Priyanka Vadra ਦੇ ਪੁੱਤਰ ਦੀ ਮੰਗਣੀ ਕੱਲ੍ਹ! ਜਾਣੋ ਕੌਣ ਹੈ ਪ੍ਰਿਯੰਕਾ ਦੀ ਹੋਣ ਵਾਲੀ ਨੂੰਹ ਅਵੀਵਾ ਬੇਗ?
ਨਵੀ ਦਿੱਲੀ, 30 ਦਸੰਬਰ 2025 (ਵਿਸ਼ਵ ਵਾਰਤਾ) : ਵਾਇਨਾਡ ਤੋਂ ਕਾਂਗਰਸ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ (Priyanka Vadra) ਅਤੇ ਕਾਰੋਬਾਰੀ ਰਾਬਰਟ ਵਾਡਰਾ ਦੇ ਪੁੱਤਰ ਰੇਹਾਨ ਵਾਡਰਾ ਦੀ ਜਲਦ ਹੀ ਮੰਗਣੀ ਹੋਣ ਜਾ ਰਹੀ ਹੈ। ਮੰਗਣੀ ਸਮਾਗਮ ਕੱਲ੍ਹ ਰਾਜਸਥਾਨ ਦੇ ਰਣਥੰਬੋਰ ਵਿੱਚ ਹੋਵੇਗਾ ਅਤੇ ਵਿਆਹ ਦੀ ਤਾਰੀਖ਼ ਜਲਦੀ ਹੀ ਸਾਹਮਣੇ ਆਵੇਗੀ। ਦਿਲਚਸਪ ਗੱਲ ਇਹ ਹੈ ਕਿ ਪ੍ਰਿਯੰਕਾ ਦੀ ਹੋਣ ਵਾਲੀ ਕੁੜਮਣੀ ਉਨ੍ਹਾਂ ਦੀ ਸਹੇਲੀ ਹੀ ਹੈ।
ਦੱਸ ਦਈਏ ਕਿ ਪ੍ਰਿਯੰਕਾ ਦੀ ਕੁੜਮਣੀ ਦਾ ਨਾਮ ਨੰਦਿਤਾ ਬੇਗ ਹੈ, ਜੋ ਇੱਕ ਇੰਟੀਰੀਅਰ ਡਿਜ਼ਾਈਨਰ ਹੈ। ਸੂਤਰਾਂ ਦਾ ਕਹਿਣਾ ਹੈ ਕਿ ਨੰਦਿਤਾ ਬੇਗ ਅਤੇ ਪ੍ਰਿਯੰਕਾ ਗਾਂਧੀ ਨੇ ਸਾਂਝੇ ਤੌਰ ‘ਤੇ ਕਾਂਗਰਸ ਦੇ ਨਵੇਂ ਹੈੱਡਕੁਆਰਟਰ, ਇੰਦਰਾ ਭਵਨ ਦਾ ਅੰਦਰੂਨੀ ਹਿੱਸਾ ਡਿਜ਼ਾਈਨ ਕੀਤਾ ਹੈ। ਰੇਹਾਨ ਅਤੇ ਅਵੀਵਾ ਕਈ ਸਾਲਾਂ ਤੋਂ ਇਕ ਦੂਜੇ ਨੂੰ ਜਾਣਦੇ ਹਨ। ਦੋਵੇਂ ਇੱਕੋ ਸਕੂਲ ਵਿੱਚ ਪੜ੍ਹੇ ਸਨ। ਆਪਣੀ ਮਾਂ ਵਾਂਗ, ਅਵੀਵਾ ਨੂੰ ਵੀ ਇੰਟੀਰੀਅਰ ਡਿਜ਼ਾਈਨਰ ਅਤੇ ਫੋਟੋਗ੍ਰਾਫੀ ਦਾ ਸ਼ੌਕ ਹੈ। ਰੇਹਾਨ ਵੀ ਇੱਕ ਫੋਟੋਗ੍ਰਾਫਰ ਹੈ।
ਅਵੀਵਾ ਬੇਗ ਅਤੇ ਉਸਦਾ ਪਰਿਵਾਰ ਦਿੱਲੀ ਵਿੱਚ ਰਹਿੰਦੇ ਹਨ। ਅਵੀਵਾ ਪੇਸ਼ੇ ਤੋਂ ਇੱਕ ਫੋਟੋਗ੍ਰਾਫਰ ਅਤੇ ਨਿਰਮਾਤਾ ਹੈ। ਉਸਨੇ ਆਪਣੀ ਸ਼ੁਰੂਆਤੀ ਸਿੱਖਿਆ ਦਿੱਲੀ ਦੇ ਸਕੂਲ ਤੋਂ ਪੂਰੀ ਕੀਤੀ ਅਤੇ ਫਿਰ ਓਪੀ ਜਿੰਦਲ ਗਲੋਬਲ ਯੂਨੀਵਰਸਿਟੀ ਤੋਂ ਮੀਡੀਆ ਸੰਚਾਰ ਅਤੇ ਪੱਤਰਕਾਰੀ ਵਿੱਚ ਡਿਗਰੀ ਪ੍ਰਾਪਤ ਕੀਤੀ। ਅਵੀਵਾ ਬੇਗ, ਇੱਕ ਸਾਬਕਾ ਰਾਸ਼ਟਰੀ ਪੱਧਰ ਦੀ ਫੁੱਟਬਾਲਰ ਵੀ ਰਹਿ ਚੁੱਕੀ ਹੈ ਅਤੇ ਇਸ ਤੋਂ ਇਲਾਵਾ ਦੇਸ਼ ਭਰ ਵਿੱਚ ਆਪਣੀ ਫੋਟੋਗ੍ਰਾਫੀ ਰਾਹੀਂ ਅਣਕਹੀਆਂ ਕਹਾਣੀਆਂ ਨੂੰ ਕੈਦ ਕਰਦੀ ਹੈ।
ਅਵੀਵਾ ਅਟੇਲੀਅਰ 11 ਦੀ ਸਹਿ-ਸੰਸਥਾਪਕ ਵੀ ਹੈ, ਜੋ ਕਿ ਇੱਕ ਫੋਟੋਗ੍ਰਾਫਿਕ ਸਟੂਡੀਓ ਅਤੇ ਪ੍ਰੋਡਕਸ਼ਨ ਕੰਪਨੀ ਹੈ ਜੋ ਭਾਰਤ ਵਿੱਚ ਏਜੰਸੀਆਂ, ਬ੍ਰਾਂਡਾਂ ਅਤੇ ਗਾਹਕਾਂ ਨਾਲ ਕੰਮ ਕਰਦੀ ਹੈ।
ਰੇਹਾਨ ਨੂੰ ਵੀ ਵਾਈਲਡਲਾਈਫ ਫੋਟੋਗ੍ਰਾਫੀ ਦਾ ਬਹੁਤ ਸ਼ੌਕ ਹੈ। ਓਪਨ ਮੈਗਜ਼ੀਨ ਨਾਲ ਇੱਕ ਇੰਟਰਵਿਊ ਵਿੱਚ, ਰੇਹਾਨ ਨੇ ਖੁਲਾਸਾ ਕੀਤਾ ਕਿ ਫੋਟੋਗ੍ਰਾਫੀ ਲਈ ਉਸਦਾ ਜਨੂੰਨ ਉਦੋਂ ਸ਼ੁਰੂ ਹੋਇਆ ਸੀ ਜਦੋਂ ਉਹ 8 ਸਾਲ ਦਾ ਸੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























