T-20 World Cup 2026 ਲਈ ਅਫਗਾਨਿਸਤਾਨ ਟੀਮ ਦਾ ਐਲਾਨ
– ਰਾਸ਼ਿਦ ਕਰਨਗੇ ਕਪਤਾਨੀ
– ਜਾਣੋ ਕਿਹੜੇ-ਕਿਹੜੇ ਖਿਡਾਰੀਆਂ ਦੀ ਹੋਈ ਟੀਮ ‘ਚ ਵਾਪਸੀ
ਨਵੀ ਦਿੱਲੀ, 31 ਦਸੰਬਰ 2025 (ਵਿਸ਼ਵ ਵਾਰਤਾ): ਅਫਗਾਨਿਸਤਾਨ ਕ੍ਰਿਕਟ ਬੋਰਡ (ਏ.ਸੀ.ਬੀ.) ਨੇ ਆਈ.ਸੀ.ਸੀ ਪੁਰਸ਼ ਟੀ-20 ਵਿਸ਼ਵ ਕੱਪ 2026 ਲਈ ਆਪਣੀ 15 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਰਾਸ਼ਿਦ ਖਾਨ ਇਸ ਮੈਗਾ ਟੂਰਨਾਮੈਂਟ ਵਿੱਚ ਇੱਕ ਵਾਰ ਫਿਰ ਅਫਗਾਨਿਸਤਾਨ ਦੀ ਕਪਤਾਨੀ ਕਰਨਗੇ। ਇਬਰਾਹਿਮ ਜ਼ਦਰਾਨ ਨੂੰ ਉਪ-ਕਪਤਾਨ ਨਿਯੁਕਤ ਕੀਤਾ ਗਿਆ ਹੈ। ਮੁਜੀਬ ਉਰ ਰਹਿਮਾਨ ਅਤੇ ਨਵੀਨ ਉਲ ਹੱਕ ਦੀ ਟੀਮ ਵਿੱਚ ਵਾਪਸੀ ਹੋਈ ਹੈ। ਇਹੀ ਟੀਮ ਯੂਏਈ ਵਿੱਚ ਵੈਸਟਇੰਡੀਜ਼ ਖ਼ਿਲਾਫ਼ 3 ਮੈਚਾਂ ਦੀ ਟੀ-20 ਲੜੀ ਵੀ ਖੇਡੇਗੀ।
2026 ਦੇ ਟੀ-20 ਵਿਸ਼ਵ ਕੱਪ ਲਈ ਅਫਗਾਨਿਸਤਾਨ ਦੀ ਪੂਰੀ ਟੀਮ
ਰਾਸ਼ਿਦ ਖਾਨ (ਕਪਤਾਨ), ਇਬਰਾਹਿਮ ਜ਼ਦਰਾਨ (ਉਪ-ਕਪਤਾਨ), ਰਹਿਮਾਨਉੱਲ੍ਹਾ ਗੁਰਬਾਜ਼ (ਵਿਕਟਕੀਪਰ), ਮੁਹੰਮਦ ਇਸਹਾਕ (ਵਿਕਟਕੀਪਰ), ਸਦੀਕਉੱਲ੍ਹਾ ਅਟਲ, ਦਰਵੇਸ਼ ਰਸੂਲ, ਸ਼ਾਹਿਦੁੱਲਾ ਕਮਾਲ, ਅਜ਼ਮਤੁੱਲਾ ਉਮਰਜ਼ਈ, ਗੁਲਬਦੀਨ ਨਾਇਬ, ਮੁਹੰਮਦ ਨਬੀ, ਨੂਰ ਅਹਿਮਦ, ਮੁਜੀਬ ਉਰ ਰਹਿਮਾਨ, ਨਵੀਨ ਉਲ ਹੱਕ, ਫਜ਼ਲ ਹੱਕ ਫਾਰੂਕੀ ਅਤੇ ਅਬਦੁੱਲਾ ਅਹਿਮਦਜ਼ਈ।
ਦੱਸ ਦਈਏ ਕਿ ਵਿਸ਼ਵ ਕੱਪ 7 ਮਾਰਚ 2026 ਤੋਂ ਸ਼ੁਰੂ ਹੋ ਰਿਹਾ ਹੈ। ਅਫਗਾਨਿਸਤਾਨ ਨੂੰ ਨਿਊਜ਼ੀਲੈਂਡ, ਦੱਖਣੀ ਅਫਰੀਕਾ, ਯੂਏਈ ਅਤੇ ਕੈਨੇਡਾ ਦੇ ਨਾਲ ਗਰੁੱਪ ਡੀ ਵਿੱਚ ਰੱਖਿਆ ਗਿਆ ਹੈ। ਅਫਗਾਨਿਸਤਾਨ ਆਪਣਾ ਪਹਿਲਾ ਮੈਚ 8 ਫਰਵਰੀ ਨੂੰ ਚੇਨਈ ਵਿੱਚ ਨਿਊਜ਼ੀਲੈਂਡ ਵਿਰੁੱਧ ਖੇਡੇਗਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























