ਦਿਵਿਆਂਗ ਲੋਕਾਂ ਦੀ ਚੋਣ ਅਮਲ ਵਿਚ ਸ਼ਮੂਲ਼ੀਅਤ ਨੂੰ ਯਕੀਨੀ ਬਨਾਉਣ ਲਈ ਕੀਤੇ ਗਏ ਕਈ ਉਪਰਾਲੇ : ਸੀ.ਈ.ਉ.
ਚੰਡੀਗੜ, 1 ਮਾਰਚ : ਲੋਕ ਸਭਾ ਚੋਣਾਂ 2019 ਵਿਚ ਦਿਵਿਆਂਗ ਲੋਕਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਨਾਉਣ ਦੇ ਮਕਸਦ ਨਾਲ ਦਫਤਰ, ਮੁੱਖ ਚੋਣ ਅਫ਼ਸਰ,ਪੰਜਾਬ ਵੱਲੋਂ ਹਰਮਨ ਸਿੱਧੂ ਅਤੇ ਡਾ ਕਿਰਨ ਕੁਮਾਰੀ ਨੂੰ ਪੀ.ਡਬਲਿਊ.ਡੀ ਆਈਕਨ ਨਿਯੁਕਤ ਕੀਤਾ ਗਿਆ ਹੈ।ਸ਼੍ਰੀ ਹਰਮਨ ਸਿੱਧੂ ਦਿਵਿਆਂਗ ਹੋਣ ਦੇ ਬਾਵਜੂਦ ਸਮਾਜ ਭਲਾਈ ਦੇ ਕਾਰਜਾਂ ਨਾਲ ਜੁੜੇ ਹੋਏ ਹਨ ਅਤੇ ਡਾ. ਕਿਰਨ ਕੁਮਾਰੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਅਧਿਆਪਨ ਦਾ ਕਾਰਜ ਕਰਦੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ ਪੰਜਾਬ ਡਾ. ਐਸ. ਕਰੁਣਾ ਰਾਜੂ ਨੇ ਦੱਸਿਆ ਕਿ ਪਰਸਨ ਵਿਦ ਡਿਸਅਬਲਟੀ(ਪੀ.ਡਬਲਿਊ.ਡੀ) ਭਾਵ ਦਿਵਿਆਂਗ ਲੋਕਾਂ ਦੀ ਚੋਣ ਅਮਲ ਵਿਚ ਸ਼ਮੂਲੀਅਤ ਨੂੰ ਯਕੀਨੀ ਬਨਾਉਣ ਲਈ ਚੋਣ ਕਮਿਸ਼ਨ ਵੱਲੋਂ ਕਈ ਉਪਰਾਲੇ ਕੀਤੇ ਗਏ ਹਨ।ਉ ਨ•ਾ ਕਿਹਾ ਕਿ ਪੰਜਾਬ ਰਾਜ ਵਿੱਚ 31 ਜਨਵਰੀ 2019 ਤੱਕ ਰਜਿਸਟਰਡ ਦਿਵਿਆਂਗ ਵੋਟਰਾਂ ਦੀ ਗਿਣਤੀ 68551 ਹੈ ਜਿਨ•ਾ ਵਿਚ 5814 ਨੇਤਰਹੀਣ, 4892 ਗੂੰਗੇ ਬਹਿਰੇ, 39359 ਚਲਣ ਫ਼ਿਰਨ ਵਿੱਚ ਅਸਮਰਥ ਅਤੇ 18486 ਹੋਰ ਦਿਵਿਆਂਗ ਵੋਟਰ ਹਨ।
ਉਨ•ਾ ਕਿਹਾ ਕਿ ਸਭ ਤੋਂ ਪਹਿਲਾਂ 18 ਸਾਲ ਤੋਂ ਵੱਧ ਉਮਰ ਦੇ ਦਿਵਿਆਂਗ ਵੋਟਰਾਂ ਦਾ ਪੂਰਾ ਡਾਟਾ ਇਕੱਤਰ ਕੀਤਾ ਗਿਆ ਅਤੇ ਉਨ•ਾਂ ਦੀ ਪੋਲਿੰਗ ਸਟੇਸ਼ਨ ਵਾਈਜ ਅਤੇ ਕਿਸ ਤਰ•ਾ ਦੀ ਡਿਸਅਬਲਿਟੀ ਹੈ, ਦੀ ਲਿਸਟ ਜ਼ਿਲ•ਾ ਚੋਣ ਅਫ਼ਸਰ/ ਇਲੈਕਟੋਰਲ ਰਜਿਸਟ੍ਰੇਸ਼ਨ ਆਫ਼ੀਸਰ/ ਬੀ.ਐਲ.ਉ. ਪੱਧਰ ਤੇ ਸੋਸ਼ਲ ਜਸਟਿਸ ਐਂਡ ਇੰਪਾਵਰਮੈਂਟ ਵਿਭਾਗ ਦੀ ਮਦਦ ਨਾਲ ਤਿਆਰ ਕੀਤੀ ਗਈ ਹੈ।
ਡਾ ਰਾਜੂ ਨੇ ਦੱਸਿਆ ਕਿ ਦਿਵਿਆਂਗ ਵੋਟਰਾਂ ਨੁੰ ਕਤਾਰ ਵਿੱਚ ਖੜ• ਕੇ ਆਪਣੀ ਵਾਰੀ ਦਾ ਇੰਤਜਾਰ ਨਾ ਕਰਨਾ ਪਵੇ ਇਸ ਮਕਸਦ ਲਈ ਵਿਸੇਸ਼ ਕਦਮ ਪੁਟੇ ਗਏ ਹਨ । ਇਸ ਤੋਂ ਇਲਾਵਾ ਵਿਸ਼ੇਸ /ਮੋਬਾਇਲ ਕੈਪ ਲਗਾ ਕੇ ਦਿਵਿਆਂਗ ਵੋਟਰਾਂ ਨੁੰ ਉਤਸ਼ਾਹਤ ਕਰਨ ਅਤੇ ਸਿੱਖਿਅਤ ਕੀਤਾ ਗਿਆ ਹੈ ਅਤੇ ਇਸ ਤਰ•ਾ ਦੀ ਗਤਵਿਧੀਆਂ ਲਗਾਤਰ ਚਲ ਰਹੀਆਂ ਹਨ। ਇਸ ਦੇ ਨਾਲ ਹੀ ਐਨ.ਸੀ.ਸੀ., ਐਨ.ਵਾਈ.ਕੇ. ਅਤੇ ਐਨ. ਐਸ.ਐਸ. ਵਰਗੀਆਂ ਸੰਸਥਾਵਾਂ ਦੇ ਵਲੰਟੀਅਰਜ਼ ਦੀ ਮਦਦ ਵੀ ਦਿਵਿਆਂਗ ਵੋਟਰਾਂ ਨੂੰ ਜਾਗਰੂਕ ਕਰਨ ਲਈ ਲਈ ਜਾ ਰਹੀ ਹੈ।ਇਸੇ ਤਰ•ਾ ਗੈਰ ਸਰਕਾਰੀ ਸੰਗਠਨ ਦੇ ਵਰਕਰ, ਕਮਿਊਨਿਟੀ ਬੇਸਡ ਅਧਾਰਤ ਸੰਸਥਾਵਾਂ,ਦਿਵਿਆਂਗ ਵਿਅਕਤੀਆ ਦੇ ਸੰਗਠਨ ਅਤੇ ਰੈਜੀਡੇਂਟ ਵੈਲਫੇਅਰ ਸੰਸਥਾਵਾਂ ਦੇ ਦੀ ਇਸ ਕਾਰਜ ਵਿੱਚ ਮਦਦ ਲਈ ਗਈ ਹੈ।
ਮੁੱਖ ਚੋਣ ਅਫ਼ਸਰ ਨੇ ਦੱਸਿਆ ਕਿ ਦਿਵਿਆਂਗ ਵੋਟਰਾਂ ਦੀਆਂ ਜਰੂਰਤਾਂ ਨੁੰ ਚੰਗੀ ਤਰ•ਾਂ ਸਮਝਣ ਲਈ ਚੋਣ ਅਮਲੇ ਅਤੇ ਪੁਲਿਸ ਨੂੰ ਵਿਸੇਸ਼ ਟਰੇਨਿੰਗ ਦਿੱਤੀ ਜਾ ਰਹੀਆ ਹਨ।ਇਸ਼ਾਰਿਆ ਰਾਹੀ ਗੱਲਬਾਤ ਕਰਨ ਵਾਲੀ ਭਾਸ਼ਾਦੇ ਮਾਹਰ ਅਤੇ ਬਰੇਲ ਭਾਸ਼ਾ ਦੇ ਮਾਹਰ ਵੀ ਇਸ ਕਾਰਜ ਨੂੰ ਸੁਖਾਲਾ ਬਨਾਉਣ ਲਈ ਲਗਾਏ ਗਏ ਹਨ।
ਇਸੇ ਤਰ•ਾ ਨੇਤਰਹੀਣ ਵੋਟਰਾਂ ਦੀ ਸਹੂਲਤ ਲਈ ਚੋਣਾ ਨਾਲ ਸਬੰਧਤ ਹਰ ਤਰ•ਾਂ ਦੀ ਜਾਣਕਾਰੀ ਜਿਵੇ ਕਿ ਵੋਟਰ ਵਜੋਂ ਨਾਮ ਦਰਜ ਕਰਵਾਉਣ ਦੀ ਸਹੂਲਤ,ਪੋਲਿੰਗ ਸਟੇਸਨ ਨੰਬਰ ਦਾ ਸਥਾਨ,ਪੋਲਿੰਗ ਸਟੇਸ਼ਨ ਦਾ ਨਾਮ,ਵੋਟਰ ਸੂਚੀ ਵਿੱਚ ਵੋਟਰ ਵਜੋਂ ਨੰਬਰ, ਐਪਿਕ ਨੰਬਰ ਅਤੇ ਪੋਲਿੰਗ ਸ਼ਡਿਊਲ ਆਦਿ ਵੁਆਸਿ ਮੈਸੇਜ ਰਾਹੀ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ।
ਡਾ. ਰਾਜੂ ਨੇ ਦੱਸਿਆ ਕਿ ਕਈ ਹੋਰ ਵੀ ਉਪਰਾਲੇ ਦਿਵਿਆਂਗ ਵੋਟਰਾਂ ਦੀ ਸਹੂਲਤ ਨੂੰ ਮੁੱਖ ਰੱਖ ਕੇ ਕੀਤੇ ਗਏ ਹਨ ਜਿਨ•ਾਂ ਵਿੱਚ ਮੁੱਖ ਤੋਰ ਤੇ ਜੇਕਰ ਇਮਾਰਤ ਵਿੱਚ ਲਿਫਿਟ ਦੀ ਸਹੂਲਤ ਨਹੀਂ ਹੈ ਤਾਂ ਪੋਲਿੰਗ ਸਟੇਸ਼ਨ ਗਰਾਂਉਡ ਫਲੋਰ ਤੇ ਬਨਾਉਣ ਅਤੇ ਨਾਲ ਹੀ ਇਸ ਵਿੱਚ ਦਾਖਲੇ ਲਈ ਰੈਮਪ/ਮੋਬਾਇਲ ਰੈਮਪ ਦੀ ਸਹੂਲਤ ਦੇਣਾ, ਹਰੇਕ ਪੋਲਿੰਗ ਸਟੇਸ਼ਨ ਤੇ ਮੋਬਾਇਲ ਬੇਰੀਕੇਡ ਸਥਾਪਤ ਕਰਨੇ, ਪੋਲਿੰਗ ਬੂਥ ਦਾ ਦਾਖਲਾ ਇਨ•ਾ ਖੁਲ•ਾ ਰੱਖਣਾ ਕਿ ਵੀਲ• ਚੇਅਰ ਅਸਾਨੀ ਨਾਲ ਅੰਦਰ ਬਾਹਰ ਹੋ ਸਕੇ ਅਤੇ ਵੋਟਿੰਗ ਕੰਪਾਰਟਮੇਂਟ ਵਿਚ ਘੁੰਮ ਸਕੇ, ਦਿਵਿਆਂਗ ਲੋਕਾਂ ਲਈ ਵੱਖਰੇ ਦਾਖਲੇ ਦੀ ਸਹੂਲਤ, ਪਹਿਲਾ ਤੋਂ ਤੈਅਸ਼ੁਦਾ ਪੋਲਿੰਗ ਸਟੇਸ਼ਨਾ ਤੇ ਵੀਲ• ਚੇਅਰ ਦੀ ਸਹੂਲਤ ਤੋਂ ਦਿਵਿਆਂਗ ਵੋਟਰਾਂ ਦੀ ਗਿਣਤੀ ਦੇ ਹਿਸਾਬ ਨਾਲ ਪੋਲਿੰਗ ਬੂਥ ਤੇ ਟਰਾਈ ਸਾਈਕਲ,ਆਡੀਉ-ਵੀਡੀਉ ਰਾਹੀ ਮੁਢਲੀ ਜਾਣਕਾਰੀ ਦੇਣਾ ਅਤੇ ਦਿਵਿਆਂਗ ਵੋਟਰਾਂ ਨੂੰ ਵਿਸ਼ੇਸ਼ ਐਂਟਰੀ ਦੇਣਾ ਵੀ ਸ਼ਾਮਲ ਹੈ।
ਉਨਾ ਦੱਸਿਆ ਕਿ ਇਸ ਤੋਂ ਇਲਾਵਾ ਚੋਣ ਕਮਿਸ਼ਨ ਭਾਰਤ ਵੱਲੋਂ ਪੀ.ਡਬਿਲਊ.ਡੀ ਵੋਟਰ ਲਈ ਇਕ ਐਪ ਵੀ ਲਾਂਚ ਕੀਤਾ ਹੈ ਜਿਸ ਰਾਹੀ ਦਿਵਆਿਗ ਵੋਟਰ ਆਪਣੀ ਵੋਟ ਬਨਵਾਉਣ ਤੋਂ ਲੈ ਕੇ ਵੋਟ ਪਾਉਣ ਲਈ ਦਿਵਿਆਗ ਵੋਟਰ ਨੂੰ ਲੋੜੀਂਦੀ ਹਰ ਤਰ•ਾ ਦੀ ਜਾਣਕਾਰੀ ਹਾਂਸਲ ਕਰ ਸਕੇ ਹਨ ਅਤੇ ਜੇਕਰ ਵੋਟ ਪਾਉਣ ਜਾਣ ਲਈ ਕਿਸੇ ਪ੍ਰਕਾਰ ਦੀ ਸਹਾਇਤਾ ਦੀ ਜਰੁਰਤ ਹੈ ਤਾਂ ਉਹ ਵੀ ਇਸ ਐਪ ਰਾਹੀ ਬੁੱਕ ਕੀਤੀ ਜਾ ਸਕਦੀ ਹੈ।
ਵੱਡੀ ਖ਼ਬਰ; ਜਲੰਧਰ ਵੈਸਟ ਤੋਂ ਐਮ ਐਲ ਏ ਸ਼ੀਤਲ ਅੰਗੁਰਾਲ ਨੇ ਵਿਧਾਨ ਸਭਾ ਸਪੀਕਰ ਨੂੰ ਭੇਜਿਆ ਆਪਣਾ ਅਸਤੀਫ਼ਾ
ਵੱਡੀ ਖ਼ਬਰ; ਜਲੰਧਰ ਵੈਸਟ ਤੋਂ ਐਮ ਐਲ ਏ ਸ਼ੀਤਲ ਅੰਗੁਰਾਲ ਨੇ ਵਿਧਾਨ ਸਭਾ ਸਪੀਕਰ ਨੂੰ ਭੇਜਿਆ ਆਪਣਾ ਅਸਤੀਫ਼ਾ