Bangladesh ‘ਚ ਇੱਕ ਹੋਰ ਹਿੰਦੂ ਵਿਅਕਤੀ ਦਾ ਕਤਲ
ਨਵੀ ਦਿੱਲੀ, 30 ਦਸੰਬਰ 2025 (ਵਿਸ਼ਵ ਵਾਰਤਾ): ਬੰਗਲਾਦੇਸ਼ ਤੋਂ ਇੱਕ ਵਾਰ ਫਿਰ ਦਿਲ ਦਹਿਲਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ। ਦੀਪੂ ਚੰਦਰ ਦਾਸ ਅਤੇ ਅੰਮ੍ਰਿਤ ਮੰਡਲ ਤੋਂ ਬਾਅਦ ਇੱਕ ਹੋਰ ਹਿੰਦੂ ਦਾ ਕਤਲ ਕਰ ਦਿੱਤਾ ਗਿਆ ਹੈ। ਤਾਜ਼ਾ ਜਾਣਕਾਰੀ ਅਨੁਸਾਰ ਬਜੇਂਦਰ ਬਿਸਵਾਸ (42) ਦੀ ਗੋਲੀ ਮਾਰ ਕੇ ਹਤਿਆ ਕਰ ਦਿੱਤੀ ਗਈ। ਪੁਲਿਸ ਨੇ ਉਸਦੇ ਸਾਥੀ ਨੋਮਾਨ ਮੀਆਂ (29) ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਘਟਨਾ ਇੱਕ ਟੈਕਸਟਾਈਲ ਫੈਕਟਰੀ ਵਿੱਚ ਵਾਪਰੀ, ਜਿੱਥੇ ਨੋਮਾਨ ਮੀਆਂ ਨਾਮ ਦੇ ਇੱਕ ਵਿਅਕਤੀ ਨੇ ਬਜੇਂਦਰ ਬਿਸਵਾਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਹ ਘਟਨਾ ਇੱਕ ਕੱਪੜਾ ਫੈਕਟਰੀ ਵਿੱਚ ਵਾਪਰੀ। ਇਹ ਘਟਨਾ ਅਜਿਹੇ ਸਮੇਂ ਵਾਪਰੀ ਹੈ ਜਦੋਂ ਦੇਸ਼ ਵਿੱਚ ਹਿੰਦੂਆਂ ਦੀ ਸੁਰੱਖਿਆ ਨੂੰ ਲੈ ਕੇ ਪਹਿਲਾਂ ਹੀ ਸਵਾਲ ਉਠਾਏ ਜਾ ਰਹੇ ਹਨ। ਇਹ ਘਟਨਾ ਸੋਮਵਾਰ, 29 ਦਸੰਬਰ ਨੂੰ ਦੇਰ ਸ਼ਾਮ ਕਰੀਬ ਮਹਿਰਾਬਾੜੀ ਇਲਾਕੇ ਵਿੱਚ ਸਥਿਤ ਸੁਲਤਾਨਾ ਸਵੈਟਰਸ ਲਿਮਟਿਡ (ਲਬੀਬ ਗਰੁੱਪ) ਦੇ ਅੰਦਰ ਵਾਪਰੀ। ਗੋਲੀ ਬਜੇਂਦਰ ਦੇ ਖੱਬੇ ਪੱਟ ਵਿੱਚ ਲੱਗੀ। ਉਸਨੂੰ ਤੁਰੰਤ ਭਾਲੂਕਾ ਉਪ-ਜ਼ਿਲ੍ਹਾ ਸਿਹਤ ਕੰਪਲੈਕਸ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਪੁਲਿਸ ਨੇ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਸਰਕਾਰੀ ਬੰਦੂਕ ਜ਼ਬਤ ਕਰ ਲਈ ਹੈ। ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























