Brazil ਦੇ ਸਾਂਤਾ ਮਾਰੀਆ ਸਕੂਲ ਵਿੱਚ ਲੱਗੀ ਭਿਆਨਕ ਅੱਗ
ਨਵੀਂ ਦਿੱਲੀ, 27 ਦਸੰਬਰ 2025 – ਬ੍ਰਾਜ਼ੀਲ (Brazil) ਦੇ ਰੀਓ ਗ੍ਰਾਂਡੇ ਡੋ ਸੁਲ ਰਾਜ ਦੇ ਸਾਂਤਾ ਮਾਰੀਆ ਸ਼ਹਿਰ ਵਿੱਚ ਸਥਿਤ 120 ਸਾਲ ਪੁਰਾਣੇ ਸਾਂਤਾ ਮਾਰੀਆ ਨਾਮਕ ਨਿੱਜੀ ਸਕੂਲ ਵਿੱਚ ਇੱਕ ਭਿਆਨਕ ਅੱਗ ਲੱਗ ਗਈ। ਅੱਗ ਸ਼ਾਮ 7:30 ਤੋਂ 8:00 ਵਜੇ ਦੇ ਵਿਚਕਾਰ ਲੱਗੀ, ਜੋ ਉੱਪਰਲੀਆਂ ਮੰਜ਼ਿਲਾਂ ਤੋਂ ਸ਼ੁਰੂ ਹੋ ਕੇ ਸਾਰੇ ਹੀ ਸਕੂਲ ‘ਚ ਤੇਜ਼ੀ ਨਾਲ ਫੈਲ ਗਈ। ਅੱਗ ਦੀਆਂ ਲਪਟਾਂ ਅਤੇ ਸੰਘਣਾ ਧੂੰਆਂ ਦੂਰੋਂ ਦਿਖਾਈ ਦੇ ਰਿਹਾ ਸੀ।

ਕਈ ਫਾਇਰ ਬ੍ਰਿਗੇਡ ਤੁਰੰਤ ਘਟਨਾ ਸਥਾਨ ‘ਤੇ ਪਹੁੰਚੇ, ਅਤੇ ਦੇਰ ਰਾਤ ਤੱਕ ਅੱਗ ‘ਤੇ ਕਾਬੂ ਪਾ ਲਿਆ ਗਿਆ, ਹਾਲਾਂਕਿ ਕੁਝ ਛੋਟੇ ਖੇਤਰ ਅਜੇ ਵੀ ਧੂੰਆਂ ਨਾਲ ਭਰੇ ਹੋਏ ਸਨ। ਕ੍ਰਿਸਮਸ ਦੀਆਂ ਛੁੱਟੀਆਂ ਕਾਰਨ ਸਕੂਲ ਪੂਰੀ ਤਰ੍ਹਾਂ ਖਾਲੀ ਸੀ, ਇਸ ਲਈ ਕੋਈ ਜਾਨੀ ਨੁਕਸਾਨ ਜਾਂ ਕੋਈ ਜ਼ਖਮੀ ਨਹੀਂ ਹੋਇਆ। ਸਾਵਧਾਨੀ ਵਜੋਂ ਕੁਝ ਇਮਾਰਤਾਂ ਨੂੰ ਖਾਲੀ ਕਰਵਾ ਲਿਆ ਗਿਆ ਸੀ।
ਸਕੂਲ ਸ਼ਹਿਰ ਦੀ ਇੱਕ ਇਤਿਹਾਸਕ ਅਤੇ ਵੱਕਾਰੀ ਸੰਸਥਾ (Brazil) ਹੈ, ਜੋ ਐਲੀਮੈਂਟਰੀ ਤੋਂ ਹਾਈ ਸਕੂਲ ਤੱਕ ਸਿੱਖਿਆ ਪ੍ਰਦਾਨ ਕਰਦੀ ਹੈ ਅਤੇ ਸਥਾਨਕ ਭਾਈਚਾਰੇ ਦੀ ਸੱਭਿਆਚਾਰਕ ਵਿਰਾਸਤ ਦਾ ਹਿੱਸਾ ਹੈ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਮੇਅਰ ਅਤੇ ਕਈ ਰਾਜਨੀਤਿਕ ਨੇਤਾਵਾਂ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਹੈ ਅਤੇ ਸਕੂਲ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























