Weather Update: ਉੱਤਰੀ ਭਾਰਤ ਵਿੱਚ ਸੰਘਣੀ ਧੁੰਦ ਅਤੇ ਸੀਤ ਲਹਿਰ ਦਾ ਕਹਿਰ ਜਾਰੀ
– ਧੁੰਦ ਅਤੇ ਸੀਤ ਲਹਿਰ ਨੇ ਆਮ ਜਨਜੀਵਨ ਕੀਤਾ ਪ੍ਰਭਾਵਿਤ
ਚੰਡੀਗੜ੍ਹ, 30 ਦਸੰਬਰ, 2025 (ਵਿਸ਼ਵਵਰਤਾ) – ਉੱਤਰੀ ਭਾਰਤ ਦੇ ਕਈ ਹਿੱਸਿਆਂ ਵਿੱਚ ਕੜਾਕੇ ਦੀ ਠੰਢ, ਸੰਘਣੀ ਧੁੰਦ ਅਤੇ ਪ੍ਰਦੂਸ਼ਣ ਨੇ ਵਿਜ਼ੀਵੀਲਟੀ (Weather Update) ਨੂੰ ਬਹੁਤ ਘੱਟ ਕਰ ਦਿੱਤਾ ਹੈ, ਜਿਸ ਨਾਲ ਜਨਤਕ ਜੀਵਨ, ਖਾਸ ਕਰਕੇ ਆਵਾਜਾਈ (ਹਵਾਈ, ਰੇਲ ਅਤੇ ਸੜਕ) ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ, ਅਤੇ ਲੋਕਾਂ ਨੂੰ ਸਿਹਤ ਸਮੱਸਿਆਵਾਂ ਹੋ ਰਹੀਆਂ ਹਨ।
ਭਾਰੀ ਠੰਢ ਅਤੇ ਸੰਘਣੀ ਧੁੰਦ ਨੇ ਉੱਤਰੀ ਭਾਰਤ ਵਿੱਚ ਜਨਤਕ ਜੀਵਨ ਨੂੰ ਪ੍ਰਭਾਵਿਤ ਕੀਤਾ ਹੈ। ਕਈ ਰਾਜਾਂ ਵਿੱਚ ਤਾਪਮਾਨ 5 ਡਿਗਰੀ ਤੋਂ ਹੇਠਾਂ ਆ ਗਿਆ ਹੈ, ਜਦੋਂ ਕਿ ਸੀਤ ਲਹਿਰ ਅਤੇ ਵਧਦੇ ਪ੍ਰਦੂਸ਼ਣ ਨੇ ਦਿੱਲੀ-ਐਨਸੀਆਰ ਵਿੱਚ ਮੁਸ਼ਕਲਾਂ ਵਧਾ ਦਿੱਤੀਆਂ ਹਨ।

ਐਤਵਾਰ ਸਵੇਰੇ ਸੰਘਣੀ ਧੁੰਦ ਨੇ ਪੰਜਾਬ ਅਤੇ ਉੱਤਰ ਪ੍ਰਦੇਸ਼ ਦੇ ਕਈ ਹਿੱਸਿਆਂ ਵਿੱਚ ਵਿਜ਼ੀਵੀਲਟੀ (Weather Update) ਨੂੰ 50 ਮੀਟਰ ਤੋਂ ਘੱਟ ਹੋ ਗਈ ਹੈ। ਗੰਭੀਰ ਸੀਤ ਲਹਿਰ ਦੇ ਮੱਦੇਨਜ਼ਰ, ਉੱਤਰ ਪ੍ਰਦੇਸ਼ ਵਿੱਚ 12ਵੀਂ ਜਮਾਤ ਤੱਕ ਦੇ ਸਾਰੇ ਸਕੂਲ 1 ਜਨਵਰੀ ਤੱਕ ਬੰਦ ਕਰ ਦਿੱਤੇ ਗਏ ਹਨ। ਮੌਸਮ ਵਿਭਾਗ ਦੇ ਅਨੁਸਾਰ, ਠੰਢੀਆਂ ਹਵਾਵਾਂ ਨੇ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਦੇ ਨਾਲ-ਨਾਲ ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਝਾਰਖੰਡ ਵਿੱਚ ਵੀ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ। ਸੀਤ ਲਹਿਰ ਨੇ ਗੁਹਾਟੀ, ਅਸਾਮ ਨੂੰ ਵੀ ਪ੍ਰਭਾਵਿਤ ਕੀਤਾ ਹੈ। ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਵਿੱਚ ਅਲੱਗ-ਥਲੱਗ ਥਾਵਾਂ ‘ਤੇ ਤੂਫ਼ਾਨ ਆਇਆ।
ਦਿੱਲੀ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਸਮੇਤ ਕਈ ਰਾਜਾਂ ਵਿੱਚ ਉਡਾਣਾਂ, ਰੇਲਗੱਡੀਆਂ ਅਤੇ ਸੜਕ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ, ਜਿਸ ਕਾਰਨ ਯਾਤਰਾ ਵਿੱਚ ਕਾਫ਼ੀ ਦੇਰੀ ਹੋ ਰਹੀ ਹੈ। ਜ਼ੀਰੋ ਵਿਜ਼ੀਵੀਲਟੀ ਨੇ ਸੜਕ ਹਾਦਸਿਆਂ ਦੇ ਜੋਖਮ ਨੂੰ ਕਾਫ਼ੀ ਵਧਾ ਦਿੱਤਾ ਹੈ, ਅਤੇ ਵਾਹਨ ਹੌਲੀ ਰਫ਼ਤਾਰ ਨਾਲ ਚੱਲ ਰਹੇ ਹਨ।
ਧੁੰਦ ਵਿੱਚ ਪ੍ਰਦੂਸ਼ਕ ਕਣ ਸਾਹ ਦੀਆਂ ਸਮੱਸਿਆਵਾਂ (ਖੰਘ, ਘਰਘਰਾਹਟ) ਨੂੰ ਵਧਾ ਰਹੇ ਹਨ ਅਤੇ ਅੱਖਾਂ ਵਿੱਚ ਜਲਣ ਪੈਦਾ ਕਰ ਰਹੇ ਹਨ, ਖਾਸ ਕਰਕੇ ਦਮਾ ਅਤੇ ਬ੍ਰੌਨਕਾਈਟਿਸ ਪੀੜਤਾਂ ਲਈ। ਦਿੱਲੀ-ਐਨਸੀਆਰ ਵਿੱਚ AQI ‘ਗੰਭੀਰ’ ਹੈ, ਸਕੂਲ ਬੰਦ ਕਰ ਦਿੱਤੇ ਗਏ ਹਨ, ਅਤੇ ਲੋਕ ਠੰਡ ਅਤੇ ਧੁੰਦ ਨਾਲ ਜੂਝ ਰਹੇ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























