<h3><img class="alignnone size-full wp-image-9089" src="https://wishavwarta.in/wp-content/uploads/2017/11/breaking-news-logo-1.jpg" alt="" width="500" height="390" /></h3> <h3>ਅਟਾਰੀ, 1 ਮਾਰਚ – ਪਾਕਿਸਤਾਨ ਨੇ ਅੱਜ ਸ਼ਾਮ ਹਵਾਈ ਸੈਨਾ ਦੇ ਵਿੰਗ ਕਮਾਂਡਰ ਅਭਿਨੰਦਨ ਨੂੰ ਭਾਰਤ ਹਵਾਲੇ ਕਰ ਦਿੱਤਾ। ਅਭਿਨੰਦਨ ਨੂੰ ਪਾਕਿਸਤਾਨ ਸੈਨਾ ਵਲੋਂ ਅੱਜ ਪੂਰੀ ਸੁਰੱਖਿਆ ਨਾਲ ਅਟਾਰੀ ਵਾਹਘਾ ਸਰਹੱਦ ਉਤੇ ਭਾਰਤੀ ਹਵਾਈ ਸੈਨਾ ਹਵਾਲੇ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਲੋਕ ਇਥੇ ਪਹੁੰਚੇ ਹੋਏ ਸਨ, ਜਿਹਨਾਂ ਨੇ ਭਾਰਤ ਦੇ ਇਸ ਸਪੂਤ ਨੂੰ ਦੇਸ਼ ਵਾਪਸੀ ਉਤੇ ਨਿੱਘਾ ਸਵਾਗਤ ਕੀਤਾ।</h3>