US ਖਿਲਾਫ ਇੱਕਜੁੱਟ ਹੋਏ ਜਰਮਨੀ ਅਤੇ ਫਰਾਂਸ ਸਮੇਤ 7 ਦੇਸ਼
– ਟਰੰਪ ਦੀ ਗ੍ਰੀਨਲੈਂਡ ਟਿੱਪਣੀ ਨਾਲ ਵਧੀ ਹਲਚਲ
ਅਮਰੀਕਾ, 6 ਜਨਵਰੀ 2026 (ਵਿਸ਼ਵ ਵਾਰਤਾ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਤਾਜ਼ਾ ਬਿਆਨਾਂ ਨੇ ਅੰਤਰਰਾਸ਼ਟਰੀ ਰਾਜਨੀਤੀ ਵਿੱਚ ਹਲਚਲ ਮਚਾ ਦਿੱਤੀ ਹੈ। ਗ੍ਰੀਨਲੈਂਡ ਸੰਬੰਧੀ ਟਰੰਪ ਦੀ ਧਮਕੀ ਦੇ ਜਵਾਬ ਵਿੱਚ ਯੂਰਪੀ ਦੇਸ਼ ਹੁਣ ਇੱਕਜੁੱਟ ਹੋ ਗਏ ਹਨ। ਫਰਾਂਸ, ਜਰਮਨੀ, ਇਟਲੀ, ਪੋਲੈਂਡ, ਸਪੇਨ, ਬ੍ਰਿਟੇਨ ਅਤੇ ਡੈਨਮਾਰਕ ਨੇ ਇੱਕ ਸਾਂਝਾ ਬਿਆਨ ਜਾਰੀ ਕੀਤਾ ਹੈ।
ਸਾਂਝੇ ਬਿਆਨ ਰਾਹੀਂ, ਯੂਰਪੀ ਦੇਸ਼ਾਂ ਨੇ ਸਪੱਸ਼ਟ ਤੌਰ ‘ਤੇ ਸੰਕੇਤ ਦਿੱਤਾ ਹੈ ਕਿ ਗ੍ਰੀਨਲੈਂਡ ਨਾ ਤਾਂ ਕਿਸੇ ਸੌਦੇ ਦਾ ਵਿਸ਼ਾ ਹੈ ਅਤੇ ਨਾ ਹੀ ਕਿਸੇ ਸ਼ਕਤੀ ਦੀ ਰਣਨੀਤਕ ਸੰਪਤੀ ਹੈ, ਸਗੋਂ ਇਹ ਇਸਦੇ ਲੋਕਾਂ ਦਾ ਅਧਿਕਾਰ ਹੈ। ਫਰਾਂਸ, ਜਰਮਨੀ, ਇਟਲੀ, ਪੋਲੈਂਡ, ਸਪੇਨ ਅਤੇ ਬ੍ਰਿਟੇਨ ਦੇ ਨੇਤਾਵਾਂ ਨੇ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ ਗ੍ਰੀਨਲੈਂਡ ਇਥੋਂ ਦੇ ਲੋਕਾਂ ਦਾ ਹੈ। ਗ੍ਰੀਨਲੈਂਡ ਅਤੇ ਡੈਨਮਾਰਕ ਬਾਰੇ ਕੋਈ ਵੀ ਫੈਸਲਾ ਲੈਣ ਦਾ ਅਧਿਕਾਰ ਸਿਰਫ਼ ਗ੍ਰੀਨਲੈਂਡ ਅਤੇ ਡੈਨਮਾਰਕ ਨੂੰ ਹੀ ਹੈ। ਉਨ੍ਹਾਂ ਕਿਹਾ ਕਿ ਆਰਕਟਿਕ ਖੇਤਰ ਦੀ ਸੁਰੱਖਿਆ ਯੂਰਪ ਦੀਆਂ ਪ੍ਰਮੁੱਖ ਤਰਜੀਹਾਂ ਵਿੱਚੋਂ ਇੱਕ ਹੈ ਅਤੇ ਗ੍ਰੀਨਲੈਂਡ ਦੇ ਭਵਿੱਖ ਬਾਰੇ ਫੈਸਲਾ ਸਿਰਫ ਡੈਨਮਾਰਕ ਅਤੇ ਗ੍ਰੀਨਲੈਂਡ ਦੇ ਲੋਕਾਂ ਦਾ ਅਧਿਕਾਰ ਹੈ।
ਦਰਅਸਲ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਇੱਕ ਬਿਆਨ ਵਿੱਚ ਗ੍ਰੀਨਲੈਂਡ ਨੂੰ ਆਪਣੇ ਨਾਲ ਜੋੜਨ ਬਾਰੇ ਗੱਲ ਕੀਤੀ। ਉਹ ਵੈਨੇਜ਼ੁਏਲਾ ‘ਤੇ ਹਮਲੇ ਬਾਰੇ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ। ਗੱਲਬਾਤ ਦੌਰਾਨ ਟ੍ਰੰਪ ਨੇ ਕਿਹਾ, “ਅਸੀਂ ਗ੍ਰੀਨਲੈਂਡ ਚਾਹੁੰਦੇ ਹਾਂ… ਰੂਸੀ ਅਤੇ ਚੀਨੀ ਜਹਾਜ਼ ਇਸ ਸਮੇਂ ਉੱਥੇ ਹਨ।” ਇਸ ਤੋਂ ਪਹਿਲਾਂ ਵੀ ਉਹ ਕਈ ਵਾਰ ਗ੍ਰੀਨਲੈਂਡ ਨੂੰ ਅਮਰੀਕਾ ਦੇ ਕੰਟਰੋਲ ਹੇਠ ਲਿਆਉਣ ਦੀ ਗੱਲ ਕਰ ਚੁੱਕੇ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























