• Latest
  • Trending
SSP ਡਾ. ਜੋਤੀ ਯਾਦਵ ਬੈਂਸ ਦੀ ਅਗਵਾਈ ਹੇਠ ਖੰਨਾ ਪੁਲਿਸ ਨੇ ਸਾਲ 2025 ਵਿੱਚ ਬਣਾਇਆ ਨਵਾਂ ਰਿਕਾਰਡ

SSP ਡਾ. ਜੋਤੀ ਯਾਦਵ ਬੈਂਸ ਦੀ ਅਗਵਾਈ ਹੇਠ ਖੰਨਾ ਪੁਲਿਸ ਨੇ ਸਾਲ 2025 ਵਿੱਚ ਬਣਾਇਆ ਨਵਾਂ ਰਿਕਾਰਡ

6 months ago
Punjab ਕਾਂਗਰਸ ਦੇ ਆਗੂਆਂ ਦੀ ਦਿੱਲੀ ‘ਚ KC ਵੇਣੂਗੋਪਾਲ ਨਾਲ ਅੰਤਿਮ ਮੀਟਿੰਗ ਅੱਜ

Punjab ਕਾਂਗਰਸ ਦੇ ਆਗੂਆਂ ਦੀ ਦਿੱਲੀ ‘ਚ KC ਵੇਣੂਗੋਪਾਲ ਨਾਲ ਅੰਤਿਮ ਮੀਟਿੰਗ ਅੱਜ

4 minutes ago
Punjab: ਪੁਲਿਸ ਕਸਟਡੀ ‘ਚੋਂ ਮੁਲਜ਼ਮ ਫਰਾਰ, ਭਾਲ ਲਈ CCTV ਖੰਗਾਲ ਰਹੀ ਪੁਲਿਸ

Punjab: ਪੁਲਿਸ ਕਸਟਡੀ ‘ਚੋਂ ਮੁਲਜ਼ਮ ਫਰਾਰ, ਭਾਲ ਲਈ CCTV ਖੰਗਾਲ ਰਹੀ ਪੁਲਿਸ

37 minutes ago
Europe ‘ਚ ਪੈ ਰਹੀ ਭਿਆਨਕ ਗਰਮੀ, ਇੱਕਲੇ ਫਰਾਂਸ ‘ਚ ਹੀ ਹੁਣ ਤੱਕ 50 ਤੋਂ ਵੱਧ ਮੌਤਾਂ

Europe ‘ਚ ਪੈ ਰਹੀ ਭਿਆਨਕ ਗਰਮੀ, ਇੱਕਲੇ ਫਰਾਂਸ ‘ਚ ਹੀ ਹੁਣ ਤੱਕ 50 ਤੋਂ ਵੱਧ ਮੌਤਾਂ

1 hour ago
Cricket: ਨਾਬਾਲਿਗ ਹੋਣ ਕਾਰਨ ਵੈਭਵ ਸੂਰਿਆਵੰਸ਼ੀ ਨੂੰ ICC ਦੀ ਬਾਲ ਸੁਰੱਖਿਆ ਨੀਤੀ ਦੇ ਅਧਾਰ ‘ਤੇ ਮਿਲਣਗੀਆਂ ਇਹ ਸਹੂਲਤਾਂ

Cricket: ਨਾਬਾਲਿਗ ਹੋਣ ਕਾਰਨ ਵੈਭਵ ਸੂਰਿਆਵੰਸ਼ੀ ਨੂੰ ICC ਦੀ ਬਾਲ ਸੁਰੱਖਿਆ ਨੀਤੀ ਦੇ ਅਧਾਰ ‘ਤੇ ਮਿਲਣਗੀਆਂ ਇਹ ਸਹੂਲਤਾਂ

2 hours ago
National: ਅਹਿਮਦਾਬਾਦ ਏਅਰਪੋਰਟ ‘ਤੇ ਵੱਡਾ ਹਾਦਸਾ ਹੋਣੋਂ ਟਲਿਆ

National: ਅਹਿਮਦਾਬਾਦ ਏਅਰਪੋਰਟ ‘ਤੇ ਵੱਡਾ ਹਾਦਸਾ ਹੋਣੋਂ ਟਲਿਆ

2 hours ago
HSGMC ਦੇ ਪ੍ਰਧਾਨ ਝੀਂਡਾ ਨੇ ਸ਼ਾਹਬਾਦ ਮੀਰੀ ਪੀਰੀ ਦੇ ਡਾਕਟਰਾਂ ਤੇ ਸਟਾਫ ਦੀਆਂ ਤਨਖਾਹਾਂ ਦੇਣ ਲਈ SGPC ਨੂੰ ਕੀਤੀ ਅਪੀਲ

HSGMC ਦੇ ਪ੍ਰਧਾਨ ਝੀਂਡਾ ਨੇ ਸ਼ਾਹਬਾਦ ਮੀਰੀ ਪੀਰੀ ਦੇ ਡਾਕਟਰਾਂ ਤੇ ਸਟਾਫ ਦੀਆਂ ਤਨਖਾਹਾਂ ਦੇਣ ਲਈ SGPC ਨੂੰ ਕੀਤੀ ਅਪੀਲ

3 hours ago
Punjab: ਮੁੱਖ ਮੰਤਰੀ ਭਗਵੰਤ ਮਾਨ ਅੱਜ ਤੋਂ ਸੰਗਰੂਰ ਦੇ ਦੋ ਦਿਨਾਂ ਦੌਰੇ ‘ਤੇ

Punjab: ਮੁੱਖ ਮੰਤਰੀ ਭਗਵੰਤ ਮਾਨ ਅੱਜ ਤੋਂ ਸੰਗਰੂਰ ਦੇ ਦੋ ਦਿਨਾਂ ਦੌਰੇ ‘ਤੇ

3 hours ago
National: ਭਾਰਤ ਦੇ ਇਸ ਸੂਬੇ ‘ਚ ਵੀ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

National: ਭਾਰਤ ਦੇ ਇਸ ਸੂਬੇ ‘ਚ ਵੀ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

3 hours ago
Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

4 hours ago
Bathinda ਪੈਟਰੋਲ ਬੰਬ ਹਮਲਾ ਮਾਮਲਾ: ਜਾਂਚ ਵਿੱਚ NIA ਦੀ ਐਂਟਰੀ !

Bathinda ਪੈਟਰੋਲ ਬੰਬ ਹਮਲਾ ਮਾਮਲਾ: ਜਾਂਚ ਵਿੱਚ NIA ਦੀ ਐਂਟਰੀ !

4 hours ago
Womens T20 World Cup: ਅੱਜ ਭਾਰਤ ਦਾ ਮੁਕਾਬਲਾ ਬੰਗਲਾਦੇਸ਼ ਨਾਲ

Womens T20 World Cup: ਅੱਜ ਭਾਰਤ ਦਾ ਮੁਕਾਬਲਾ ਬੰਗਲਾਦੇਸ਼ ਨਾਲ

4 hours ago
International: ਵੈਨੇਜ਼ੁਏਲਾ ਵਿੱਚ ਲਗਾਤਾਰ ਆਏ ਦੋ ਸ਼ਕਤੀਸ਼ਾਲੀ ਭੂਚਾਲ

International: ਵੈਨੇਜ਼ੁਏਲਾ ਵਿੱਚ ਲਗਾਤਾਰ ਆਏ ਦੋ ਸ਼ਕਤੀਸ਼ਾਲੀ ਭੂਚਾਲ

4 hours ago
Hindi News
English News
Thursday, June 25, 2026
No Result
View All Result
40 °c
Chandigarh
36 ° Fri
37 ° Sat
37 ° Sun
38 ° Mon
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

SSP ਡਾ. ਜੋਤੀ ਯਾਦਵ ਬੈਂਸ ਦੀ ਅਗਵਾਈ ਹੇਠ ਖੰਨਾ ਪੁਲਿਸ ਨੇ ਸਾਲ 2025 ਵਿੱਚ ਬਣਾਇਆ ਨਵਾਂ ਰਿਕਾਰਡ

December 30, 2025
in ਖਬਰਾਂ, ਪੰਜਾਬ
SSP ਡਾ. ਜੋਤੀ ਯਾਦਵ ਬੈਂਸ ਦੀ ਅਗਵਾਈ ਹੇਠ ਖੰਨਾ ਪੁਲਿਸ ਨੇ ਸਾਲ 2025 ਵਿੱਚ ਬਣਾਇਆ ਨਵਾਂ ਰਿਕਾਰਡ

SSP ਡਾ. ਜੋਤੀ ਯਾਦਵ ਬੈਂਸ ਦੀ ਅਗਵਾਈ ਹੇਠ ਖੰਨਾ ਪੁਲਿਸ ਨੇ ਸਾਲ 2025 ਵਿੱਚ ਬਣਾਇਆ ਨਵਾਂ ਰਿਕਾਰਡ

ਲੁਧਿਆਣਾ, 30 ਦਸੰਬਰ 2025 (ਵਿਸ਼ਵ ਵਾਰਤਾ): ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਨਸ਼ਿਆਂ ਅਤੇ ਅਪਰਾਧਾਂ ਖਿਲਾਫ ਦਿੱਤੇ ਗਏ ਸਖ਼ਤ ਤੇ ਸਪਸ਼ਟ ਨਿਰਦੇਸ਼ਾਂ ਦੇ ਤਹਿਤ ਪੁਲਿਸ ਜਿਲ੍ਹਾ ਖੰਨਾ ਨੇ ਸਾਲ 2025 ਦੌਰਾਨ ਬੇਹੱਦ ਸ਼ਾਨਦਾਰ ਅਤੇ ਇਤਿਹਾਸਕ ਕਾਰਗੁਜ਼ਾਰੀ ਦਰਜ ਕੀਤੀ ਹੈ। ਨਸ਼ਾ ਤਸਕਰੀ, ਸੰਗੀਨ ਅਪਰਾਧਾਂ, ਗੈਰਕਾਨੂੰਨੀ ਅਸਲੇ ਅਤੇ ਭਗੌੜਿਆਂ ਖਿਲਾਫ ਕੀਤੀ ਗਈ ਲਗਾਤਾਰ ਕਾਰਵਾਈ ਕਾਰਨ ਖੰਨਾ ਪੁਲਿਸ ਦੀ ਕਾਰਗੁਜ਼ਾਰੀ ਅੱਜ ਲੋਕਾਂ ਲਈ ਭਰੋਸੇ ਦੀ ਮਿਸਾਲ ਬਣ ਗਈ ਹੈ। ਅਜਿਹਾ ਐਸਐਸਪੀ (SSP) ਡਾ. ਜੋਤੀ ਯਾਦਵ ਬੈਂਸ (ਆਈਪੀਐਸ) ਦੀ ਅਗਵਾਈ ਸਦਕਾ ਹੋਇਆ।

ਇਸ ਸਬੰਧੀ ਵਿਸਤਾਰ ਨਾਲ ਜਾਣਕਾਰੀ ਦਿੰਦਿਆਂ ਪੁਲਿਸ ਜਿਲ੍ਹਾ ਖੰਨਾ ਦੇ ਐਸਐਸਪੀ ਡਾ. ਜੋਤੀ ਯਾਦਵ ਬੈਂਸ (ਆਈਪੀਐਸ) ਨੇ ਦੱਸਿਆ ਕਿ ਡੀਜੀਪੀ ਗੌਰਵ ਯਾਦਵ ਦੀ “ਜ਼ੀਰੋ ਟਾਲਰੈਂਸ” ਨੀਤੀ ਨੂੰ ਜਮੀਨੀ ਪੱਧਰ ‘ਤੇ ਲਾਗੂ ਕਰਦੇ ਹੋਏ ਖੰਨਾ ਪੁਲਿਸ ਨੇ ਨਸ਼ਿਆਂ ਖਿਲਾਫ ਬੇਰੋਕ ਤੇ ਨਿਰੰਤਰ ਮੁਹਿੰਮ ਚਲਾਈ, ਜਿਸਦੇ ਨਤੀਜੇ ਸਾਲ 2025 ਵਿੱਚ ਸਾਫ਼ ਤੌਰ ‘ਤੇ ਨਜ਼ਰ ਆਏ ਹਨ। ਐਸਐਸਪੀ ਨੇ ਦੱਸਿਆ ਕਿ ਪੁਲਿਸ ਜਿਲ੍ਹਾ ਖੰਨਾ ਅੰਦਰ ਤਿੰਨ ਸਬ ਡਵੀਜ਼ਨਾਂ ਖੰਨਾ, ਪਾਇਲ ਅਤੇ ਸਮਰਾਲਾ ਹਨ, ਜਿਨ੍ਹਾਂ ਦੇ ਅਧੀਨ ਸਦਰ ਥਾਣਾ ਖੰਨਾ, ਸਿਟੀ ਥਾਣਾ ਖੰਨਾ, ਸਿਟੀ ਥਾਣਾ-2, ਪਾਇਲ, ਮਲੌਦ, ਦੋਰਾਹਾ, ਸਮਰਾਲਾ ਅਤੇ ਮਾਛੀਵਾੜਾ ਸਾਹਿਬ ਸਮੇਤ ਕੁੱਲ 8 ਪੁਲਿਸ ਸਟੇਸ਼ਨ ਕੰਮ ਕਰ ਰਹੇ ਹਨ। ਇਨ੍ਹਾਂ ਸਾਰੇ ਥਾਣਿਆਂ ਨੇ ਇਕਜੁੱਟ ਹੋ ਕੇ ਅਪਰਾਧੀਆਂ ਖਿਲਾਫ ਪ੍ਰਭਾਵਸ਼ਾਲੀ ਕਾਰਵਾਈ ਕੀਤੀ।

ਉਨ੍ਹਾਂ ਦੱਸਿਆ ਕਿ ਸਾਲ 2025 ਦੌਰਾਨ ਖੰਨਾ ਪੁਲਿਸ ਵੱਲੋਂ ਨਸ਼ਾ ਤਸਕਰੀ ਦੇ 719 ਕੇਸ ਦਰਜ ਕਰਕੇ 1250 ਛੋਟੇ ਤੇ ਵੱਡੇ ਨਸ਼ਾ ਤਸਕਰ ਕਾਬੂ ਕੀਤੇ ਗਏ। ਜਦਕਿ ਸਾਲ 2024 ਵਿੱਚ ਨਸ਼ਾ ਤਸਕਰੀ ਦੇ 246 ਕੇਸ ਦਰਜ ਹੋਏ ਸਨ ਅਤੇ 332 ਨਸ਼ਾ ਤਸਕਰ ਫੜੇ ਗਏ ਸਨ। ਇਹ ਅੰਕੜੇ ਸਾਫ਼ ਸਾਬਤ ਕਰਦੇ ਹਨ ਕਿ 2025 ਵਿੱਚ ਨਸ਼ਿਆਂ ਖਿਲਾਫ ਮੁਹਿੰਮ ਕਈ ਗੁਣਾ ਤੇਜ਼ ਹੋਈ।

ਐਸਐਸਪੀ ਡਾ. ਜੋਤੀ ਯਾਦਵ ਬੈਂਸ ਨੇ ਦੱਸਿਆ ਕਿ ਇਸ ਦੌਰਾਨ ਖੰਨਾ ਪੁਲਿਸ ਵੱਲੋਂ 8 ਕਿੱਲੋ 268 ਗ੍ਰਾਮ 62 ਮਿਲੀਗ੍ਰਾਮ ਹੈਰੋਇਨ, 12 ਕਿੱਲੋ 240 ਗ੍ਰਾਮ ਅਫੀਮ, 12 ਕੁਇੰਟਲ 59 ਕਿੱਲੋ ਭੁੱਕੀ, 526 ਗ੍ਰਾਮ 71 ਮਿਲੀਗ੍ਰਾਮ ਨਸ਼ੀਲਾ ਪਾਊਡਰ, 25 ਕਿੱਲੋ 575 ਗ੍ਰਾਮ ਗਾਂਜਾ, 14 ਗ੍ਰਾਮ 5 ਮਿਲੀਗ੍ਰਾਮ ਸਮੈਕ, 40 ਕਿੱਲੋ ਕਾਲੀ ਖਸਖਸ, 20 ਕਿੱਲੋ 1 ਗ੍ਰਾਮ 94 ਮਿਲੀਗ੍ਰਾਮ ਆਈਸ ਡਰੱਗ, 1082 ਨਸ਼ੀਲੇ ਕੈਪਸੂਲ, 21 ਹਜ਼ਾਰ ਤੋਂ ਵੱਧ ਗੋਲੀਆਂ, 100 ਟੀਕੇ, 20 ਸ਼ੀਸ਼ੀਆਂ ਅਤੇ 190 ਭੁੱਕੀ ਦੇ ਪੌਦੇ ਬਰਾਮਦ ਕੀਤੇ ਗਏ। ਇਸ ਤੋਂ ਇਲਾਵਾ ਨਸ਼ਾ ਤਸਕਰੀ ਨਾਲ ਜੁੜੀ 31 ਲੱਖ 91 ਹਜ਼ਾਰ 230 ਰੁਪਏ ਡਰੱਗ ਮਨੀ ਵੀ ਬਰਾਮਦ ਕੀਤੀ ਗਈ।

ਨਸ਼ਾ ਤਸਕਰੀ ਨਾਲ ਜੁੜੇ ਮੈਡੀਕਲ ਸਟੋਰਾਂ ਖਿਲਾਫ ਵੀ ਖੰਨਾ ਪੁਲਿਸ ਨੇ ਸਖ਼ਤ ਰੁਖ ਅਪਣਾਇਆ। ਤਿੰਨ ਮੈਡੀਕਲ ਸਟੋਰ ਮਾਲਕਾਂ ਖਿਲਾਫ ਕੇਸ ਦਰਜ ਕੀਤੇ ਗਏ, ਇਕ ਦਾ ਲਾਇਸੰਸ ਰੱਦ ਕਰਵਾਇਆ ਗਿਆ ਅਤੇ ਦੋ ਦੁਕਾਨਾਂ ਨੂੰ ਸੀਲ ਕੀਤਾ ਗਿਆ। ਇਸਦੇ ਨਾਲ ਹੀ ਕਮਰਸ਼ੀਅਲ ਰਿਕਵਰੀ ਦੇ 24 ਕੇਸ ਦਰਜ ਕਰਕੇ 51 ਵੱਡੇ ਨਸ਼ਾ ਤਸਕਰ ਕਾਬੂ ਕੀਤੇ ਗਏ, ਜਦਕਿ 2024 ਵਿੱਚ ਇਹ ਗਿਣਤੀ 21 ਕੇਸ ਅਤੇ 36 ਤਸਕਰਾਂ ਦੀ ਸੀ।

ਸੰਗੀਨ ਅਪਰਾਧਾਂ ਦੇ ਮਾਮਲਿਆਂ ਵਿੱਚ ਵੀ ਖੰਨਾ ਪੁਲਿਸ ਨੇ ਬੇਹੱਦ ਪ੍ਰਭਾਵਸ਼ਾਲੀ ਕੰਮ ਕੀਤਾ। ਸਾਲ 2025 ਵਿੱਚ ਹੋਏ 171 ਸੰਗੀਨ ਅਪਰਾਧਾਂ ਦੇ ਕੇਸਾਂ ਨੂੰ ਪਹਿਲ ਦੇ ਆਧਾਰ ‘ਤੇ ਟਰੇਸ ਕੀਤਾ ਗਿਆ ਅਤੇ 238 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਐਸਐਸਪੀ ਨੇ ਖਾਸ ਤੌਰ ‘ਤੇ ਦੱਸਿਆ ਕਿ ਡੀਜੀਪੀ ਗੌਰਵ ਯਾਦਵ ਦੇ ਨਿਰਦੇਸ਼ਾਂ ਅਨੁਸਾਰ ਕੋਈ ਵੀ ਸੰਗੀਨ ਕੇਸ ਅਨਟ੍ਰੇਸ ਨਹੀਂ ਛੱਡਿਆ ਗਿਆ। ਇਸਦੇ ਨਾਲ ਹੀ ਅਸਲਾ ਐਕਟ ਅਧੀਨ 14 ਕੇਸ ਦਰਜ ਕਰਕੇ 29 ਮੁਲਜ਼ਮ ਕਾਬੂ ਕੀਤੇ ਗਏ, ਜਿਨ੍ਹਾਂ ਕੋਲੋਂ 42 ਪਿਸਤੌਲ/ਰਿਵਾਲਵਰ, 33 ਮੈਗਜ਼ੀਨ ਅਤੇ 65 ਕਾਰਤੂਸ ਬਰਾਮਦ ਹੋਏ। ਐਕਸਾਇਜ਼ ਐਕਟ ਦੇ ਮਾਮਲਿਆਂ ਵਿੱਚ 80 ਕੇਸ ਦਰਜ ਕਰਕੇ 92 ਮੁਲਜ਼ਮ ਫੜੇ ਗਏ।

ਪੁਲਿਸ-ਪਬਲਿਕ ਸਾਂਝ ਮਜ਼ਬੂਤ ਕਰਨ ਅਤੇ ਲੋਕਾਂ ਨੂੰ ਨਸ਼ਿਆਂ ਖਿਲਾਫ ਜਾਗਰੂਕ ਕਰਨ ਲਈ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ 3016 ਸੰਪਰਕ ਮੀਟਿੰਗਾਂ ਕੀਤੀਆਂ ਗਈਆਂ। ਨਸ਼ਾ ਛੱਡਣ ਲਈ ਤਿਆਰ ਹੋਏ 4085 ਲੋਕਾਂ ਦਾ ਇਲਾਜ ਸਰਕਾਰੀ ਨਸ਼ਾ ਮੁਕਤੀ ਕੇਂਦਰਾਂ ਵਿੱਚ ਸ਼ੁਰੂ ਕਰਵਾਇਆ ਗਿਆ। ਇਸ ਦੌਰਾਨ 107 ਵਾਰ ਕੈਸੋ ਆਪ੍ਰੇਸ਼ਨ ਚਲਾਏ ਗਏ ਅਤੇ 343 ਪਿੰਡਾਂ ਨੂੰ ਨਸ਼ਾ ਮੁਕਤੀ ਪਿੰਡ ਬਣਾਇਆ ਗਿਆ। ਐਨਡੀਪੀਐਸ ਐਕਟ ਦੀ ਧਾਰਾ 68ਐਫ ਅਧੀਨ 8 ਵਿਅਕਤੀਆਂ ਦੀਆਂ ਜਾਇਦਾਦਾਂ ਸੀਜ਼ ਕਰਵਾਈਆਂ ਗਈਆਂ, ਜਿਨ੍ਹਾਂ ਦੀ ਕੀਮਤ ਲਗਭਗ 1 ਕਰੋੜ 29 ਲੱਖ ਰੁਪਏ ਹੈ।

ਭਗੌੜਿਆਂ ਖਿਲਾਫ ਵੀ ਖੰਨਾ ਪੁਲਿਸ ਨੇ ਸਖ਼ਤ ਕਾਰਵਾਈ ਕਰਦਿਆਂ 40 ਭਗੌੜਿਆਂ ਨੂੰ ਕਾਬੂ ਕੀਤਾ, ਜਿਨ੍ਹਾਂ ਵਿੱਚੋਂ 9 ਨਸ਼ਾ ਤਸਕਰੀ ਕੇਸਾਂ ਨਾਲ ਸਬੰਧਤ ਸਨ। ਇਸ ਤੋਂ ਇਲਾਵਾ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ ਅਤੇ ਸਿਹਤਮੰਦ ਗਤੀਵਿਧੀਆਂ ਨੂੰ ਵੀ ਉਤਸ਼ਾਹਿਤ ਕੀਤਾ ਗਿਆ। ਖੰਨਾ ਪੁਲਿਸ ਵੱਲੋਂ ਮੈਰਾਥਨ ਦੌੜ, ਫੁੱਟਬਾਲ, ਕ੍ਰਿਕਟ ਅਤੇ ਵਾਲੀਬਾਲ ਟੂਰਨਾਮੈਂਟ, ਯੋਗਾ ਈਵੈਂਟ ਅਤੇ ਰਨ ਫਾਰ ਯੂਨਿਟੀ ਵਰਗੇ ਪ੍ਰੋਗਰਾਮ ਕਰਵਾਏ ਗਏ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Tags: Breaking news in PunjabiLatest News In Punjabipunjab newsPunjab news in Punjabissptop headlines in Punjabi
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Punjab ਕਾਂਗਰਸ ਦੇ ਆਗੂਆਂ ਦੀ ਦਿੱਲੀ ‘ਚ KC ਵੇਣੂਗੋਪਾਲ ਨਾਲ ਅੰਤਿਮ ਮੀਟਿੰਗ ਅੱਜ

Punjab ਕਾਂਗਰਸ ਦੇ ਆਗੂਆਂ ਦੀ ਦਿੱਲੀ ‘ਚ KC ਵੇਣੂਗੋਪਾਲ ਨਾਲ ਅੰਤਿਮ ਮੀਟਿੰਗ ਅੱਜ

by Ranjit Singh
June 25, 2026
0

Punjab ਕਾਂਗਰਸ ਦੇ ਆਗੂਆਂ ਦੀ ਦਿੱਲੀ 'ਚ KC ਵੇਣੂਗੋਪਾਲ ਨਾਲ ਅੰਤਿਮ ਮੀਟਿੰਗ ਅੱਜ - ਸੁਖਜਿੰਦਰ ਰੰਧਾਵਾ ਪਹੁੰਚੇ ਵੇਣੂਗੋਪਾਲ ਦੇ ਘਰ...

Punjab: ਪੁਲਿਸ ਕਸਟਡੀ ‘ਚੋਂ ਮੁਲਜ਼ਮ ਫਰਾਰ, ਭਾਲ ਲਈ CCTV ਖੰਗਾਲ ਰਹੀ ਪੁਲਿਸ

Punjab: ਪੁਲਿਸ ਕਸਟਡੀ ‘ਚੋਂ ਮੁਲਜ਼ਮ ਫਰਾਰ, ਭਾਲ ਲਈ CCTV ਖੰਗਾਲ ਰਹੀ ਪੁਲਿਸ

by Ranjit Singh
June 25, 2026
0

Punjab: ਪੁਲਿਸ ਕਸਟਡੀ 'ਚੋਂ ਮੁਲਜ਼ਮ ਫਰਾਰ, ਭਾਲ ਲਈ CCTV ਖੰਗਾਲ ਰਹੀ ਪੁਲਿਸ ਲੁਧਿਆਣਾ, 25 ਜੂਨ (ਵਿਸ਼ਵ ਵਾਰਤਾ): ਲੁਧਿਆਣਾ ਦੇ ਸਿਵਲ...

Europe ‘ਚ ਪੈ ਰਹੀ ਭਿਆਨਕ ਗਰਮੀ, ਇੱਕਲੇ ਫਰਾਂਸ ‘ਚ ਹੀ ਹੁਣ ਤੱਕ 50 ਤੋਂ ਵੱਧ ਮੌਤਾਂ

Europe ‘ਚ ਪੈ ਰਹੀ ਭਿਆਨਕ ਗਰਮੀ, ਇੱਕਲੇ ਫਰਾਂਸ ‘ਚ ਹੀ ਹੁਣ ਤੱਕ 50 ਤੋਂ ਵੱਧ ਮੌਤਾਂ

by Ranjit Singh
June 25, 2026
0

Europe 'ਚ ਪੈ ਰਹੀ ਭਿਆਨਕ ਗਰਮੀ, ਇੱਕਲੇ ਫਰਾਂਸ 'ਚ ਹੀ ਹੁਣ ਤੱਕ 50 ਤੋਂ ਵੱਧ ਮੌਤਾਂ ਨਵੀਂ ਦਿੱਲੀ, 25 ਜੂਨ...

Cricket: ਨਾਬਾਲਿਗ ਹੋਣ ਕਾਰਨ ਵੈਭਵ ਸੂਰਿਆਵੰਸ਼ੀ ਨੂੰ ICC ਦੀ ਬਾਲ ਸੁਰੱਖਿਆ ਨੀਤੀ ਦੇ ਅਧਾਰ ‘ਤੇ ਮਿਲਣਗੀਆਂ ਇਹ ਸਹੂਲਤਾਂ

Cricket: ਨਾਬਾਲਿਗ ਹੋਣ ਕਾਰਨ ਵੈਭਵ ਸੂਰਿਆਵੰਸ਼ੀ ਨੂੰ ICC ਦੀ ਬਾਲ ਸੁਰੱਖਿਆ ਨੀਤੀ ਦੇ ਅਧਾਰ ‘ਤੇ ਮਿਲਣਗੀਆਂ ਇਹ ਸਹੂਲਤਾਂ

by Ranjit Singh
June 25, 2026
0

Cricket: ਨਾਬਾਲਿਗ ਹੋਣ ਕਾਰਨ ਵੈਭਵ ਸੂਰਿਆਵੰਸ਼ੀ ਨੂੰ ICC ਦੀ ਬਾਲ ਸੁਰੱਖਿਆ ਨੀਤੀ ਦੇ ਅਧਾਰ 'ਤੇ ਮਿਲਣਗੀਆਂ ਇਹ ਸਹੂਲਤਾਂ ਨਵੀਂ ਦਿੱਲੀ,...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Punjab ਕਾਂਗਰਸ ਦੇ ਆਗੂਆਂ ਦੀ ਦਿੱਲੀ ‘ਚ KC ਵੇਣੂਗੋਪਾਲ ਨਾਲ ਅੰਤਿਮ ਮੀਟਿੰਗ ਅੱਜ

Punjab ਕਾਂਗਰਸ ਦੇ ਆਗੂਆਂ ਦੀ ਦਿੱਲੀ ‘ਚ KC ਵੇਣੂਗੋਪਾਲ ਨਾਲ ਅੰਤਿਮ ਮੀਟਿੰਗ ਅੱਜ

by Ranjit Singh
June 25, 2026
0

Punjab ਕਾਂਗਰਸ ਦੇ ਆਗੂਆਂ ਦੀ ਦਿੱਲੀ 'ਚ KC ਵੇਣੂਗੋਪਾਲ ਨਾਲ ਅੰਤਿਮ ਮੀਟਿੰਗ ਅੱਜ - ਸੁਖਜਿੰਦਰ ਰੰਧਾਵਾ ਪਹੁੰਚੇ ਵੇਣੂਗੋਪਾਲ ਦੇ ਘਰ...

Most Popular

Top 10 News: ਅੱਜ ਦੀਆਂ ਵੱਡੀਆਂ ਖਬਰਾਂ

Top 10 News: ਅੱਜ ਦੀਆਂ ਵੱਡੀਆਂ ਖਬਰਾਂ

by Jaspreet Kaur
4 days ago
0

Top 10 News: ਅੱਜ ਦੀਆਂ ਵੱਡੀਆਂ ਖਬਰਾਂ ਚੰਡੀਗੜ੍ਹ, 21 ਜੂਨ 2026 (ਵਿਸ਼ਵ ਵਾਰਤਾ) : ਅੱਜ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (Top...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 