Lionel Messi ਨੇ ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈੱਡੀ ਨਾਲ ਖੇਡਿਆ ਫੁੱਟਬਾਲ
ਹੈਦਰਾਬਾਦ, 13 ਦਸੰਬਰ 2025 (ਵਿਸ਼ਵ ਵਾਰਤਾ): ਫੁੱਟਬਾਲ ਖਿਡਾਰੀ ਲਿਓਨਲ ਮੈਸੀ (Lionel Messi ) ਇਨ੍ਹੀ ਦਿਨੀਂ ਭਾਰਤ ਦੇ ਤਿੰਨ ਦਿਨਾਂ ਦੌਰੇ ‘ਤੇ ਹਨ, ਜਿਸਦੀ ਸ਼ੁਰੂਆਤ 13 ਦਸੰਬਰ ਨੂੰ ਕੋਲਕਾਤਾ ਪਹੁੰਚਣ ਨਾਲ ਹੋਈ। ਮੈਸੀ 13 ਦਸੰਬਰ ਦੀ ਸ਼ਾਮ ਨੂੰ ਕੋਲਕਾਤਾ ਦੇ ਸਾਲਟ ਲੇਕ ਸਟੇਡੀਅਮ ਵਿੱਚ ਇੱਕ ਪ੍ਰੋਗਰਾਮ ਤੋਂ ਬਾਅਦ ਹੈਦਰਾਬਾਦ ਪਹੁੰਚੇ। ਇਥੇ ਉਨ੍ਹਾਂ ਨੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ਵਿੱਚ ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈਡੀ ਨਾਲ ਫੁੱਟਬਾਲ ਖੇਡਿਆ। ਸਟੇਡੀਅਮ ਵਿੱਚ ਮੌਜੂਦ ਸਾਰੇ ਪ੍ਰਸ਼ੰਸਕਾਂ ਨੇ ਸੀਐਮ ਰੇਵੰਤ ਰੈੱਡੀ ਅਤੇ ਮੈਸੀ ਵਿਚਕਾਰ ਹੋਏ ਫੁੱਟਬਾਲ ਮੈਚ ਦਾ ਆਨੰਦ ਮਾਣਿਆ।

ਦੱਸ ਦਈਏ ਕਿ ਮੈਸੀ ਦੁਪਹਿਰ 2 ਵਜੇ ਕੋਲਕਾਤਾ ਤੋਂ ਰਵਾਨਾ ਹੋਏ ਅਤੇ ਸ਼ਾਮ 5 ਵਜੇ ਦੇ ਕਰੀਬ ਹੈਦਰਾਬਾਦ ਪੁੱਜੇ। ਉਹ ਰਾਤ 8 ਵਜੇ ਸਟੇਡੀਅਮ ਪੁੱਜੇ ਜਿੱਥੇ ਉਨ੍ਹਾਂ ਸਾਥੀ ਖਿਡਾਰੀਆਂ ਰੋਡਰੀਗੋ ਡੀ ਪਾਲ ਅਤੇ ਲੁਈਸ ਸੁਆਰੇਜ਼ ਦੇ ਨਾਲ ਫੁੱਟਬਾਲ ਨੂੰ ਪ੍ਰਸ਼ੰਸ਼ਕਾਂ ਵੱਲ ਸੁੱਟਿਆ । ਹੈਦਰਾਬਾਦ ਵਿੱਚ ਮੈਸੀ ਨੇ ਬੱਚਿਆਂ ਵਿਚਕਾਰ ਇੱਕ ਫਰੈਂਡਲੀ ਮੈਚ ਵਿੱਚ ਹਿੱਸਾ ਲਿਆ, ਜਿਸ ਵਿੱਚ ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈਡੀ ਵੀ ਇੱਕ ਟੀਮ ਲਈ ਖੇਡ ਰਹੇ ਸਨ। ਮੈਸੀ ਨੇ ਸੀਐਮ ਰੈੱਡੀ ਨਾਲ ਫੁੱਟਬਾਲ ਖੇਡਿਆ ਜਿਸ ਵਿੱਚ ਦੋਵਾਂ ਨੇ ਆਸਾਨੀ ਨਾਲ ਗੇਂਦ ਨੂੰ ਗੋਲ ਪੋਸਟ ਵਿੱਚ ਮਾਰਿਆ। ਮੈਚ ਤੋਂ ਬਾਅਦ ਮੈਸੀ ਨੇ ਸਟੇਡੀਅਮ ਵਿੱਚ ਇਕੱਠੇ ਹੋਏ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























