ਆਲ ਇੰਡੀਆ ਜੱਟ ਮਹਾਂ ਸਭਾ ਦੇ ਸੂਬਾ ਪ੍ਰਧਾਨ ਕੇਂਦਰੀ ਸ਼ਾਸ਼ਤ ਪ੍ਰਦੇਸ਼ ਚੰਡੀਗੜ੍ਹ ਅਤੇ ਸ੍ਰੀ ਆਨੰਦਪੁਰ ਸਾਹਿਬ ਹਲਕੇ ਲਈ ਕਾਂਗਰਸ ਪਾਰਟੀ ਦੀ ਟਿਕਟ ਦੇ ਦਾਅਵੇਦਾਰ ਸਮਾਜ ਸੇਵਕ ਰਾਜਿੰਦਰ ਸਿੰਘ ਬਡਹੇੜੀ ਨੇ ਪ੍ਰੈੱਸ ਬਿਆਨ ਰਾਹੀਂ ਆਖਿਆ ਕਿ ਭਾਜਪਾ ਅਤੇ ਬਾਦਲਕਿਆਂ ਨੂੰ 3 “ਅੱਖਰ” ਦਾ ਫੋਬੀਆ ਹੋ ਗਿਐ ।ਬਡਹੇੜੀ ਨੇ ਆਖਿਆ ਕਿ ਹਰ ਬਿਆਨ ਵਿੱਚ 3 ਅੱਖਰ ਦੀ ਵਰਤੋਂ ਕਰਨ ਲੱਗ ਪਏ ਹਨ ਪੁਲਵਾਮਾ ਵਿੱਚ ਹੋਏ ਅੱਤਵਾਦੀ ਹਮਲੇ ਸਮੇਂ ਕਹਿੰਦੇ 3 ਕਿੱਲੋ ਬਾਰੂਦ ਦਾ ਇਸਤੇਮਾਲ ਕੀਤਾ ਗਿਆ ਹੈ ਹਮਲੇ ਵਿੱਚ ਜਦੋਂ ਸਰਜੀਕਲ ਸਟਰਾਈਕ ਕੀਤੀ ਗਈ ਬਿਆਨ ਆਇਆ ਕਿ 300 ਅੱਤਵਾਦੀ ਮਾਰੇ ਗਏ ਫਿਰ ਭਾਜਪਾ ਬਾਦਲ ਪਤੀ ਪਤਨੀ ਗੱਠਜੋੜ ਦਾ ਬਿਆਨ ਰਾਹੀਂ ਦਾਅਵਾ 300 ਸੀਟਾਂ ਜਿੱਤਣ ਦੀ ਗੱਲ ਸ਼ੁਰੂ ਕਰ ਦਿੱਤੀ ਕਿ ਇਸ ਵਾਰ ਐੱਨ ਡੀ ਏ 300 ਦਾ ਅੰਕੜਾ ਹਾਸਿਲ ਕਰੇਗਾ ਅੱਜ ਦੋਵੇਂ ਆਖ ਰਹੇ ਹਨ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਕਾਂਗਰਸ ਦੀ ਰੈਲੀ ਕਾਮਯਾਬ ਕਰਨ ਲਈ 3 ਕਰੋੜ ਰੁਪਏ ਸਰਕਾਰੀ ਖ਼ਜ਼ਾਨੇ ਵਿੱਚੋਂ ਵਰਤਿਆ ਗਿਆ ਹੈ ।ਬਡਹੇੜੀ ਨੇ ਆਖਿਆ ਕਿ ਭਾਜਪਾ ਅਤੇ ਬਾਦਲਕਿਆਂ ਦੀ ਬੁਖਲਾਹਟ ਦਰਸਾ ਰਹੀ ਹੈ ਕਿ ਇਹਨਾਂ ਦੋਵਾਂ ਨੂੰ 3 ਅੱਖਰ ਦਾ ਫੋਬੀਆ ਹੋ ਗਿਐ ਜਿਸ ਦਾ ਇਲਾਜ ਦੇਸ਼ ਦੀ ਜਨਤਾ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਅਵੱਸ਼ ਕਰ ਦੇਣਗੇ ।
ਵਿਰੋਧੀ ਪਾਰਟੀਆਂ ਨੂੰ ਪਿੰਡਾਂ ਵਿੱਚ ਬੂਥ ਲਗਾਉਣ ਲਈ ਵਰਕਰ ਤੱਕ ਨਹੀਂ ਲੱਭਣੇ –ਈ ਟੀ ਓ
ਅੰਮ੍ਰਿਤਸਰ 1 ਮਈ 2024( ਵਿਸ਼ਵ ਵਾਰਤਾ)-ਆ ਰਹੀਆਂ ਲੋਕ ਸਭਾ ਚੋਣਾਂ ਵਿੱਚ ਵਿਰੋਧੀ ਪਾਰਟੀਆਂ ਲੋਂ ਲੋਕਾਂ ਨੂੰ ਕਈ ਤਰ੍ਹਾਂ ਦੇ ਲਾਰੇ...