India Vs South Africa : ਭਾਰਤ ਨੇ 3-1 ਨਾਲ ਜਿੱਤੀ ਟੀ-20 ਸੀਰੀਜ਼ ; ਆਖਰੀ ਮੈਚ ਵਿੱਚ ਦੱਖਣੀ ਅਫਰੀਕਾ ਨੂੰ 30 ਦੌੜਾਂ ਨਾਲ ਹਰਾਇਆ

ਚੰਡੀਗੜ੍ਹ, 20ਦਸੰਬਰ(ਵਿਸ਼ਵ ਵਾਰਤਾ) India Vs South Africa : ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਚੱਲ ਰਹੀ 5 ਮੈਚਾਂ ਦੀ ਟੀ-20 ਸੀਰੀਜ਼ ਦਾ ਆਖਰੀ ਮੈਚ ਸ਼ੁੱਕਰਵਾਰ ਸ਼ਾਮ ਨੂੰ ਅਹਿਮਦਾਬਾਦ ਵਿੱਚ ਖੇਡਿਆ ਗਿਆ।

ਜਿੱਥੇ ਭਾਰਤ ਨੇ ਦੱਖਣੀ ਅਫੀਰਕਾ ਨੂੰ 30 ਦੌੜਾਂ ਨਾਲ ਹਰਾ ਕੇ ਸੀਰੀਜ਼ ਤੇ ਕਬਜ਼ਾ ਕਰ ਲਿਆ। ਭਾਰਤ ਨੇ ਦੱਖਣੀ ਅਫਰੀਕਾ ਵਿਰੁੱਧ 5 ਮੈਚਾਂ ਦੀ ਟੀ-20 ਸੀਰੀਜ਼ 3-1 ਨਾਲ ਜਿੱਤ ਲਈ ਹੈ। ਟੀਮ ਨੇ ਸ਼ੁੱਕਰਵਾਰ ਨੂੰ ਖੇਡੇ ਗਏ 5ਵੇਂ ਮੈਚ ਵਿੱਚ ਦੱਖਣੀ ਅਫਰੀਕਾ ਨੂੰ 30 ਦੌੜਾਂ ਨਾਲ ਹਰਾਇਆ।

ਅਹਿਮਦਾਬਾਦ ਵਿੱਚ 232 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਦੱਖਣੀ ਅਫਰੀਕਾ 20 ਓਵਰਾਂ ਵਿੱਚ 8 ਵਿਕਟਾਂ ‘ਤੇ 201 ਦੌੜਾਂ ਹੀ ਬਣਾ ਸਕਿਆ। ਕੁਇੰਟਨ ਡੀ ਕੌਕ ਨੇ 35 ਗੇਂਦਾਂ ‘ਤੇ 65 ਦੌੜਾਂ ਬਣਾਈਆਂ। ਵਰੁਣ ਚੱਕਰਵਰਤੀ ਨੇ ਸਭ ਤੋਂ ਵੱਧ 4 ਵਿਕਟਾਂ ਲਈਆਂ। ਜਸਪ੍ਰੀਤ ਬੁਮਰਾਹ ਨੇ 2 ਵਿਕਟਾਂ ਲਈਆਂ।

ਇਸ ਤੋਂ ਪਹਿਲਾਂ, ਭਾਰਤੀ ਟੀਮ ਨੇ ਤਿਲਕ ਵਰਮਾ ਅਤੇ ਹਾਰਦਿਕ ਪੰਡਯਾ ਦੇ ਅਰਧ ਸੈਂਕੜਿਆਂ ਦੀ ਮਦਦ ਨਾਲ 20 ਓਵਰਾਂ ਵਿੱਚ 5 ਵਿਕਟਾਂ ‘ਤੇ 231 ਦੌੜਾਂ ਬਣਾਈਆਂ। ਤਿਲਕ ਨੇ 42 ਗੇਂਦਾਂ ‘ਤੇ 73 ਦੌੜਾਂ ਬਣਾਈਆਂ, ਜਦੋਂ ਕਿ ਪੰਡਯਾ ਨੇ 25 ਗੇਂਦਾਂ ‘ਤੇ 63 ਦੌੜਾਂ ਬਣਾਈਆਂ। ਸੰਜੂ ਸੈਮਸਨ ਨੇ 37 ਅਤੇ ਅਭਿਸ਼ੇਕ ਸ਼ਰਮਾ ਨੇ 34 ਦੌੜਾਂ ਬਣਾਈਆਂ।
Innings Break!
7⃣3⃣ from Tilak Varma
6⃣3⃣ from Hardik PandyaImpressive show with the bat helps #TeamIndia set a target of 2⃣3⃣2⃣ 🎯
Scorecard ▶️ https://t.co/kw4LKLNSl3#INDvSA | @TilakV9 | @hardikpandya7 | @IDFCFIRSTBank pic.twitter.com/OeoHnFN1So
— BCCI (@BCCI) December 19, 2025
ਹਾਰਦਿਕ ਨੂੰ ਪਲੇਅਰ ਆਫ਼ ਦ ਮੈਚ ਅਤੇ ਵਰੁਣ ਨੂੰ ਪਲੇਅਰ ਆਫ਼ ਦ ਸੀਰੀਜ਼ ਚੁਣਿਆ ਗਿਆ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























