ਬੀਐੱਸਐੱਫ਼ ਨੇ ਭਾਰਤ-ਪਾਕਿ ਸਰਹੱਦ ਤੋਂ ਸ਼ਾਹਰੁਖ਼ ਕੀਤਾ ਗ੍ਰਿਫ਼ਤਾਰ
ਫ਼ਿਰੋਜ਼ਪੁਰ: ਬੀਐੱਸਐੱਫ਼ ਨੇ ਭਾਰਤ-ਪਾਕਿ ਸਰਹੱਦ ਚੌਂਕੀ ਮੱਬੋਕੇ ਨੇੜੇ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਨੌਜਵਾਨ ਦੀ ਪਛਾਣ ਮੁਹੰਮਦ ਸ਼ਾਹਰੁਖ਼ ਵਜੋਂ ਹੋਈ ਹੈ।
ਜਾਣਕਾਰੀ ਮੁਤਾਬਕ ਇਸ ਨੌਜਵਾਨ ਕੋਲੋਂ ਇੱਕ ਪਾਕਿਸਾਤਨੀ ਮੋਬਾਈਲ ਨੰਬਰ ਬਰਾਮਦ ਹੋਇਆ ਹੈ ਜਿਸ ‘ਤੇ ਇਸਲਾਮਿਕ ਗਰੁੱਪ ਬਣੇ ਹੋਏ ਹਨ।
ਇਹ ਨੌਜਵਾਨ ਭਾਰਤ-ਪਾਕਿ ਸਰਹੱਦ ਦੀ ਚੌਂਕੀ ਮੱਬੋਕੇ ਨੇੜੇ ਆਪਣੇ ਸਰੀਰ ‘ਤੇ ਬੈੱਡ ਸ਼ੀਟ ਬੰਨ੍ਹ ਕੇ ਮੋਬਾਇਲ ਲੁਕਾ ਕੇ ਇਸਤਮਾਲ ਕਰਦਾ ਹੋਇਆ ਕਾਬੂ ਕੀਤਾ ਗਿਆ ਹੈ।