Japan: ਫੈਕਟਰੀ ਮੁਲਾਜ਼ਮਾਂ ‘ਤੇ ਚਾਕੂ ਨਾਲ ਹਮਲਾ! ਕਈ ਜ਼ਖਮੀ
ਜਾਪਾਨ, 26 ਦਸੰਬਰ 2025 (ਵਿਸ਼ਵ ਵਾਰਤਾ): ਜਾਪਾਨ (Japan) ਦੇ ਸ਼ਿਜ਼ੂਓਕਾ ਪ੍ਰਾਂਤ ਵਿੱਚ ਸ਼ੁੱਕਰਵਾਰ ਨੂੰ ਇੱਕ ਫੈਕਟਰੀ ਵਿੱਚ ਕਾਮਿਆਂ ਨੂੰ ਨਿਸ਼ਾਨਾ ਬਣਾ ਕੇ ਚਾਕੂ ਨਾਲ ਹਮਲਾ ਕੀਤਾ ਗਿਆ। ਇਸ ਹਮਲੇ ‘ਚ ਘੱਟੋ-ਘੱਟ 14 ਲੋਕ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।ਮੀਡੀਆ ਰਿਪੋਰਟਾਂ ਅਨੁਸਾਰ ਇਹ ਹਮਲਾ ਸ਼ੁੱਕਰਵਾਰ ਨੂੰ ਮੱਧ ਜਾਪਾਨ ਦੀ ਇੱਕ ਫੈਕਟਰੀ ਵਿੱਚ ਹੋਇਆ। ਟੋਕੀਓ ਦੇ ਪੱਛਮ ਵਿੱਚ ਸ਼ਿਜ਼ੂਓਕਾ ਪ੍ਰੀਫੈਕਚਰ ਦੇ ਮਿਸ਼ੀਮਾ ਸ਼ਹਿਰ ਵਿੱਚ ਇੱਕ ਰਬੜ ਫੈਕਟਰੀ ਵਿੱਚ ਇੱਕ ਵਿਅਕਤੀ ਨੇ ਕਈ ਲੋਕਾਂ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ।

ਸਥਾਨਕ ਮੀਡੀਆ ਦੇ ਅਨੁਸਾਰ, ਇਹ ਘਟਨਾ ਸ਼ਾਮ 4:30 ਵਜੇ ਦੇ ਕਰੀਬ ਵਾਪਰੀ। ਕੰਪਨੀ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਹਮਲਾਵਰ ਨੇ ਕਈ ਲੋਕਾਂ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ। ਇਸ ਤੋਂ ਇਲਾਵਾ ਫੈਕਟਰੀ ਅਹਾਤੇ ਵਿੱਚ ਇੱਕ ਸਪਰੇਅ ਵਰਗਾ ਤਰਲ ਵੀ ਫੈਲਾਇਆ। ਪੁਲਿਸ ਨੇ ਕਿਹਾ ਕਿ ਸ਼ੱਕੀ ਹਮਲਾਵਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























