Punjab: ਚੋਣਾਂ ਮੌਕੇ ਸਬ ਡਿਵੀਜ਼ਨ ਸਿਟੀ-1 ਮੋਹਾਲੀ ਖੇਤਰ ਵਿੱਚ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 14 ਦਸੰਬਰ 2025 (ਵਿਸ਼ਵ ਵਾਰਤਾ): ਪੰਚਾਇਤ ਸੰਮਤੀ ਚੋਣਾਂ (Punjab) ਦੇ ਮੱਦੇਨਜ਼ਰ, 13 ਦਸੰਬਰ 2025 ਨੂੰ ਸਬ ਡਿਵੀਜ਼ਨ ਸਿਟੀ-1 ਮੋਹਾਲੀ ਖੇਤਰ ਵਿੱਚ ਕਾਨੂੰਨ ਵਿਵਸਥਾ ਕਾਇਮ ਰੱਖਣ ਅਤੇ ਆਮ ਜਨਤਾ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਲਈ ਐੱਸ. ਪੀ. ਸਿਟੀ ਮੋਹਾਲੀ ਸ਼੍ਰੀ ਦਿਲਪ੍ਰੀਤ ਸਿੰਘ, ਆਈ.ਪੀ.ਐੱਸ. ਦੀ ਦੇਖ ਰੇਖ ਹੇਠ ਇਕ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ।
ਇਸ ਦੌਰਾਨ 3 ਬੀ 2 ਮਾਰਕੀਟ ਅਤੇ ਹੋਰ ਪ੍ਰਮੁੱਖ ਮਾਰਕੀਟਾਂ ਵਿੱਚ ਨਾਕੇ ਲਗਾਏ ਗਏ, ਜਿੱਥੇ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ। ਇਸ ਕਾਰਵਾਈ ਦਾ ਮੁੱਖ ਉਦੇਸ਼ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣਾ ਅਤੇ ਜ਼ਿਲ੍ਹੇ ਵਿੱਚ ਚੋਣ ਪ੍ਰਕਿਰਿਆ ਨੂੰ ਸ਼ਾਂਤੀਪੂਰਨ ਢੰਗ ਨਾਲ ਸੰਪੰਨ ਕਰਵਾਉਣਾ ਹੈ।

ਚੈਕਿੰਗ ਮੁਹਿੰਮ ਦੌਰਾਨ 21 ਟ੍ਰੈਫਿਕ ਚਾਲਾਨ ਜਾਰੀ ਕੀਤੇ ਗਏ, ਤਿੰਨ ਕਾਰਾਂ ਅਤੇ ਤਿੰਨ ਦੋ ਪਹੀਆ ਵਾਹਨ ਜ਼ਬਤ ਕੀਤੇ ਗਏ, ਜਦਕਿ ਧਾਰਾ 173 ਬੀ.ਐੱਨ.ਐੱਸ. ਅਧੀਨ ਚਾਰ ਵਿਅਕਤੀਆਂ ਖਿਲਾਫ ਰੋਕਥਾਮ (ਪ੍ਰੀਵੈਂਟਿਵ) ਕਾਰਵਾਈ ਕੀਤੀ ਗਈ।
ਇਸ ਤੋਂ ਇਲਾਵਾ, ਇਕ ਸ਼ੱਕੀ ਵਿਅਕਤੀ ਦਾ ਡੋਪ ਟੈਸਟ ਕੀਤਾ ਗਿਆ। ਟੈਸਟ ਅਤੇ ਅਗਲੀ ਕਾਰਵਾਈ ਦੇ ਆਧਾਰ ’ਤੇ ਐੱਫ.ਆਈ.ਆਰ. ਨੰਬਰ 297 ਮਿਤੀ 13-12-2025, ਧਾਰਾ 27/61/85 ਐੱਨ.ਡੀ.ਪੀ.ਐੱਸ. ਐਕਟ ਤਹਿਤ ਥਾਣਾ ਫੇਜ਼-1 ਵਿਖੇ ਯਸ਼ਪਾਲ ਪੁੱਤਰ ਦੇਸਰਾਜ, ਵਾਸੀ ਮਕਾਨ ਨੰਬਰ 5584-ਏ, ਸੈਕਟਰ-56, ਚੰਡੀਗੜ੍ਹ ਖਿਲਾਫ ਦਰਜ ਕੀਤੀ ਗਈ ਹੈ।
ਐੱਸ. ਪੀ. ਸਿਟੀ ਮੋਹਾਲੀ (Punjab) ਦਿਲਪ੍ਰੀਤ ਸਿੰਘ, ਆਈ.ਪੀ.ਐੱਸ. ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਅਜਿਹੀਆਂ ਵਿਸ਼ੇਸ਼ ਚੈਕਿੰਗ ਮੁਹਿੰਮਾਂ ਜਾਰੀ ਰਹਿਣਗੀਆਂ ਅਤੇ ਕਾਨੂੰਨ ਵਿਵਸਥਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਉਨ੍ਹਾਂ ਦੇ ਨਾਲ ਡੀਐੱਸਪੀ ਸਿਟੀ-1 ਸ਼੍ਰੀ ਪ੍ਰਿਥਵੀ ਸਿੰਘ ਚਾਹਲ ਅਤੇ ਹੋਰ ਥਾਣਿਆਂ ਦੇ ਸਟੇਸ਼ਨ ਹਾਊਸ ਅਫਸਰ (ਐੱਸ.ਐੱਚ.ਓਜ਼) ਵੀ ਮੌਜੂਦ ਸਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















