਨ ਕੌਸ਼ਲ ਰੱਖਿਆ ਹੈ। ਕੈਟਰੀਨਾ ਕੈਫ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ, ਵਿੱਕੀ ਅਤੇ ਆਪਣੇ ਪੁੱਤਰ ਦੇ ਹੱਥਾਂ ਦੀ ਇੱਕ ਫੋਟੋ ਸਾਂਝੀ ਕੀਤੀ ਅਤੇ ਲਿਖਿਆ – ‘ਸਾਡੀ ਰੋਸ਼ਨੀ ਦੀ ਕਿਰਨ… ਵਿਹਾਨ ਕੌਸ਼ਲ। ਸਾਡੀਆਂ ਪ੍ਰਾਰਥਨਾਵਾਂ ਸੁਣੀਆਂ ਗਈਆਂ। ਜ਼ਿੰਦਗੀ ਬਹੁਤ ਸੁੰਦਰ ਹੈ। ਸਾਡੀ ਦੁਨੀਆਂ ਇੱਕ ਪਲ ਵਿੱਚ ਬਦਲ ਗਈ। ਸ਼ਬਦਾਂ ਤੋਂ ਪਰੇ ਸ਼ੁਕਰਗੁਜ਼ਾਰ।” ਵਿਹਾਨ ਦਾ ਨਾਮ ਜਾਣਨ ਤੋਂ ਬਾਅਦ ਪ੍ਰਸ਼ੰਸ਼ਕ ਵੀ ਬਹੁਤ ਪਿਆਰ ਦੇ ਰਹੇ ਹਨ ਅਤੇ ਛੋਟੇ ਵਿਹਾਨ ਨੂੰ ਸ਼ੁਭਕਾਮਨਾਵਾਂ ਦੇ ਰਹੇ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























